October 10, 2024

ਇਟਲੀ ਚ, ਪੰਜਾਬੀ ਤਸ਼ਕੀਰਤ ਸਿੰਘ ਨੇ ਵਿੱਦਿਅਕ ਖੇਤਰ ਵਿੱਚ ਮੱਲਾ ਮਾਰਕੇ ਹਾਸ਼ਲ ਕੀਤੀ ਸਕਾਲਰਸ਼ਿਪ

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਵਿੱਦਿਅਕ ਇੱਕ ਅਜਿਹਾ ਗਹਿਣਾ ਹੈ ਜੋ ਇਸ ਨੂੰ ਇੱਕ ਵਾਰ ਪਾ ਲਵੇ ਉਸ ਨੂੰ ਕੋਈ ਵੀ ਖੋਹ ਨਹੀ ਸਕਦਾ। ਕਿਉਕਿ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਹੈ। ਅਜਿਹਾ ਹੀ ਪਿਛਲੇ ਕੁਝ ਸਾਲਾ ਤੋ ਇਟਲੀ ਦੇ ਵਿੱਦਿਆਦਕ ਖੇਤਰਾਂ ਵਿੱਚ 100/100 ਨੰਬਰ ਲੈ ਭਾਰਤੀਆ ਬੱਚਿਆਂ ਵੱਲੋ ਮਚਾਈ ਜਾ ਰਹੀ ਧੂਮ ਨੇ ਭਾਰਤੀ ਭਾਈਚਾਰੇ ਦੇ ਨਾਲ ਭਾਰਤ ਦੇਸ਼ ਦਾ ਰੁਤਬਾ ਇਟਲੀ ਵਿੱਚ ਹੋਰ ਉੱਚਾ ਕਰ ਦਿੱਤਾ ਹੈ। ਇਟਲੀ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਬੱਚੇ ਆਏ ਦਿਨ ਵਿੱਦਿਆਂ ਦੇ ਖੇਤਰ ਵਿੱਚ ਵੱਡੀਆਂ ਮਾਲਾ ਮਾਰਕੇ ਅਪਣੇ ਪਰਿਵਾਰਾਂ ਤੇ ਭਾਰਤ ਦੇਸ਼ ਦਾ ਨਾਮ ਉੱਚਾ ਕਰ ਰਹੇ ਹਨ। ਇਸੇ ਲੜੀ ਤਹਿਤ ਪੰਜਾਬ ਦੇ ਵਿੱਦਿਆ ਦੇ ਮਾਮਲੇ ਵਿੱਚ ਪ੍ਰਸਿੱਧ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੂਰੇ ਜੱਟਾਂ ਨਾਲ ਸਬੰਧਿਤ ਦਾਦਾ ਸਵ: ਜਗਤਾਰ ਸਿੰਘ ਦਾ ਪੋਤਾ ਤੇ ਪਿਤਾ ਨਵਦੀਪ ਸਿੰਘ ਦਾ ਹੋਣ ਹਾਰ ਸਪੁੱਤਰ ਤਸ਼ਕੀਰਤ ਸਿੰਘ(14) ਨੇ ਅੱਠਵੀ ਕਲਾਸ(ਤੈਰਸਾ ਮੈਦੀਆਂ) ਵਿੱਚ ਫਾਰਾਨੌਵਾ ਰੇਜੇ (ਨੌਵਾਰਾ) ਇਲਾਕੇ ਦੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਵਿੱਚੋ ਟੌਪ ਕਰਕੇ ਜਿੱਥੇ ਅਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਉੱਥੇ ਹੀ ਭਾਰਤੀ ਭਾਈਚਾਰੇ ਦਾ ਵੀ ਨਾਮ ਰੌਸ਼ਨ ਕੀਤਾ। ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਮੈਨੂੰ ਅਪਣੇ ਪੱਤਰ ਤੇ ਮਾਣ ਹੈ ਕਿ ਵਿਦੇਸ਼ੀ ਧਰਤੀ ਤੇ ਉਨ੍ਹਾ ਦੀ ਭਾਸ਼ਾ ਵਿੱਚ ਇਟਾਲੀਅਨ ਮੂਲ ਦੇ ਬੱਚਿਆਂ ਨੂੰ ਪਛਾੜ ਕੇ ਇਲਾਕੇ ਦੇ ਸਕੂਲਾ ਵਿਚੋ ਅੱਵਲ ਰਹਿਣਾ ਕੋਈ ਸਾਡੇ ਪਰਿਵਾਰ ਲਈ ਛੋਟੀ ਗੱਲ ਨਹੀ ਹੈ । ਕਿਉਕਿ ਸਿੱਖਿਆ ਵਿਭਾਗ ਵਲੋ ਵਿਸ਼ੇਸ ਤੌਰ ਤੇ ਪ੍ਰੋਗਰਾਮ ਕਰਵਾ ਕੇ ਸਕਾਲਰਸ਼ਿੱਪ ਤੇ ਸਰਟੀਫਿਕੇਟ ਦੇ ਨਿਭਾਜਿਆ ਗਿਆ। ਇਸ ਮੌਕੇ ਤਸ਼ਕੀਰਤ ਸਿੰਘ ਨਾਲ ਇੱਕ ਇਟਾਲੀਅਨ ਲੜਕੀ ਨੇ ਵੀ ਤਸ਼ਕੀਰਤ ਸਿੰਘ ਦੇ ਬਰਾਬਰ ਦਰਜ਼ਾ ਹਾਸ਼ਲ ਕੀਤਾ ।ਪਿਤਾ ਨਵਦੀਪ ਸਿੰਘ ਨੇ ਕਿਹਾ ਕਿ ਵਿਭਾਗ ਵਲੋ ਵਿਸ਼ਵਾਸ ਦਵਾਇਆ ਗਿਆ ਕਿ ਜੇਕਰ ਭਵਿੱਖ ਵਿੱਚ ਜੇਕਰ ਤਸ਼ਕੀਰਤ ਸਿੰਘ ਇਸੇ ਤਰ੍ਹਾ ਵਿੱਦਿਆ ਖੇਤਰ ਵਿੱਚ ਅੱਵਲ ਆਉਦਾ ਰਹੇਗਾਂ ਤਾ ਤਸ਼ਕੀਰਤ ਦਾ ਹਮੇਸ਼ਾ ਹੀ ਸਾਥ ਦਿੰਦੇ ਰਹਾਗੇ। ਦੱਸਣਯੋਗ ਹੈ ਕਿ ਅਪਣੇ ਮਾਤਾ ਪਿਤਾ ਦੇ ਇਟਲੀ ਦੇ ਜਿਲ੍ਹਾ ਨੌਵਾਰਾ ਦੇ ਬੌਰੀਓਨਾ ਵਿਖੇ ਰਹਿ ਰਿਹਾ ਹੈ।