December 14, 2024

ਇਟਲੀ ਦੇ ਪ੍ਰਸਿੱਧ ਸ਼੍ਰੀ ਹਰੀ ਓਮ ਮੰਦਿਰ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਦੀਵਾਲੀ ਦਾ ਤਿਉਹਾਰ

ਰੋਮ(ਕੈਂਥ)ਇਟਲੀ ਦੇ ਜ਼ਿਲ੍ਹਾ ਮਾਨਤੋਵਾ ਦੇ ਪ੍ਰਸਿੱਧ ਸ਼੍ਰੀ ਹਰੀ ਓਮ ਮੰਦਿਰ ਪੈਗੋਨਾਗਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ,ਇਸ ਸੰਬੰਧੀ ਮੰਦਿਰ ਦੇ ਪੁਜਾਰੀ ਪੁਨੀਤ ਸ਼ਰਮਾ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ (ਦੀਵਾਲੀ ਦਾ ਮਹੱਤਵ) ਇਸ ਵਿਸ਼ੇਸ਼ ਮੌਕੇ ‘ਤੇ ਧਨ ਅਤੇ ਸੁਖ-ਸਮਰਧੀ ਵਿੱਚ ਵਾਧਾ ਕਰਨ ਲਈ ਮਾਂ ਲਕਸ਼ੀ ਅਤੇ ਭਗਵਾਨ ਗਣੇਸ਼ ਦੀ ਪੂਜਾ-ਅਰਚਨਾ ਦੀ ਜਾਦੀ ਹੈ।

ਦੀਵਾਲੀ ਕੇ ਤਿਓਹਾਰ ਨੂੰ ਭਗਵਾਨ ਸ਼੍ਰੀਰਾਮ, ਮਾਤਾ ਸੀਤਾ ਜੀ ਅਤੇ ਲਕਸ਼ਮਣ ਜੀ ਦੇ 14 ਸਾਲ ਦੇ ਬਣਵਾਸ ਦੇ ਬਾਅਦ ਅਯੋਧਿਆ ਵਾਪਸ ਆਉਣ ਦੀ ਖੁਸ਼ੀ ਮਨਾਈ ਜਾਂਦੀ ਹੈ। ਪ੍ਰਭੂ ਦੇ ਆਗਮਨ ‘ਤੇ ਅਯੋਧਿਆ ਨਗਰੀ ਦੀ ਸੁੰਦਰ ਵਿਧੀ ਨਾਲ ਸਜਾਆ ਗਿਆ ਅਤੇ ਨਗਰਵਾਸੀਆਂ ਨੇ ਦੀਪ ਜਲਾ ਕੇ ਸ਼ਾਨਦਾਰ ਸਵਾਗਤ ਕੀਤਾ।

ਇਸੇ ਖੁਸ਼ੀ ਵਿੱਚ ਹਰ ਸਾਲ ਕਾਰਤਿਕ ਮਹੀਨਿਆਂ ਵਿੱਚ ਆਉਣ ਵਾਲੀ ਅਮਾਵਸਿਆ ਤੀਥੀ ਨੁੰ ਦੀਵਾਲੀ ਧੂਮਧਾਮ ਦੇ ਨਾਲ ਮਨਾਈ ਜਾਦੀ ਹੈ।ਮੰਦਰ ਦੇ ਪ੍ਰਧਾਨ ਹਰਮੇਸ਼ ਲਾਲ ਵੱਲੋਂ ਸਾਰੀਆਂ ਸੰਗਤਾਂ ਨੂੰ ਦਿਵਾਲੀ ਦੀਆਂ ਮੁਬਾਰਕਬਾਦ ਦਿੱਤੀਆਂ ਗਈਆਂ ਉਥੇ ਹੀ ਮਾਨਤੋਵਾ ਦੇ ਸਹਿਰ ਪੈਗੋਨਾਗਾ ਦੇ ਸ੍ਰੀ ਹਰੀ ਉਮ ਮੰਦਰ ਵਿਖੇ ਭਾਰੀ ਰੋਣਕਾ ਲੱਗੀਆ ਜਿੱਥੇ ਵੱਡੀ ਗਿਣਤੀ ਵਿੱਚ ਲੋਕਾ ਨੇ ਇਸ ਤਿਉਹਾਰ ਨੂੰ ਮਨਾਉਣ ਲਈ ਸ਼ਾਮਿਲ ਹੋਏ ਮੰਦਿਰ ਵਿੱਚ ਲਕਸ਼ਮੀ ਮਾਤਾ ਜੀ ਪੁਜਾ ਵੀ ਕੀਤੀ ਗਈ ਅਤੇ ਬੱਚਿਆਂ ਵੱਲੋਂ ਪਟਾਕੇ ਵੀ ਚਲਾਏ ਗਏ।

You may have missed