October 10, 2024

ਇਟਲੀ ਵਿੱਚ ਇੱਕ ਹੋਰ ਸੜਕ ਹਾਦਸੇ ਵਿੱਚ ਗਈ ਭਾਰਤੀ ਨੌਜਵਾਨ ਗਗਨਦੀਪ ਸਿੰਘ ਦੀ ਜਾਨ, ਚੰਗੇ ਭਵਿੱਖ ਲਈ ਕੁਝ ਮਹੀਨੇ ਪਹਿਲਾ ਹੀ ਆਇਆ ਸੀ ਇਟਲੀ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਸੂਬਾ ਲਾਸੀਓ ਦੇ ਲਾਤੀਨਾ ਜ਼ਿਲ੍ਹੇ ਵਿੱਚ ਪੈਂਦੇ ਪ੍ਰਸਿੱਧ ਸ਼ਹਿਰ ਅਪ੍ਰੀਲੀਆ ਵਿਖੇ 148 ਪੁਨਤੀਨਾ ਮੇਨ ਰੋਡ ਉਪੱਰ ਇੱਕ ਕਾਰ ਤੇ ਸਾਇਕਲ ਦੀ ਟੱਕਰ ਵਿੱਚ ਇੱਕ ਭਾਰਤੀ ਨੌਜਵਾਨ ਗਗਨਦੀਪ ਸਿੰਘ ਦੀ ਦਰਦਨਾਕ ਮੌਤ ਹੋ ਜਾਣ ਦਾ ਦੁੱਖਦਾਇਕ ਸਮਾਚਾਰ ਸਾਹਮਣੇ ਆ ਰਿਹਾ ਹੈ।ਮ੍ਰਿਤਕ ਦੇ ਕਰੀਬੀ ਰਿਸਤੇਦਾਰਾ ਵਲੋ ਇਟਾਲੀਅਨ ਇੰਡੀਅਨ ਪ੍ਰੈਸ ਕਲੱਬ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 35 ਸਾਲਾਂ ਗਗਨਦੀਪ ਸਿੰਘ ਦੀ ਇੱਕ ਰੋਡ ਦੁਰਘਟਨਾਂ ਵਿੱਚ ਦਰਦਨਾਕ ਮੌਤ ਹੋ ਗਈ ਕਿਉਕਿ ਉਹ ਆਪਣੇ ਸਾਇਕਲ ਤੇ ਸੂਬੇ ਦੇ ਮੁੱਖ ਮਾਰਗ 148 ਪੁਨਤੀਨਾ ਉਪੱਰ ਚੜ੍ਹ ਰਿਹਾ ਸੀ ਕਿ ਅਚਾਨਕ ਤੇਜ ਰਫਤਾਰ ਕਾਰ ਦੀ ਚਪੇਟ ਵਿੱਚ ਆ ਗਿਆ ।ਘਟਨਾ ਦੀ ਜਾਣਕਾਰੀ ਮਿਲਦੇ ਹੀ ਰਾਹਤ ਕਰਮਚਾਰੀਆਂ ਨੇ ਗੰਭੀਰ ਜ਼ਖਮੀ ਗਗਨਦੀਪ ਸਿੰਘ ਹਸਪਤਾਲ ਪਹੁੰਚਾਇਆ ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਦਮ ਤੋੜ ਗਿਆ।ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।ਮ੍ਰਿਤਕ ਲਾਤੀਨਾ ਦੇ ਨੇੜੇ ਚਿਸਤੇਰਨਾ ਦੀ ਲਾਤੀਨਾ ਰਹਿੰਦਾ ਸੀ। ਤੇ ਅੱਜਕੱਲ ਆਰਜੀ ਤੌਰ ਤੇ ਕੰਪੋ ਦੀ ਕਾਰਨੇ ਵਿਖੇ ਰਹਿ ਰਿਹਾ ਸੀ। ਮ੍ਰਿਤਕ ਗਗਨਦੀਪ ਸਿੰਘ ਕੁਝ ਮਹੀਨੇ ਪਹਿਲਾ ਹੀ ਚੰਗੇ ਭਵਿੱਖ ਤੇ ਰੋਜੀ ਰੋਟੀ ਦੇ ਲਈ ਇਟਲੀ ਆਇਆ ਸੀ ਤੇ ਮ੍ਰਿਤਕ ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਪਿੰਡ ਲਾਲਤੋ ਦਾ ਸੀ ਤੇ ਅਪਣੇ ਪਿੱਛੇ ਮਾਤਾ ਪਿਤਾ ਪਤਨੀ ਤੇ ਇੱਕ 7 ਸਾਲ ਦੇ ਪੁੱਤਰ ਨੂੰ ਰੌਦੇ ਕਰਲੋਦੇ ਛੱਡ ਗਿਆ ਹੈ। ਮ੍ਰਿਤਕ ਦੀ ਲਾਸ ਨੂੰ ਪੰਜਾਬ ਭੇਜਣ ਲਈ ਕਰੀਬੀ ਰਿਸਤੇਦਾਰਾ ਵਲੋ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ। ਤਾ ਜੋ ਆਖਰੀ ਰਸਮਾਂ ਪੰਜਾਬ ਦੇ ਜੱਦੀ ਪਿੰਡ ਲਾਲਤੋ ਵਿਖੇ ਕੀਤੀਆ ਜਾ ਸਕਣ।