
ਰੋਮ ( ਕੈਂਥ) ਕੈਂਠੇਵਾਲਿਆ ਗੱਭਰੂਆਂ,ਲੜਦੀ ਜੇ ਅੱਖ ਸੁਰਿੰਦਰ ਛਿੰਦਾ ਸੁਦੇਸ਼ ਕੁਮਾਰੀ ਗ੍ਰੀਨ ਕਾਰਡ ਲੈ ਲੈਣ ਦੇ ਅਮਰ ਅਰਸ਼ੀ ਨਰਿੰਦਰ ਜੋਤ ,ਪਹਿਲਾਂ ਗੂਠਾ ਪ੍ਰਨੋਟ ਉੱਤੇ ਲਾ ਦੇ ਸੁਖਦੇਵ ਸਾਹਿਲ ,ਆਹ ਲੈ ਫੜ ਲੈ ਗੱਡੀ ਦੀ ਚਾਬੀ ਬਲਜੀਤ ਮਾਲਵਾ ਅਤੇ ਮਿਸ ਪੂਜਾ ਦੀ ਅਵਾਜ ਵਿਚ ਸੁਪਰਹਿੱਟ ਧਾਰਮਿਕ ਗੀਤ ਸਾਰੇ ਕਰ ਲਓ ਏਕਾ ਬੇਗਮਪੁਰਾ ਵਸਾਓਣਾ ਆ ਦੇ ਗੀਤਕਾਰ ਤੇ ਲੇਖਕ ਬਲਵਿੰਦਰ ਭੌਰਾ ਯੂ ਐਸ ਏ ਦਾ ਇਟਲੀ ਦੇ ਜਿਲ੍ਹਾ ਬੈਰਗਾਮੋ ਵਿਖੇ ਇਲਾਕੇ ਦੀਆਂ ਸੰਗਤਾਂ ਅਤੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਦਰਬਾਰ ਚੀਵੀਦੀਨੋ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਵਰਨਣਯੋਗ ਹੈ ਕਿ ਸ਼ੀ ਬਲਵਿੰਦਰ ਭੌਰਾ ਇਹਨੀਂ ਦਿਨੀਂ ਆਪਣੇ ਛੋਟੇ ਭਰਾ ਪੱਤਰਕਾਰ ਬਲਜੀਤ ਭੌਰਾ ਦੇ ਗ੍ਰਹਿ ਵਿਖੇ ਆਏ ਹੋਏ ਹਨ ਤੇ ਯੂਰਪ ਦੀਆਂ ਨਾਮੀ ਸ਼ਖਸੀਅਤਾਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਬਲਵਿੰਦਰ ਭੌਰਾ ਨੇ ਆਪਣੇ ਵਿਚਾਰ ਸਾਂਝੈ ਕਰਦਿਆਂ ਕਿ ਇਟਲੀ ਇਤਿਹਾਸਕ ਦੇਸ਼ ਹੋਣ ਦੇ ਨਾਲ ਖ਼ੂਬਸੂਰਤੀ ਨਾਲ ਵੀ ਮਾਲੋ ਮਾਲ ਜਿੱਥੇ ਪੰਜਾਬੀਆਂ ਨੇ ਆਪਣੀ ਕਾਬਲੀਅਤ ਨੂੰ ਸਾਬਤ ਕਰਦਿਆਂ ਪੰਜਾਬੀਅਤ ਤੇ ਪੰਜਾਬੀ ਮਾਂ ਬੋਲੀ ਨੂੰ ਸਥਾਪਿਤ ਕਰਨ ਲਈ ਜੋ ਕਾਰਜ ਕੀਤੇ ਉਹ ਕਾਬਲੇ ਤਾਰੀਫ਼ ਹਨ ਉਮੀਦ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਇਟਲੀ ਵਿੱਚ ਪ੍ਰਫੁੱਲਿਤ ਕਰਨ ਵਾਲੇ ਸਾਥੀਆਂ ਦਾ ਇਹ ਕਾਫ਼ਲਾ ਭਵਿੱਖ ਵਿੱਚ ਵੱਡੀਆਂ ਮੱਲਾਂ ਮਾਰੇਗਾ।ਭੌਰਾ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਨੂੰ ਮਹਿਕਾ ਰਹੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਦਰਬਾਰ ਚੀਵੀਦੀਨੋ (ਬੈਰਗਾਮੋ)ਦੀ ਪ੍ਰਬੰਧਕ ਕਮੇਟੀ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਿਹਨਾਂ ਕਿ ਬਲਵਿੰਦਰ ਭੌਰਾ ਦਾ ਇਟਲੀ ਆਉਣ ਤੇ ਵਿਸ਼ੇਸ਼ ਸਨਮਾਨ ਕੀਤਾ।
Inline image
More Stories
ਨੇਤਰਹੀਣ ਹੋਣ ਦੇ ਬਾਵਜੂਦ ਮੁਨੀਸ਼ਾ ਰਾਣੀ ਨੇ ਯੂਨੀਵਰਸਿਟੀ ਆਫ ਪੀਜ਼ਾ ਤੋਂ ਅੰਤਰਰਾਸ਼ਟਰੀ ਪੋਲੀਟੀਕਲ ਸਾਇੰਸ ਦੀ ਡਿਗਰੀ 110/105 ਅੰਕ ਪ੍ਰਾਪਤ ਕਰਕੇ ਕਰਾਈ ਮਾਪਿਆਂ ਸਮੇਤ ਭਾਰਤ ਦੀ ਬੱਲੇ ਬੱਲੇ
ਭਾਰਤੀ ਲੇਖਕ ਡਾ. ਜਰਨੈਲ ਆਨੰਦ ਵੱਲੋਂ ਸਰਬੀਆ ਨੂੰ 12 ਮਹਾਂਕਾਵਿ ਸਮਰਪਿਤ
INDIAN AUTHOR DR ANAND DEDICATES 12 EPICS TO SERBIA.