ਇਟਲੀ ਦੀ ਧਰਤੀ ਤੇ ਕਲਤੂਰਾ ਸਿੱਖ ਸੰਸਥਾ ਵਲੌ ਲੰਮੇ ਸਮੇ ਤੌ ਸਿੱਖੀ ਪ੍ਰਚਾਰ ਅਤੇ ਇਤਿਹਾਸਕ ਸਰਗਰਮੀਆਂ ਨਿਰੰਤਰ ਚਲਦੀਆਂ ਰਹਿੰਦੀਆਂ ਹਨ ਜਿਨਾ ਵਿਚ ਵੱਖ ਵੱਖ ਸਮਿਆਂ ਵਿਚ ਇਟਾਲੀਅਨ ਲੋਕਾ ਦੇ ਵਿਚ ਸਿੱਖੀ ਪ੍ਰਤੀ ਚੇਤਨਾ ਅਤੇ ਬੱਚਿਆ ਨੂੰ ਸਿੱਖੀ ਸਬੰਧੀ ਜਾਗਰੂਕ ਕਰਣ ਦੇ ਨਾਲ ਨਾਲ ਦਸਤਾਰ ਕੈਪਾਂ ਦਾ ਵੀ ਆਯੋਜਨ ਕੀਤਾ ਜਾਂਦਾ ਹੈ।
ਇਸੇ ਤਰਾ ਹੀ ਇਸ ਵਾਰ ਇਸ ਸੰਸਥਾ ਵਲੌ ਸੰਗਤਾ ਨਾਲ ਸਾਂਝ ਬਣਾ ਕੇ ਲੰਗਰ ਦੀ ਪੁਰਾਤਨ ਮਰਿਆਦਾ ਨੂੰ ਬਹਾਲ ਕਰਣ ਸਬੰਧੀ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ ਅਤੇ ਸੰਗਤਾ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵਲੌ ਬਹੁਤ ਵੱਡੀ ਗਿਣਤੀ ਵਿਚ ਸਾਥ ਅਤੇ ਪ੍ਰਸੰਸਾ ਵੀ ਮਿਲ ਰਹੀ ਹੈ ਅਤੇ ਆਸ ਹੈ ਕਿ ਇਸ ਵਾਰ ਨਗਰ ਕੀਰਤਨਾਂ ਵਿਚ ਸਟਾਲਾ ਦੀ ਜਗਾ ਲੰਗਰ ਤੇ ਪੰਗਤ ਦਾ ਪੁਰਾਤਨ ਸਿਧਾਤ ਮਰਿਆਦਾ ਅਨੁਸਾਰ ਦੇਖਣ ਨੁੰ ਮਿਲੇਗਾ ।
ਇਹ ਇੱਕ ਸਲਾਘਾਯੋਗ ਕਾਰਜ ਹੈ ਜੋ ਕਿ ਜਲਦ ਹੀ ਸਾਰੇ ਸੰਸਾਰ ਵਿਚ ਇਕ ਮਿਸਾਲ ਬਣ ਕੇ ਦਿਖਾਈ ਦੇਵੇਗਾ ।ਇਸ ਸਬੰਧੀ ਸਮੂਹ ਸੰਗਤਾ ਅਤੇ ਸੰਸਥਾ ਦੇ ਸਾਰੇ ਕਾਰਜਸ਼ੀਲ ਨੌਜਵਾਨ ਸਿੱਖ ਵਧਾਈ ਦੇ ਵੀ ਪਾਤਰ ਹਨ।ਪਰ ਇਸਦੇ ਨਾਲ ਹੀ ਬਹੁਤ ਸਾਰੀਆਂ ਸੰਸਥਾਵਾ ਦੀ ਚੁੱਪ ਵੀ ਕਈ ਵਾਰ ਸੋਚਣ ਲਈ ਮਜਬੂਰ ਕਰਦੀ ਹੈ ਕਿ ਸੰਗਤਾ ਅਤੇ ਸਿੱਖੀ ਦੇ ਪ੍ਰਚਾਰ ਅਤੇ ਪੁਰਾਤਨ ਮਰਿਆਦਾ ਲਈ ਕਿਉ ਅਸੀ ਇਕ ਦੂਸਰੇ ਨੂੰ ਸਾਥ ਦੇਣ ਤੌ ਪਹਿਲਾਂ ਦੋਚਿੱਤੀ ਵਿਚ ਰਹਿੰਦੇ ਹਾਂ ।
ਆਸ ਹੈ ਕਿ ਸਾਰੀਆਂ ਸਿੱਖ ਸੰਸਥਾਵਾ ਇਕ ਜੁੱਟ ਹੋ ਕੇ ਸਿੱਖੀ ਦੇ ਪ੍ਰਚਾਰ ਅਤੇ ਵਿਕਾਸ ਲਈ ਕਾਰਜ ਕਰਨਗੀਆਂ ਜਿਸ ਨਾਲ ਨੌਜਵਾਨ ਪੀੜੀ ਨੂੰ ਇਕ ਵਧੀਆ ਸੇਧ ਅਤੇ ਮਾਹੌਲ ਮਿਲ ਸਕੇ ਅਤੇ ਹੋਲੀ ਹੋਲੀ ਪੂਰੇ ਸੰਸਾਰ ਵਿਚ ਗੁਰੂ ਸਾਹਿਬ ਜੀ ਦੀ ਚਲਾਈ ਲੰਗਰ ਪੰਗਤ ਦੀ ਮਰਿਆਦਾ ਨੂੰ ਸਟਾਲਾ ਤੌ ਅਲੱਗ ਕਰਕੇ ਸਿੱਖੀ ਦਾ ਪ੍ਰਚਾਰ ਤੇ ਜਾਗਰੂਕਤਾ ਤਹਿਤ ਸਿੱਖ ਇਤਿਹਾਸ ਨੂੰ ਵਿਦੇਸ਼ਾ ਵਿਚ ਪ੍ਰਫੁਲਤ ਕੀਤਾ ਜਾ ਸਕੇ।


More Stories
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸ਼ੇਰ ਪੁਰ ਸੱਧਾ ਵਿਖੇ ਮਹਾਨ ਨਗਰ ਕੀਰਤਨ, ਜਗਜੀਵਨ ਸਿੰਘ
ਇਟਲੀ ਦੇ ਸਬਾਊਦੀਆ ਇਲਾਕੇ ਦੀਆਂ ਖੂਨੀ ਸੜਕਾਂ ਨੇ ਲਈ ਇੱਕ ਹੋਰ ਸਾਇਕਲ ਸਵਾਰ ਨਵਾਂ ਸ਼ਹਿਰ ਦੇ ਨੌਜਵਾਨ ਦੀ ਜਾਨ
STRUGGLE FOR SURVIVAL AND THE INSTINCT FOR ‘GIVE AWAY’ … Dr. Jernail Singh Anand