
ਇਟਲੀ ਦੀ ਧਰਤੀ ਤੇ ਕਲਤੂਰਾ ਸਿੱਖ ਸੰਸਥਾ ਵਲੌ ਲੰਮੇ ਸਮੇ ਤੌ ਸਿੱਖੀ ਪ੍ਰਚਾਰ ਅਤੇ ਇਤਿਹਾਸਕ ਸਰਗਰਮੀਆਂ ਨਿਰੰਤਰ ਚਲਦੀਆਂ ਰਹਿੰਦੀਆਂ ਹਨ ਜਿਨਾ ਵਿਚ ਵੱਖ ਵੱਖ ਸਮਿਆਂ ਵਿਚ ਇਟਾਲੀਅਨ ਲੋਕਾ ਦੇ ਵਿਚ ਸਿੱਖੀ ਪ੍ਰਤੀ ਚੇਤਨਾ ਅਤੇ ਬੱਚਿਆ ਨੂੰ ਸਿੱਖੀ ਸਬੰਧੀ ਜਾਗਰੂਕ ਕਰਣ ਦੇ ਨਾਲ ਨਾਲ ਦਸਤਾਰ ਕੈਪਾਂ ਦਾ ਵੀ ਆਯੋਜਨ ਕੀਤਾ ਜਾਂਦਾ ਹੈ।
ਇਸੇ ਤਰਾ ਹੀ ਇਸ ਵਾਰ ਇਸ ਸੰਸਥਾ ਵਲੌ ਸੰਗਤਾ ਨਾਲ ਸਾਂਝ ਬਣਾ ਕੇ ਲੰਗਰ ਦੀ ਪੁਰਾਤਨ ਮਰਿਆਦਾ ਨੂੰ ਬਹਾਲ ਕਰਣ ਸਬੰਧੀ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ ਅਤੇ ਸੰਗਤਾ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵਲੌ ਬਹੁਤ ਵੱਡੀ ਗਿਣਤੀ ਵਿਚ ਸਾਥ ਅਤੇ ਪ੍ਰਸੰਸਾ ਵੀ ਮਿਲ ਰਹੀ ਹੈ ਅਤੇ ਆਸ ਹੈ ਕਿ ਇਸ ਵਾਰ ਨਗਰ ਕੀਰਤਨਾਂ ਵਿਚ ਸਟਾਲਾ ਦੀ ਜਗਾ ਲੰਗਰ ਤੇ ਪੰਗਤ ਦਾ ਪੁਰਾਤਨ ਸਿਧਾਤ ਮਰਿਆਦਾ ਅਨੁਸਾਰ ਦੇਖਣ ਨੁੰ ਮਿਲੇਗਾ ।
ਇਹ ਇੱਕ ਸਲਾਘਾਯੋਗ ਕਾਰਜ ਹੈ ਜੋ ਕਿ ਜਲਦ ਹੀ ਸਾਰੇ ਸੰਸਾਰ ਵਿਚ ਇਕ ਮਿਸਾਲ ਬਣ ਕੇ ਦਿਖਾਈ ਦੇਵੇਗਾ ।ਇਸ ਸਬੰਧੀ ਸਮੂਹ ਸੰਗਤਾ ਅਤੇ ਸੰਸਥਾ ਦੇ ਸਾਰੇ ਕਾਰਜਸ਼ੀਲ ਨੌਜਵਾਨ ਸਿੱਖ ਵਧਾਈ ਦੇ ਵੀ ਪਾਤਰ ਹਨ।ਪਰ ਇਸਦੇ ਨਾਲ ਹੀ ਬਹੁਤ ਸਾਰੀਆਂ ਸੰਸਥਾਵਾ ਦੀ ਚੁੱਪ ਵੀ ਕਈ ਵਾਰ ਸੋਚਣ ਲਈ ਮਜਬੂਰ ਕਰਦੀ ਹੈ ਕਿ ਸੰਗਤਾ ਅਤੇ ਸਿੱਖੀ ਦੇ ਪ੍ਰਚਾਰ ਅਤੇ ਪੁਰਾਤਨ ਮਰਿਆਦਾ ਲਈ ਕਿਉ ਅਸੀ ਇਕ ਦੂਸਰੇ ਨੂੰ ਸਾਥ ਦੇਣ ਤੌ ਪਹਿਲਾਂ ਦੋਚਿੱਤੀ ਵਿਚ ਰਹਿੰਦੇ ਹਾਂ ।
ਆਸ ਹੈ ਕਿ ਸਾਰੀਆਂ ਸਿੱਖ ਸੰਸਥਾਵਾ ਇਕ ਜੁੱਟ ਹੋ ਕੇ ਸਿੱਖੀ ਦੇ ਪ੍ਰਚਾਰ ਅਤੇ ਵਿਕਾਸ ਲਈ ਕਾਰਜ ਕਰਨਗੀਆਂ ਜਿਸ ਨਾਲ ਨੌਜਵਾਨ ਪੀੜੀ ਨੂੰ ਇਕ ਵਧੀਆ ਸੇਧ ਅਤੇ ਮਾਹੌਲ ਮਿਲ ਸਕੇ ਅਤੇ ਹੋਲੀ ਹੋਲੀ ਪੂਰੇ ਸੰਸਾਰ ਵਿਚ ਗੁਰੂ ਸਾਹਿਬ ਜੀ ਦੀ ਚਲਾਈ ਲੰਗਰ ਪੰਗਤ ਦੀ ਮਰਿਆਦਾ ਨੂੰ ਸਟਾਲਾ ਤੌ ਅਲੱਗ ਕਰਕੇ ਸਿੱਖੀ ਦਾ ਪ੍ਰਚਾਰ ਤੇ ਜਾਗਰੂਕਤਾ ਤਹਿਤ ਸਿੱਖ ਇਤਿਹਾਸ ਨੂੰ ਵਿਦੇਸ਼ਾ ਵਿਚ ਪ੍ਰਫੁਲਤ ਕੀਤਾ ਜਾ ਸਕੇ।
More Stories
ਅਬੂਧਾਬੀ (ਯੂ ਏ ਈ) ਅਕਸ਼ਰ ਧਾਮ ਵਿਖੇ ਵਾਤਾਵਰਨ ਲੋਕ ਗਾਇਕ ਬਲਵੀਰ ਸ਼ੇਰਪੁਰੀ ਦਾ ਧਾਰਮਿਕ ਟਰੈਕ ਸੂਟ,
ਲਾਤੀਨਾ ਦੇ ਬੋਰਗੋ ਸੰਤਾ ਮਰੀਆਂ ਵਿਖੇ ਕੰਮ ਦੇ ਦੌਰਾਨ ਦੁਰਘਟਨਾ ਹੋਣ ਕਾਰਨ ਪੰਜਾਬੀ ਨੌਜਵਾਨ ਗੰਭੀਰ ਰੂਪ ਵਿੱਚ ਜਖਮੀ , ਰੋਮ ਦੇ ਹਸਪਤਾਲ ਵਿੱਚ ਜੇਰੇ ਇਲਾਜ਼
ਬਾਬਾ ਸਾਹਿਬ ਅੰਬੇਡਕਰ ਨਾ ਹੁੰਦੇ ਤਾਂ ਅੱਜ ਵੀ ਉਹ ਲੋਕ ਗੁਲਾਮੀ ਵਾਲਾ ਜੀਵਨ ਬਸਰ ਕਰਦੇ ਹੋਣੇ ਸਨ ਜੋ ਵਿਦੇਸ਼ਾਂ ‘ਚ ਬਾਬਾ ਸਾਹਿਬ ਨੂੰ ਹੀ ਹੁੱਜਤਾਂ ਕਰਦੇ ਹਨ:-ਬੀ ਆਰ ਅੰਬੇਦਕਰ ਸੰਸਥਾ ਇਟਲੀ