
ਰੋਮ ਇਟਲੀ 5 ਮਈ(ਗੁਰਸ਼ਰਨ ਸਿੰਘ ਸੋਨੀ) 6ਵੇਂ ਮੁਗਲੀ ਹਾਕਮ ਔਰੰਗਜ਼ੇਬ ਦੀਆਂ ਇਖਲਾਕੋ ਢਿੱਗੀਆਂ ਮਨਮਾਨੀਆਂ ਨੂੰ ਨੱਥ ਪਾਉਣ ਦਸਮੇਸ ਪਿਤਾ ਬਾਜ਼ਾਂ ਵਾਲੀ ਸਰਕਾਰ ਸ਼ਾਹਿ-ਏ-ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਨੇ ਸੰਨ 1699 ਈ: ਦੀ ਵਿਸਾਖੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਾਜੇ ਖਾਲਸੇ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ ਦੁਨੀਆਂ ਭਰ ਵਿੱਚ ਸਜ ਰਹੇ ਨਗਰ ਕੀਰਤਨ ਖ਼ਾਲਸਾਈ ਰਾਜ ਦੀ ਗਵਾਹੀ ਭਰਦੇ ਹੋਏ ਸੰਗਤਾਂ ਨੂੰ ਗੁਰੂ ਦੀ ਲਾਡਲੀ ਫ਼ੌਜ ਵਿੱਚ ਸ਼ਾਮਿਲ ਹੋ ਖੰਡੇ ਬਾਟੇ ਦੀ ਪਹੁਲ ਛੱਕਣ ਲਈ ਪ੍ਰੇਰਿਤ ਕਰ ਰਹੇ ਹਨ । ਇਸੇ ਲੜੀ ਦੇ ਤਹਿਤ ਜਿਲ੍ਹਾ ਲਾਤੀਨਾ ਦੇ ਸ਼ਹਿਰ ਪੁਨਤੀਨੀਆ ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ (ਪੁਰਾਣੀ ਇਮਾਰਤ) ਵਲੋ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਹਿਰ ‘ ਚ ਵਿਸ਼ਾਲ ਨਗਰ ਕੀਰਤਨ ਸਜਿਆ।ਪੰਜ ਨਿਸ਼ਾਨਚੀ ਸਿੰਘ,ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਅਤੇ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਦੀ ਆਰੰਭਤਾ ਸ਼ਹਿਰ ਦੇ ਮੱਧ ਵਿੱਚੋ ਹੋਈ। ਇਸ ਮੌਕੇ ਪੰਥ ਦੇ ਪ੍ਰਸਿੱਧ ਕਵੀਸ਼ਰ ਜੱਥੇ ਭਾਈ ਅੰਗਰੇਜ਼ ਸਿੰਘ ਜਾਂਗਲਾ ਤੇ ਭਾਈ ਤਰਸੇਮ ਸਿੰਘ ਦੇ ਜੱਥੇ ਵੱਲੋਂ ਖ਼ਾਲਸੇ ਦੇ ਸਿਰਜਣਾ ਦਿਹਾੜੇ ਦਾ ਇਤਿਹਾਸ ਸੰਗਤਾਂ ਨੂੰ ਜ਼ੋਸ਼ੀਲੇ ਅੰਦਾਜ਼ ਵਿੱਚ ਸੁਣਾ ਕੇ ਨਿਹਾਲ ਕੀਤਾ ਗਿਆ।ਇਸ ਮੌਕੇ ਮਾਤਾ ਸਾਹਿਬ ਕੌਰ ਗੁਰਮਤਿ ਵਿਦਿਆਲਿਆ ਦੇ ਵਿਦਿਆਰਥੀਆਂ ਵੱਲੋਂ ਸਿੱਖ ਮਾਰਸ਼ਲ ਆਰਟ ਗੱਤਕਾ ਕਲਾ ਦੇ ਹੈਂਰਤ ਅੰਗੇਜ ਜੌਹਰ ਦਿਖਾਏ ਗਏ । ਇਸ ਮੌਕੇ ਸੰਗਤਾਂ ਲਈ ਪੰਗਤ ਵਿੱਚ ਵੱਖ ਵੱਖ ਪ੍ਰਕਾਰ ਦੇ ਲੰਗਰ ਅਤੁੱਟ ਵਰਤਾਏ ਗਏ ।ਤੇ ਸਟਾਲ ਵੀ ਲਗਾਏ ਗਏ ਸਨ। ਇਸ ਨਗਰ ਕੀਰਤਨ ਵਿੱਚ ਜਿੱਥੇ ਸੂਬੇ ਭਰ ਦੀ ਸਿੱਖ ਸੰਗਤ ਨੇ ਹਾਜ਼ਰੀ ਭਰੀ ਉੱਥੇ ਸ਼ਹਿਰ ਦੇ ਮੇਅਰ ਅਲੀਜਿਓ ਤੋਮਬੋਲੀਨੋ ਸਮੇਤ ਕਈ ਉੱਚ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰੀ ਭਰੀ।ਸਭ ਸੇਵਾਦਾਰਾਂ ਦਾ ਪ੍ਰਬੰਧ ਕਮੇਟੀ ਵੱਲੋਂ ਗੁਰੂ ਦੀ ਬਖਸ਼ਿਸ਼ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।ਆਈਆਂ ਸੰਗਤਾਂ ਲਈ ਕਈ ਪ੍ਰਕਾਰ ਦੇ ਅਟੁੱਟ ਲੰਗਰ ਵਰਤੇ।ਸਮਾਪਤੀ ਮੌਕੇ ਗੁਰਦੁਆਰਾ ਸਾਹਿਬ ਸਿੰਘ ਸਭਾ ਪੁਰਾਣੀ ਇਮਾਰਤ ਪ੍ਰਬੰਧਕ ਕਮੇਟੀ ਨੇ ਸਹਿਯੋਗ ਦੇਣ ਤੇ ਦਰਸ਼ਨ ਦੇਣ ਲਈ ਸਭ ਸੰਗਤਾਂ ਤਹਿ ਦਿਲੋਂ ਧੰਨਵਾਦ ਕੀਤਾ।
More Stories
*ਬ੍ਰਹਮ ਗਿਆਨੀ ਧੰਨ ਧੰਨ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 75ਵੀਂ ਬਰਸੀ ਸੰਬੰਧੀ ਵਿਸ਼ਾਲ ਸਮਾਗਮ ਗੁਰਦੁਆਰਾ ਸਿੰਘ ਸਭਾ ਫਲ਼ੇਰੋ,ਬਰੇਸ਼ੀਆ,ਇਟਲੀ ਵਿਖੇ 6,7 ਅਤੇ 8 ਜੂਨ ਨੂੰ ਕਰਵਾਏ ਜਾਣਗੇ ਵਿਸ਼ਾਲ ਖੁੱਲ੍ਹੇ ਪੰਡਾਲ ਵਿੱਚ।*
ਪੰਜਾਬੀ ਓਵਰਸੀਜ਼ ਸਪੋਰਟਸ ਐਂਡ ਕਲੱਚਰ ਕਲੱਬ ਐਮਸਟਰਡਮ (ਹਾਲੈਂਡ)ਵੱਲੋ 15 ਜੂਨ ਨੂੰ 21ਵਾਂ ਫੁੱਟਬਾਲ ਟੂਰਨਾਮੈਂਟ ਤੇ ਸੱਭਿਆਚਾਰਕ ਮੇਲਾ
THE PROPHETS OF IRRELEVANCE IN AN IRREVERENT AGE … Dr. Jernail S. Anand