ਰੋਮ(ਕੈਂਥ)ਪੰਜਾਬ ਕਾਂਗਰਸ ਦੀ ਸੀਨੀਅਰ ਆਗੂ ਟੀਮ ਬਹੁਤ ਹੀ ਸੁਲਝੀ ਤੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਉਪੱਰ ਲਿਜਾਣ ਵਾਲੀ ਟੀਮ ਹੈ ਜਿਸ ਵਿੱਚ ਅਹਿਮ ਜਿੰਮੇਵਾਰੀ ਨਿਭਾਅ ਰਹੇ ਹਨ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਜਿਹਨਾਂ ਮੌਜੂਦਾ ਆਪ ਪੰਜਾਬ ਸਰਕਾਰ ਦੀਆਂ ਲੋਕ ਉਜਾੜੂ ਨਿਤੀਆਂ ਖਿਲਾਫ਼ ਸਦਾ ਹੀ ਆਵਾਜ ਬੁਲੰਦ ਕੀਤੀ ਹੈ
ਇਸ ਗੱਲ ਦਾ ਪ੍ਰੈੱਸ ਨਾਲ ਪ੍ਰਗਟਾਵਾ ਸੁਰਿੰਦਰ ਸਿੰਘ ਰਾਣਾ ਸੀਨੀਅਰ ਆਗੂ ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਨੇ ਕਰਦਿਆਂ ਕਿਹਾ ਬਾਜਵਾ ਸਾਹਿਬ ਪੰਜਾਬ ਕਾਂਗਰਸ ਪਾਰਟੀ ਦੇ ਥੰਮ ਵਾਂਗਰ ਹੈ ਜਿਸ ਨੂੰ ਸੁੱਟਣ ਲਈ ਆਪ ਸਰਕਾਰ ਜੋ ਮਰਜ਼ੀ ਕਰ ਲਵੇ ਪਰ ਬਾਜਵਾ ਸਾਬ ਸਦਾ ਬੁਲੰਦੀ ਵੱਲ ਹੀ ਜਾਣਗੇ ਉਹਨਾਂ ਦੇ ਨਾਲ ਪੰਜਾਬ ਕਾਂਗਰਸ ,ਆਲ ਇੰਡੀਅਨ ਕਾਂਗਰਸ ਤੇ ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਦੇ ਨਾਲ-ਨਾਲ ਇੰਗਲੈਂਡ,ਕੈਨੇਡਾ ਤੇ ਅਮਰੀਕਾ ਆਦਿ ਦੇਸ਼ਾਂ ਵਿੱਚ ਰਹਿੰਦੇ ਕਾਂਗਰਸ ਪਾਰਟੀ ਦੇ ਕਰਿੰਦੇ ਖੜ੍ਹੇ ਹਨ।
ਪ੍ਰਤਾਪ ਸਿੰਘ ਬਾਜਵਾ ਇੱਕ ਇਮਾਨਦਾਰ ਤੇ ਪਾਰਟੀ ਨੂੰ ਸਮਰਪਿਤ ਸਖ਼ਸੀਅਤ ਹਨ ਜਿਹਨਾਂ ਨੇ ਪਾਰਟੀ ਲਈ ਜਮੀਨੀ ਪੱਧਰ ਤੇ ਕੰਮ ਕਰਦਿਆਂ ਸਭ ਚੰਗੇ-ਮਾੜੇ ਦਿਨ ਦੇਖੇ ਹਨ ਉਹਨਾਂ ਦੇ ਦੇਸ਼ ਤੇ ਪੰਜਾਬ ਸੂਬੇ ਲਈ ਕੀਤੇ ਸਲਾਘਾਂਯੋਗ ਕਾਰਜ ਪੰਜਾਬ ਦੇ ਲੋਕ ਕਦੀ ਵੀ ਨਹੀਂ ਭੁਲਾ ਸਕਦੇ ਤੇ ਭੱਵਿਖ ਵਿੱਚ ਵੀ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਆਉਣ ਵਾਲੀ ਸਰਕਾਰ ਵਿੱਚ ਉਹ ਅਹਿਮ ਭੂਮਿਕਾ ਨਿਭਾਉਣਗੇ।ਪ੍ਰਤਾਪ ਸਿੰਘ ਬਾਜਵਾ ਦੇ ਦਿੱਤੇ ਬਿਆਨ ਨੂੰ ਲੈਕੇ ਆਪ ਸਰਕਾਰ ਜਾਣ-ਬੁੱਝ ਕੇ ਸਿਆਸੀ ਖੇਡ ,ਖੇਡ ਰਹੀ ਜਿਹੜੀ ਅਤਿ ਨਿੰਦਣਯੋਗ ਕਾਰਵਾਈ ਹੈ।

More Stories
ਹਰਜਿੰਦਰ ਸਿੰਘ ਧਾਮੀ ਨੇ 5ਵੀਂ ਵਾਰ ਐਸ ਜੀ ਪੀ ਸੀ ਦਾ ਪ੍ਰਧਾਨ ਬਣਕੇ ਰਚਿਆ ਇਤਿਹਾਸ,ਇਟਲੀ ਦੀ ਸਿੱਖ ਸੰਗਤ ਖੁਸ਼ੀ ਨਾਲ ਖੀਵੇ
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੀ 350 ਸਾਲਾਂ ਸ਼ਹਾਦਤ ਸਤਾਬਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 19 ਅਕਤੂਬਰ ਐਤਵਾਰ ਨੂੰ ਨਗਰ ਕਾਜਲਮੋਰਾਨੋ ਵਿਖੇ ਸਜਾਇਆ ਜਾਵੇਗਾ
ਯੂਰਪ ਦੀ ਧਰਤੀ ਇਟਲੀ ਉਪੱਰ ਪਹਿਲੀ ਵਾਰ 19 ਅਕਤੂਬਰ ਨੂੰ ਹੋ ਰਿਹਾ “ਧੱਮ ਦੀਕਸ਼ਾ ਸਮਾਗਮ”,ਦੁਨੀਆਂ ਭਰ ਤੋਂ ਪਹੁੰਚ ਰਹੇ ਤਥਾਗਤ ਬੁੱਧ ਦੇ ਪੈਰੋਕਾਰ