
ਰੋਮ(ਕੈਂਥ)ਪਿਛਲੇ 2 ਦਹਾਕਿਆਂ ਤੋਂ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਤੇ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜਨ ਦੇ ਉਪਰਾਲੇ ਕਰਦਾ ਆ ਰਿਹਾ ਯੂਰਪ ਦਾ ਨਾਮੀ ਪੰਜਾਬੀ ਓਵਰਸੀਜ਼ ਸਪੋਰਟਸ ਐਂਡ ਕਲੱਚਰ ਕਲੱਬ ਐਮਸਟਰਡਮ (ਹਾਲੈਂਡ)ਜਿਹੜਾ 15 ਜੂਨ ਦਿਨ ਐਤਵਾਰ 2025 ਨੂੰ ਆਪਣਾ 21ਵਾਂ ਫੁੱਟਬਾਲ ਟੂਰਨਾਮੈਂਟ ਅਤੇ ਪੰਜਾਬੀ ਸੱਭਿਆਚਾਰ ਪ੍ਰੋਗਰਾਮ ਸਪੋਰਟਸ ਪਾਰਕ ਨਿਊ ਸਲੋਟਨ ਸਲੋਟਰਵਿਗ 1045 (ਐਮਸਟਰਡਮ)ਵਿਖੇ ਬਹੁਤ ਹੀ ਸ਼ਾਨੋ-ਸ਼ੌਕਤ ਤੇ ਧੂਮ-ਧਾਮ ਨਾਲ ਕਰਵਾ ਰਿਹਾ ਹੈ।
ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਇਹ ਜਾਣਕਾਰੀ ਸੁਰਿੰਦਰ ਸਿੰਘ ਰਾਣਾ,ਪ੍ਰਿਥੀਪਾਲ ਸਿੰਘ ਬੁੱਟਰ ਤੇ ਬਲਜੀਤ ਸਿੰਘ ਜੱਸੜ ਨੇ ਸਾਝੈ ਤੌਰ ਤੇ ਦਿੰਦਿਆਂ ਕਿਹਾ ਕਿ ਇਹ ਮੇਲਾ ਸਵੇਰੇ 9 ਵਜੇ ਤੋਂ 7 ਵਜੇ ਸ਼ਾਮ ਤੱਕ ਹੋਵੇਗਾ ਜਿਸ ਵਿੱਚ ਇਲਾਕੇ ਦਾ ਸਮੂਹ ਭਾਰਤੀ ਭਾਈਚਾਰਾ ਪਰਿਵਾਰਾਂ ਸਮੇਤ ਸਿ਼ਰਕਤ ਕਰੇਗਾ।ਇਸ ਵਿਸ਼ਾਲ ਮੇਲੇ ਵਿੱਚ ਜਿੱਥੇ ਫੁੱਟਬਾਲ ਦੀਆਂ ਟੀਮਾਂ ਦੇ ਫਸਵੇਂ ਮੈਚ ਹੋਣਗੇ ਉੱਥੇ ਪੰਜਾਬੀ ਸੱਭਿਆਚਾਰ ਦੀਆਂ ਬਾਤਾਂ ਪਾਉਣ ਲਈ ਪ੍ਰਸਿੱਧ ਜੋੜੀ ਨੰਬਰ ਵਨ ਦੌਗਾਣਾ ਜੋੜੀ ਲੱਖਾ ਨਾਜ ਅਤੇ ਮਿਲਾਨ ਮਿਊਜੀਕਲ ਗੁਰੁੱਪ ਇਟਲੀ ਵਾਲੇ ਪਹੁੰਚ ਰਹੇ ਹਨ। ਮੇਲਾ ਪੂਰੀ ਤਰ੍ਹਾਂ ਨਸ਼ਾ ਮੁੱਕਤ ਹੈ ਜਿਹੜਾ ਕਿ ਖੇਡਾਂ ਅਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਹੈ ।
More Stories
ਨੇਤਰਹੀਣ ਹੋਣ ਦੇ ਬਾਵਜੂਦ ਮੁਨੀਸ਼ਾ ਰਾਣੀ ਨੇ ਯੂਨੀਵਰਸਿਟੀ ਆਫ ਪੀਜ਼ਾ ਤੋਂ ਅੰਤਰਰਾਸ਼ਟਰੀ ਪੋਲੀਟੀਕਲ ਸਾਇੰਸ ਦੀ ਡਿਗਰੀ 110/105 ਅੰਕ ਪ੍ਰਾਪਤ ਕਰਕੇ ਕਰਾਈ ਮਾਪਿਆਂ ਸਮੇਤ ਭਾਰਤ ਦੀ ਬੱਲੇ ਬੱਲੇ
ਭਾਰਤੀ ਲੇਖਕ ਡਾ. ਜਰਨੈਲ ਆਨੰਦ ਵੱਲੋਂ ਸਰਬੀਆ ਨੂੰ 12 ਮਹਾਂਕਾਵਿ ਸਮਰਪਿਤ
INDIAN AUTHOR DR ANAND DEDICATES 12 EPICS TO SERBIA.