
*2 ਨਵੰਬਰ ਨੂੰ ਲਵੀਨੀਓ ਵਿਖੇ ਧੂਮ-ਧਾਮ ਨਾਲ ਮਨਾਇਆ ਦੂਰਦਰਸ਼ੀ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ*
ਰੋਮ ਇਟਲੀ(ਕੈਂਥ)ਇਟਲੀ ਦੇ ਸੂਬੇ ਲਾਸੀਓ ਦੇ ਸ਼ਹਿਰ ਲਵੀਨੀਓ ਵਿਖੇ ਸਥਿਤ ਪ੍ਰਸਿੱਧ ਸਨਾਤਨ ਧਰਮ ਮੰਦਿਰ ਦੀ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਤੱਪਸਵੀ ,ਦੂਰਦਰਸ਼ੀ ,ਮਹਾਨ ਧਾਰਮਿਕ ਗ੍ਰੰਥ “ਸ਼੍ਰੀ ਰਮਾਇਣ” ਰਚੇਤਾ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬਹੁਤ ਹੀ ਧੂਮ-ਧਾਮ ਨਾਲ 2 ਨਵੰਬਰ ਦਿਨ ਸ਼ਨੀਵਾਰ ਨੂੰ ਮਨਾਇਆ।
ਇਸ ਮੌਕੇ “ਸ਼੍ਰੀ ਰਮਾਇਣ” ਦੇ ਜਾਪਾਂ ਦੇ ਭੋਗ ਉਪੰਰਤ ਸਜਾਏ ਕੀਰਤਨ ਦਰਬਾਰ ਵਿੱਚ ਭਜਨ ਮੰਡਲੀਆਂ ਵੱਲੋਂ ਆਪਣੀ ਬੁਲੰਦ ਅਤੇ ਸੁਰੀਲੀ ਆਵਾਜ਼ ਵਿੱਚ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ।ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਇਹ ਜਾਣਕਾਰੀ ਦਲਬੀਰ ਭੱਟੀ ਪ੍ਰਧਾਨ ਵਾਲਮੀਕਿ ਸਭਾ ਯੂਰਪ ਤੇ ਸ਼੍ਰੀ ਸਨਾਤਨ ਧਰਮ ਮੰਦਿਰ ਲਵੀਨਿਓ(ਰੋਮ) ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਸਮੁੱਚੀ ਕਾਇਨਾਤ ਨੂੰ ਦਿੰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀ ਮਹਾਨ ਤਪੱਸਿਆ ਪੂਰੀ ਦੁਨੀਆਂ ਲਈ ਮੁੱਕਤੀ ਦਾ ਪ੍ਰੇਰਨਾ ਸਰੋਤ ਹੈ ਉਹਨਾਂ ਦੀ ਮਹਾਨ ਭਗਤੀ ਤਪੱਸਿਆ ਆਪਣੇ ਆਪ ਵਿੱਚ ਇੱਕ ਵਿੱਲਖਣ ਮਿਸਾਲ ਹੈ।
ਭਗਵਾਨ ਵਾਲਮੀਕਿ ਜੀ ਨੇ ਜਿਸ ਤਿਆਗ,ਸਿੱਦਤ ਅਤੇ ਲਗਨ ਨਾਲ ਪ੍ਰਭੂ ਭਗਤੀ ਕੀਤੀ ਉਹ ਅਦਭੁਤ ਮਿਸ਼ਾਲ ਹੈ।ਉਹਨਾਂ ਦੁਆਰਾ ਰਚਿਤ ਮਹਾਨ ਧਾਰਮਿਕ ਗ੍ਰੰਥ “ਸ਼੍ਰੀ ਰਮਾਇਣ”ਅੱਜ ਸਮੁੱਚੇ ਸੰਸਾਰ ਲਈ ਮੁੱਕਤੀ ਮਾਰਗ ਹੈ। 2 ਨਵੰਬਰ ਨੂੰ ਮਨਾਏ ਜਾ ਰਹੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਮਾਗਮ ਵਿੱਚ ਸਭ ਸੰਗਤਾਂ ਪਹੁੰਚ ਕੇ ਆਪਣਾ ਲੋਕ ਸੁੱਖੀ ਤੇ ਪ੍ਰਲੋਕ ਸੁਹੇਲਾ ਕਰਨਾ ਚਾਹੀਦਾ ਹੈ ਕਿਉਂਕਿ ਭਗਵਾਨ ਵਾਲਮੀਕਿ ਜੀ ਨੇ ਆਪਣੀ ਦੂਰਦਰਸ਼ੀ ਸ਼ਕਤੀ ਨਾਲ ਹੀ ਸ਼੍ਰੀ ਰਾਮ ਜੀ ਦੇ ਜਨਮ ਤੋਂ ਸੈਂਕੜੇ ਸਾਲ ਪਹਿਲਾਂ ਮਹਾਨ ਧਾਰਮਿਕ ਗ੍ਰੰਥ”ਸ਼੍ਰੀ ਰਮਾਇਣ”ਦੀ ਰਚਨਾ ਕੀਤੀ ਜਿਸ ਦਾ ਫ਼ਲਸਫ਼ਾ ਸਾਡੇ ਲਈ ਕਿਸੇ ਖਜ਼ਾਨੇ ਤੋਂ ਘੱਟ ਨਹੀ ਹੈ।ਸਾਨੂੰ ਵਿਦੇਸ਼ ਆਕੇ ਵੀ ਆਪਣੇ ਰਹਿਬਰਾਂ,ਗੁਰੂਆਂ ਅਤੇ ਮਹਾਂਪੁਰਸ਼ਾਂ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਹੈ ਉਹਨਾਂ ਦੇ ਦੱਸੇ ਮਾਰਗ ਉਪੱਰ ਚੱਲਕੇ ਆਪਣਾ ਜੀਵਨ ਸਫ਼ਲਾ ਕਰਨਾ ਚਾਹੀਦਾ ਹੈ।
More Stories
ਇਟਲੀ ਦੇ ਰੋਮ ਫਿਊਮੀਚੀਨੋ ਅੰਤਰਰਾਸ਼ਟਰੀ ਹਵਾਈ ਅੱਡੇ ਨੇ 8ਵੇਂ ਸਾਲ ਵੀ ਯੂਰਪ ਭਰ ‘ ਚ ਅੱਵਲ ਰਹਿ ਕੇ ਹਾਸਲ ਕੀਤਾ ‘ ਸਰਬੋਤਮ ਹਵਾਈ ਅੱਡਾ “ ਹੋਣ ਦਾ ਖਿਤਾਬ
ਕਲਤੂਰਾ ਸਿੱਖ ਇਟਲੀ ਵਲੌ ਲੰਗਰ ਦੀ ਪੁਰਾਤਨ ਮਰਿਆਦਾ ਸਬੰਧੀ ਸੰਗਤਾਂ ਵਿਚ ਕੀਤਾ ਜਾ ਰਿਹਾ ਚੇਤਨਾ ਪ੍ਰਚਾਰ ਸਲਾਘਾਯੋਗ ਅਤੇ ਇਤਿਹਾਸਕ ਕਾਰਜ – ਸਤਵਿੰਦਰ ਸਿੰਘ ਮਿਆਣੀ
Gਬੋਰਗੋ ਹਰਮਾਦਾ ਗੁਰਦੁਆਰਾ ਸਾਹਿਬ ਦੇ ਉਪ-ਪ੍ਰਧਾਨ ਲਖਵੀਰ ਸਿੰਘ ਬਿੱਟੂ ਲਸਾੜਾ ਨੂੰ ਸਦਮਾ,ਮਾਤਾ ਦਾ ਦਿਹਾਂਤ