December 22, 2024

ਯੂਰਪੀਅਨ ਕਬੱਡੀ ਕੱਪ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਸਬੰਧੀ ਵਿਸ਼ੇਸ਼ ਮੀਟਿੰਗ

ਇਟਲੀ 29 ਅਗਸਤ (ਗੁਰਸ਼ਰਨ ਸਿੰਘ ਸੋਨੀ) ਇਟਾਲੀਅਨ ਕਬੱਡੀ ਫੈਡਰੇਸ਼ਨ ਵਲੋਂ ਆਪਣਾ ਸਾਲਾਨਾ ਯੂਰਪ ਕਬੱਡੀ ਕੱਪ 8 ਸਤੰਬਰ ਨੂੰ ਬੈਰਗਾਮੋ ਵਿਖੇ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਫੈਡਰੇਸ਼ਨ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਸੁਖਮੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਕਬੱਡੀ ਕੱਪ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਗਿਆ। ਮੀਟਿੰਗ ਵਿੱਚ ਯੂਰਪ ਭਰ ਤੋੱ ਪਹੁੰਚ ਰਹੀਆਂ ਕਬੱਡੀ ਟੀਮਾਂ ਦੇ ਰਹਿਣ ਅਤੇ ਖਾਣ ਪੀਣ ਦੇ ਪ੍ਰਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਮੀਟਿੰਗ ਉਪਰੰਤ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸ ਜੌਹਲ ਨੇ ਦੱਸਿਆ ਕਿ ਇਟਲੀ ਭਰ ਦੇ ਪੰਜਾਬੀ ਭਾਈਚਾਰੇ ਅਤੇ ਖੇਡ ਪ੍ਰੇਮੀਆਂ ਦਾ ਉਹਨਾਂ ਨੂੰ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ। ਇਸ ਯੂਰਪੀਅਨ ਕੱਪ ਦੌਰਾਨ ਉਪਨ ਕਬੱਡੀ ਅਤੇ ਨੈਸ਼ਨਲ ਕਬੱਡੀ ਮੁਕਾਬਲੇ ਦੇਖਣਯੋਗ ਹੋਣਗੇ। ਗਰਾਊਂਡ ਵਿਚ ਔਰਤਾਂ ਅਤੇ ਬੱਚਿਆਂ ਦੇ ਬੈਠਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਸੁਰੱਖਿਆ ਦੇ ਵਿਸ਼ੇਸ਼ ਇੰਤਜਾਮ ਹੋਣਗੇ। ਉਹਨਾਂ ਇਟਲੀ ਵਸਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਇਸ ਯੂਰਪੀਅਨ ਕੱਪ ਨੂੰ ਸਫਲ ਕਰਨ ਲਈ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ। ਮੀਟਿੰਗ ਵਿਚ ਸੁਰਜੀਤ ਸਿੰਘ ਜੌਹਲ, ਦਲਜੀਤ ਸਿੰਘ ਕੂਨਰ, ਗੁਰਮੀਤ ਸਿੰਘ,ਸੁਚੇਤ ਸਿੰਘ,ਸਤਨਾਮ ਸਿੰਘ ਲੌਂਗੀਆ,ਬਿੰਦਰਜੀਤ ਸਿੰਘ,ਗੋਲਡੀ ਧਾਲੀਵਾਲ, ਸਤਨਾਮ ਸਿੰਘ, ਹਰਜੀਤ ਸਿੰਘ ਟਿਵਾਣਾ,ਅਰਸ਼ਦੀਪ ਸਿੰਘ,ਬਲਰਾਜ ਸਿੰਘ,ਬਲਵੀਰ ਸਿੰਘ,ਗੁਰਪ੍ਰੀਤ ਸਿੰਘ ਗੋਪੀ ਸਮੇਤ ਅਨੇਕਾਂ ਨੌਜਵਾਨ ਹਾਜਿਰ ਸਨ।
ਫੋਟੋ – ਇਟਾਲੀਅਨ ਕਬੱਡੀ ਫੈਡਰੇਸ਼ਨ ਦੀ ਮੀਟਿੰਗ ਵਿੱਚ ਹਾਜਿਰ ਕਮੇਟੀ ਮੈਂਬਰ ਅਤੇ ਅਹੁਦੇਦਾਰ

You may have missed