October 10, 2024

ਰੱਬੀ ਜੋਤ ,ਮਹਾਨ ਤੱਪਸਵੀ ਧੰਨ ਨਾਭ ਕੰਵਲ ਰਾਜਾ ਸਾਹਿਬ ਜੀd 84ਵੀਂ ਬਰਸੀ ਸ਼੍ਰੀ ਗੁਰੂ ਨਾਨਕ ਦਰਬਾਰ ਰੋਮ ਵਿਖੇ 22 ਸਤੰਬਰ ਦਿਨ ਐਤਵਾਰ ਨੂੰ ਸ਼ਰਧਾ ਨਾਲ ਮਨਾਈ ਜਾਵੇਗੀ

ਰੋਮ(ਕੈਂਥ)ਮਹਾਨ ਤਪੱਸਵੀਂ ਰੱਬੀ ਜੋਤ ਧੰਨ ਨਾਭ ਕੰਵਲ ਰਾਜਾ ਸਾਹਿਬ ਜੀਓ ਜਿਹਨਾਂ ਨੇ ਸਾਰੀ ਜਿੰਦਗੀ ਪ੍ਰਭੂ ਬੰਦਗੀ ਵਿੱਚ ਸਾਦਗੀ ਨਾਲ ਗੁਜ਼ਾਰਦਿਆਂ ਮਨੁੱਖਤਾਂ ਦੇ ਭਲੇ ਦੇ ਅਨੇਕਾਂ ਕਾਰਜ਼ ਕੀਤੇ ਤੇ ਲੱਖਾਂ ਜੀਵਾਂ ਨੂੰ ਪ੍ਰਭੂ ਭਗਤੀ ਨਾਲ ਜੋੜਿਆ।ਰਾਜਾ ਸਾਹਿਬ ਜੀਓ ਦੇ ਸ਼ਰਧਾਲੂ ਪੂਰੀਆਂ ਵਿੱਚ ਰਹਿਣ ਬਸੇਰਾ ਕਰਦੇ ਹਨ ਤੇ ਹਰ ਸਾਲ ਰਾਜਾ ਸਾਹਿਬ ਜੀਓ ਨੂੰ ਯਾਦ ਕਰਦਿਆਂ ਉਹਨਾਂ ਦੀ ਯਾਦ ਵਿੱਚ ਵਿਸ਼ਾਲ ਸਮਾਗਮ ਕਰਵਾਉਂਦੇ ਹਨ।ਇਟਲੀ ਵਿੱਚ ਵੀ ਰਾਜਾ ਸਾਹਿਬ ਜੀਓ ਨਾਲ ਜੁੜੀ ਸੰਗਤਾਂ ਅਨੇਕਾਂ ਸਮਾਗਮ ਉਹਨਾਂ ਦੀ ਯਾਦ ਵਿੱਚ ਕਰਵਾਉਂਦੀ ਹੈ।ਇਟਲੀ ਦੀ ਰਾਜਧਾਨੀ ਰੋਮ ਵਿਖੇ ਵੀ ਸਥਿਤ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਨਾਨਕ ਦਰਬਾਰ ਰੋਮ ਵਿਖੇ ਸਮੂਹ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਧੰਨ ਨਾਭ ਕੰਵਲ ਰਾਜਾ ਸਾਹਿਬਸਰਵ ਦੀ 84ਵੀਂ ਬਰਸੀ 22 ਸਤੰਬਰ 2024 ਬਹੁਤ ਹੀ ਸ਼ਰਧਾ ਤੇ ਸੇਵਾ ਭਾਵਨਾ ਨਾਲ ਮਨਾ ਰਹੀ ਹੈ।ਪ੍ਰੈੱਸ ਨੂੰ ਇਹ ਜਾਣਕਾਰੀ ਸੇਵਾਦਾਰ ਅਮਰਜੀਤ ਸਿੰਘ ਰੋਮ ਨੇ ਦੱਸਿਆ ਕਿ ਇਸ ਮਹਾਨ ਦਿਵਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀਓ ਦੇ ਪਾਠ ਦੇ ਭੋਗ ਉਪੰਰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਜਾਵੇਗਾ ਜਿਸ ਵਿੱਚ ਵੱਖ-ਵੱਖ ਜੱਥੇ ਮਹਾਨ ਤਪੱਸਵੀਂ ਰੱਬੀ ਜੋਤ ਧੰਨ ਨਾਭ ਕੰਵਲ ਰਾਜਾ ਸਾਹਿਬ ਜੀਓਦੇ ਜੀਵਨ ਸੰਬਧੀ ਵਿਸਥਾਰਪੂਰਵਕ ਚਾਨਣਾ ਪਾਉਣਗੇ।ਸਮੂਹ ਸੰਗਤਾਂ ਨੂੰ ਇਹ ਬਰਸੀ ਸਮਾਗਮ ਵਿੱਚ ਪਹੁੰਚਕੇ ਗੁਰੂ ਦੀਆਂ ਪ੍ਰਾਪਤ ਕਰੋ ਜੀ।