ਰੋਮ(ਦਲਵੀਰ ਕੈਂਥ)ਚੰਗੇ ਭੱਵਿਖ ਦੀ ਆਸ ਵਿੱਚ ਇਟਲੀ ਆਏ ਮਰਹੂਮ ਸਤਨਾਮ ਸਿੰਘ ਨੂੰ 19 ਜੂਨ 2024 ਨੂੰ ਕੰਮ ਦੌਰਾਨ ਜਖ਼ਮੀ ਹੋਣ ਤੋਂ ਬਾਅਦ ਕੰਮ ਦੇ ਮਾਲਕ ਦੀ ਅਣਗਹਿਲੀ ਕਾਰਨ ਮੌਤ ਮਿਲੀ ਜਿਸ ਦਾ ਦੁੱਖ ਦੁਨੀਆਂ ਭਰ ਵਿੱਚ ਹਰ ਉਸ ਅੱਖ ਨੇ ਮੰਨਿਆਂ ਜਿਹੜੀ ਪ੍ਰਦੇਸ਼ਾਂ ਦੇ ਦੁੱਖਾਂ ਨੂੰ ਸਮਝਦੀ ਦੀ ਸੀ।ਮਰਹੂਮ ਦੇ ਪੱਖ ਵਿੱਚ ਉਸ ਨੂੰ ਇਨਸਾਫ਼ ਦੁਆਉਣ ਇਟਲੀ ਦੀਆਂ ਤਮਾਮ ਜਨਤਕ ਜੱਥੇਬੰਦੀਆਂ ਸਮੇਤ ਭਾਰਤੀ ਭਾਈਚਾਰੇ ਨੇ ਲਾਤੀਨਾ ਸ਼ਹਿਰ ਦੀਆਂ ਸੜਕਾਂ ਉਪੱਰ ਉੱਤਰ ਕੇ ਆਪਣੇ ਰੋਹ ਦਾ ਮੁਜ਼ਾਹਰਾ ਕੀਤਾ ਤਾਂ ਜੋ ਸਤਨਾਮ ਸਿੰਘ ਨੂੰ ਇਨਸਾਫ਼ ਮਿਲ ਪਰ ਅਫ਼ਸੋਸ ਮਰਹੂਮ ਸਤਨਾਮ ਸਿੰਘ ਨੂੰ 6 ਮਹੀਨਿਆਂ ਬਾਅਦ ਵੀ ਕੋਈ ਇਨਸਾਫ਼ ਤਾਂ ਨਹੀਂ ਮਿਲ ਸਕਿਆ ਸਗੋਂ ਜਿਹੜੇ ਯੂਰੋ ਉਸ ਦੇ ਪਰਿਵਾਰ ਲਈ ਇਟਲੀ ਭਰ ਤੋਂ ਇਟਾਲੀਅਨ ਤੇ ਹੋਰ ਭਾਈਚਾਰੇ ਵੱਲੋਂ ਦਿੱਤੇ ਗਏ ਜਿਸ ਦੀ ਰਕਮ ਇਟਾਲੀਅਨ ਮੀਡੀਏ ਅਨੁਸਾਰ 360 ਹਜ਼ਾਰ ਯੂਰੋ ਦੱਸੀ ਜਾ ਰਹੀ ਹੈ ਉਹ ਵੀ ਹਾਲੇ ਤੱਕ ਉਸ ਦੇ ਪਰਿਵਾਰ ਨੂੰ ਨਹੀਂ ਮਿਲ ਸਕੀ।
ਮਰਹੂਮ ਸਤਨਾਮ ਸਿੰਘ ਦੇ ਭਰਾ ਅੰਮ੍ਰਿਤਪਾਲ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਇਟਲੀ ਤੋ ਹੀ ਕਿਸੇ ਸਾਕ ਸੰਬਧੀ ਨੇ ਦੱਸਿਆ ਕਿ ਇਟਲੀ ਦੀਆਂ ਅਖ਼ਬਾਰਾਂ ਵਿੱਚ ਇਹ ਖ਼ਬਰ ਸੁੱਰਖੀ ਬਣ ਘੁੰਮ ਰਹੀ ਹੈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਸਤਨਾਮ ਸਿੰਘ ਦੇ ਪਰਿਵਾਰ ਲਈ 360 ਹਜ਼ਾਰ ਯੂਰੋ ਇੱਕਠਾ ਹੋਇਆ ਹੈ ਉਹ ਵੀ ਇਟਲੀ ਦੀ ਭਰਾਤਰੀ ਜੱਥੇਬੰਦੀ ਵੱਲੋਂ ਇੱਕ ਬੈਂਕ ਖਾਤਾ ਜਨਤਕ ਕੀਤਾ ਗਿਆ ਸੀ ਕਿ ਸਤਨਾਮ ਸਿੰਘ ਦੀ ਸਹਾਇਤਾ ਲਈ ਸਹਿਯੋਗ ਦਿਓ।ਇਹ ਯੂਰੋ ਸਤਨਾਮ ਸਿੰਘ ਦੇ ਪਰਿਵਾਰ ਨੂੰ ਨਾ ਮਿਲਣ ਕਾਰਨ ਉਸ ਦਾ ਭਰਾ ਅੰਮ੍ਰਿਤਪਾਲ ਸਿੰਘ ਇਟਲੀ ਸਰਕਾਰ ,ਨਗਰ ਕੌਂਸਲ ਚਿਸਤੇਰਨਾ ਦੀ ਲਾਤੀਨਾ ਤੇ ਇੱਕ ਹੋਰ ਜੱਥੇਬੰਦੀ ਦੇ ਸਹਿਯੋਗ ਨਾਲ ਟੂਰਿਸਟ ਵਜੋਂ ਇਟਲੀ ਆਇਆ।ਇੱਥੇ ਆਕੇ ਅੰਮ੍ਰਿਤਪਾਲ ਸਿੰਘ ਨੇ ਦੱਸਿਆਂ ਕਿ ਉਸ ਨੂੰ ਰਹਿਣ ਲਈ ਨਗਰ ਕੌਂਸਲ ਚਿਸਤੇਰਨਾ ਦੀ ਲਾਤੀਨਾ ਨੇ ਘਰ ਦਿੱਤਾ।ਜਿਸ ਲਈ ਉਹ ਸਰਕਾਰ,ਜਿਹੜੀ ਸੰਸਥਾ ਯੂ ਆਈ ਐਲ ਉਹਨਾਂ ਦੀ ਮਦਦ ਕਰ ਰਹੀ ਹੈ ਤੇ ਨਗਰ ਕੌਂਸਲ ਚਿਸਤੇਰਨਾ ਦੀ ਲਾਤੀਨਾ ਦੇ ਬਹੁਤ ਧੰਨਵਾਦੀ ਹਨ।
ਉਹ ਵਿਸੇ਼ਸ ਤੌਰ ਤੇ ਉਸ ਸੰਸਥਾ ਦੇ ਅਫ਼ਸਰ ਸਾਹਿਬ ਤੇ ਸਤਨਾਮ ਸਿੰਘ ਦੇ ਕੇਸ ਦੀ ਪੈਰਵੀਂ ਕਰ ਰਹੇ ਵਕੀਲ ਨੂੰ ਮਿਲੇ।ਜਿਸ ਸੰਸਥਾ ਨੇ ਸਤਨਾਮ ਸਿੰਘ ਦੇ ਪਰਿਵਾਰ ਲਈ ਯੂਰੋ ਇੱਕਠੇ ਕੀਤੇ ਉਸ ਦੇ ਆਗੂ ਕਹਿ ਰਹੇ ਹਨ ਕਿ ਉਹਨਾਂ ਕੋਲ 3 ਲੱਖ ਯੂਰੋ ਜਮ੍ਹਾਂ ਹੈ ਜਿਹੜੇ ਕਿ ਉਹ ਜਲਦ ਮਰਹੂਮ ਦੇ ਪਰਿਵਾਰ ਨੂੰ ਜ਼ਰੂਰ ਦੇਣਗੇ।ਅੰਮ੍ਰਿਤਪਾਲ ਸਿੰਘ ਨੇ ਇਸ ਗੱਲ ਵੀ ਖੁਲਾਸਾ ਕੀਤਾ ਕਿ ਸਤਨਾਮ ਸਿੰਘ ਵਿਆਹਿਆ ਨਹੀਂ ਸੀ ਹਾਂ ਇੱਕ ਸੋਨੀ ਨਾਮ ਦੀ ਕੁੜੀ ਜ਼ਰੂਰ ਉਸ ਨਾਲ ਪਿਛਲੇ ਸਮੇਂ ਤੋਂ ਰਹਿ ਰਹੀ ਸੀ ਉਸ ਕੁੜੀ ਨੂੰ ਉਹ ਹਾਲੇ ਮਿਲੇ ਨਹੀਂ ਪਰ ਜੇਕਰ ਸਰਕਾਰ ਉਸ ਦੀ ਕੋਈ ਮਦਦ ਕਰਨਾ ਚਾਹੁੰਦੀ ਤਾਂ ਚੰਗੀ ਗੱਲ ਹੈ ਪਰ ਕੁਝ ਲੋਕ ਗਲਤ ਪ੍ਰਚਾਰ ਕਰਕੇ ਉਹਨਾਂ ਦਾ ਤੇ ਉਸ ਕੁੜੀ ਦਾ ਹੱਕ ਮਰਵਾਉਣਾ ਚਾਹੁੰਦੇ ਹਨ।
ਅਜਿਹੇ ਸਭ ਹਮਦਰਦੀਆਂ ਨੂੰ ਅਪੀਲ ਹੈ ਕਿਰਪਾ ਉਹ ਕੇਸ ਨੂੰ ਉਲਝਾਉਣ ਨਾ ਸਗੋ ਮਾਮਲੇ ਨੂੰ ਨਬੇੜਣ ਵਿੱਚ ਉਹਨਾਂ ਦੇ ਸਹਿਯੋਗੀ ਬਣਨ।ਗੌਰਤਲਬ ਹੈ ਕਿ ਜਦੋਂ ਸਤਨਾਮ ਸਿੰਘ ਦੀ ਮੌਤ ਹੋਈ ਉੁਂਦੋ ਤੋਂ ਹੀ ਦੋ ਵੱਖ-ਵੱਖ ਧੜੇ ਬਣਕੇ ਇਨਸਾਫ਼ ਲਈ ਲੜ ਰਹੇ ਹਨ।ਇੱਕ ਧੜਾ ਉਸ ਦੇ ਪਰਿਵਾਰ ਨੂੰ ਆਰਥਿਕ ਮਦਦ ਦੁਆਉਣੀ ਚਾਹੁੰਦਾ ਜਦੋਂ ਕਿ ਦੂਜਾ ਧੜਾ ਮਰਹੂਮ ਨਾਲ ਰਹਿ ਰਹੀ ਸੋਨੀ ਨਾਮ ਦੀ ਕੁੜੀ ਨੂੰ ਦੁਆਉਣੀ ਚਾਹੁੰਦਾ ਜਦੋਂ ਕਿ ਕਾਨੂੰਨ ਅਨੁਸਾਰ ਜਿਹੜੀ ਕੁੜੀ ਸਤਨਾਮ ਸਿੰਘ ਨਾਲ 2-3 ਸਾਲ ਤੋਂ ਰਹਿੰਦੀ ਸੀ ਉਸ ਨਾਲ ਸਤਨਾਮ ਸਿੰਘ ਦਾ ਵਿਆਹ ਨਾ ਹੋਣ ਕਾਰਨ ਉਹ ਮੁਆਵਜ਼ੇ ਦੀ ਹੱਕਦਾਰ ਨਹੀਂ ਪਰ ਇਨਸਾਨੀਅਤ ਨਾਤੇ ਉਸ ਨੂੰ ਵੀ ਜ਼ਰੂਰ ਕੁਝ ਸਹਾਇਤਾ ਮਿਲੇ।ਇਟਲੀ ਸਰਕਾਰ ਨੇ ਉਸ ਨੂੰ ਘਟਨਾ ਤੋਂ ਬਾਅਦ ਤੁਰੰਤ ਪੇਪਰ ਦਿੱਤੇ ਸਨ ਇਹ ਵੀ ਇੱਕ ਵੱਡੀ ਗੱਲ ਹੈ।ਮਰਹੂਮ ਲਈ 360 ਹਜ਼ਾਰ ਯੂਰੋ ਇੱਕਠੇ ਹੋਏ ਪਰ 3 ਲੱਖ ਪਰਿਵਾਰ ਨੂੰ ਦਿੱਤੇ ਜਾਣ ਦੀ ਗੱਲ ਹੋ ਰਹੀ ਹੈ ਬਾਕੀ ਰਕਮ ਕੌਣ ਅਤੇ ਕਿਉਂ ਰੱਖ ਰਿਹਾ ਇਸ ਦਾ ਜਵਾਬ ਹਾਲੇ ਕੋਈ ਵੀ ਦੇਣ ਲਈ ਤਿਆਰ ਨਹੀਂ।ਕੀ ਅੰਮ੍ਰਿਤਪਾਲ ਸਿੰਘ ਨੂੰ ਇਹ ਰਾਸ਼ੀ ਵੀ ਮਿਲ ਸਕੇਗੀ ਜਾਂ ਇਸ ਉਪੱਰ ਵੀ ਹੋ ਸਕਦੀ ਹੈ ਕੋਈ ਸਿਆਸਤ, ਇਸ ਦਾ ਜਵਾਬ ਵਕਤ ਦੀ ਬੁੱਕਲ ਵਿੱਚ ਹੀ ਹੈ।
More Stories
ਭਾਰਤੀ ਔਰਤ ਦੇ ਮੁੱਕਤੀ ਦਾਤਾ,ਭਾਰਤੀ ਸੰਵਿਧਾਨ ਦੇ ਸਿਰਜਕ ਬਾਬਾ ਸਾਹਿਬ ਅੰਬੇਡਕਰ ਜੀ ਦਾ 68ਵਾਂ ਮਹਾਂ -ਪਰਿਨਿਰਵਾਣ ਦਿਵਸ ਸਬਾਊਦੀਆ ਵਿਖੇ ਮਨਾਇਆ
ਸੁਖਵੀਰ ਸਿੰਘ ਬਾਦਲ ਉਪੱਰ ਹੋਏ ਹਮਲੇ ਨਾਲ ਇਟਲੀ ਦੇ ਸ਼੍ਰੌਮਣੀ ਅਕਾਲੀ ਦਲ ਐਨ,ਆਈ,ਆਰ ਵਿੰਗ ਵਿੱਚ ਭਾਰੀ ਰੋਹ,ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ
ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਸਭਾ ਵਿਆਨਾ ਸ਼ਹੀਦੀ ਅਸਥਾਨ 108 ਸ਼ਹੀਦ ਸੰਤ ਰਾਮਾਨੰਦ ਜੀਓ ਦੀ ਪ੍ਰਬੰਧਕ ਕਮੇਟੀ ਦੇ ਸਰਬਸੰਮਤੀ ਨਾਲ ਬਣੇ ਹੈਵਨ ਰੱਤੂ ਪ੍ਰਧਾਨ