December 14, 2024

ਵਾਤਾਵਰਨ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ (ਕੁਦਰਤ ਦੇ ਕਾਤਲ ) ਸ਼ੂਟਿੰਗ ਸ਼ੁਰੂ

ਸੁਲਤਾਨਪੁਰ ਲੋਧੀ,6 ਅਕਤੂਬਰ। ਗੁਰੂ ਨਾਨਕ ਦੇਵ ਜੀ ਦੇ 555 ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ( ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ) ਗੁਰਬਾਣੀ ਦੇ ਮਹਾਂ ਵਾਕ ਅਨੁਸਾਰ ,ਵਾਤਾਵਰਨ ਅਤੇ ਮਨੁੱਖਤਾ ਨੂੰ ਬਚਾਉਣ ਦੀ ਚਿੰਤਾ ਅਤੇ ਕੋਸ਼ਿਸ਼ ਨੂੰ ਜਾਰੀ ਰੱਖਦਿਆਂ ਹੋਇਆਂ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਡਾ ਕੁਲਵੰਤ ਸਿੰਘ ਧਾਲੀਵਾਲ ਦੀ ਪੇਸ਼ਕਸ਼ ਅਤੇ (ਵਰਲਡ ਕੈਂਸਰ ਕੇਅਰ )ਦੇ ਬੈਨਰ ਹੇਠ ਇੱਕ ਨਵਾਂ ਟਰੈਕ (ਕੁਦਰਤ ਦੇ ਕਾਤਲ) ਜਲਦ ਰਿਲੀਜ਼ ਕਰ ਰਹੇ ਹਨ। ਜਾਣਕਾਰੀ ਅਨੁਸਾਰ ਇਸ ਟਰੈਕ ਦਾ ਮਿਊਜ਼ਿਕ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਨੇ ਤਿਆਰ ਕੀਤਾ ਹੈ ਅਤੇ ਕੈਮਰਾਮੈਨ ਮਨੀਸ਼ ਅੰਗੂਰਾਲ ਨੇ ਸੂਟ ਕੀਤਾ ਹੈ। ਵੀਡੀਓ ਐਡੀਟਰ ਕੁਲਦੀਪ ਸਿੰਘ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਇਸ ਟਰੈਕ ਨੂੰ ਬਲਵੀਰ ਸ਼ੇਰ ਪੁਰੀ ਨੇ ਕਲਮਬਧ ਕੀਤਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਗਾਇਕ ਬਲਵੀਰ ਸ਼ੇਰਪੁਰੀ ਪਹਿਲਾਂ ਵੀ ਵਰਲਡ ਕੈਂਸਰ ਕੇਅਰ ਦੇ ਬੈਨਰ ਹੇਠ ਦੋ ਟਰੈਕ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕਰ ਚੁੱਕੇ ਹਨ।

You may have missed