
ਰੋਮ (ਕੈਂਥ)ਦੁੱਤਕਾਰੇ,ਲਤਾੜੇ ਤੇ ਪਛਾੜੇ ਸਮਾਜ ਦੇ ਹੱਕਾ ਖਾਤਿਰ ਸਾਰੀ ਜਿੰਦਗੀ ਸੰਘਰਸ਼ ਕਰਨ ਵਾਲੇ ਗਰੀਬਾ ਦੇ ਮਸੀਹਾ,ਮਹਾਨ ਕ੍ਰਾਂਤੀਕਾਰੀ ,ਅਧਿਆਤਮਕਵਾਦੀ,ਸ਼੍ਰੋਮਣੀ ਸੰਤ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਦਿਵਸ ਦੁਨੀਆਂ ਭਰ ਵਿੱਚ ਸਮੂਹ ਸੰਗਤਾˆ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ,ਉਤਸਾਹ ਅਤੇ ਧੂਮ-ਧਾਮ ਮਨਾਇਆ ਜਾ ਰਿਹਾ ਹੈ ।
ਇਸ ਮਹਾਨ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਪ੍ਰਕਾਸ਼ ਪੁਰਬ ਸਮਾਗਮ 27 ਅਪ੍ਰੈਲ ਦਿਨ ਐਤਵਾਰ 2025 ਨੂੰ ਇਟਲੀ ਦੇ ਸਭ ਤੋਂ ਵੱਧ ਭਾਰਤੀਆਂ ਦੀ ਵਸੋਂ ਵਾਲੇ ਸੂਬੇ ਲੰਬਾਰਦੀਆ ਦੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬਿਓ(ਬਰੇਸ਼ੀਆ)ਵਿਖੇ ਗੁਰੁਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਆਰੰਭੇ ਸ਼੍ਰੀ ਆਖੰਡ ਜਾਪਾਂ ਦੇ ਭੋਗ ਉਪੰਰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਜਾਵੇਗਾ ਜਿਸ ਵਿੱਚ ਇਟਲੀ ਦੇ ਪ੍ਰਸਿੱਧ ਕੀਰਤਨੀਏ ਜੱਥਾ ਬਾਬਾ ਜੀਵਨ ਸਿੰਘ ਮਾਨਤੋਵਾ ਵਾਲੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਸੰਦੇਸ਼ ਨੂੰ ਆਪਣੀ ਮਾਧੁਰ ਬਾਣੀ ਰਾਹੀ ਸਰਵਣ ਕਰਵਾਉਣਗੇ।ਇਸ ਮੌਕੇ ਪੰਜਾਬ(ਭਾਰਤ)ਦੀ ਧਰਤੀ ਤੋਂ ਉਚੇਚੇ ਪਹੁੰਚੇ ਪ੍ਰਸਿੱਧ ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ ਆਪਣੀ ਬੁਲੰਦ ਤੇ ਦਮਦਾਰ ਆਵਾਜ਼ ਨਾਲ ਸੰਗਤਾਂ ਨੂੰ ਗੁਰੂ ਸਾਹਿਬ ਦੇ ਮਿਸ਼ਨ ਦਾ ਹੋਕਾ ਦਿੰਦੇ ਹੋਏ ਬੇਗਮਪੁਰੇ ਦੇ ਕਾਫ਼ਲੇ ਨਾਲ ਜੁੜਨ ਲਈ ਜਾਗਰੂਕ ਕਰਨਗੇ।ਪ੍ਰੈੱਸ ਨੂੰ ਇਹ ਜਾਣਕਾਰੀ ਪ੍ਰਧਾਨ ਅਨਿਲ ਕੁਮਾਰ ਟੂਰਾ ਨੇ ਦਿੰਦਿਆਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਮਹਾਨ ਸਮਾਗਮ ਵਿੱਚ ਇਲਾਕੇ ਭਰ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਰਹੀਆਂ ਹਨ ਜਿਹਨਾਂ ਦੇ ਪ੍ਰਬੰਧ ਜ਼ੋਰਾਂ ਨਾਲ ਕੀਤੇ ਜਾ ਰਹੇ ਹਨ।
More Stories
*ਬ੍ਰਹਮ ਗਿਆਨੀ ਧੰਨ ਧੰਨ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 75ਵੀਂ ਬਰਸੀ ਸੰਬੰਧੀ ਵਿਸ਼ਾਲ ਸਮਾਗਮ ਗੁਰਦੁਆਰਾ ਸਿੰਘ ਸਭਾ ਫਲ਼ੇਰੋ,ਬਰੇਸ਼ੀਆ,ਇਟਲੀ ਵਿਖੇ 6,7 ਅਤੇ 8 ਜੂਨ ਨੂੰ ਕਰਵਾਏ ਜਾਣਗੇ ਵਿਸ਼ਾਲ ਖੁੱਲ੍ਹੇ ਪੰਡਾਲ ਵਿੱਚ।*
ਪੰਜਾਬੀ ਓਵਰਸੀਜ਼ ਸਪੋਰਟਸ ਐਂਡ ਕਲੱਚਰ ਕਲੱਬ ਐਮਸਟਰਡਮ (ਹਾਲੈਂਡ)ਵੱਲੋ 15 ਜੂਨ ਨੂੰ 21ਵਾਂ ਫੁੱਟਬਾਲ ਟੂਰਨਾਮੈਂਟ ਤੇ ਸੱਭਿਆਚਾਰਕ ਮੇਲਾ
THE PROPHETS OF IRRELEVANCE IN AN IRREVERENT AGE … Dr. Jernail S. Anand