October 8, 2024

ਸੀ ਪੀ ਆਈ ਐਮ ਦੇ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੈਚੁਰੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਰੋਮ ( ਕੈਂਥ — ਦਵਿੰਦਰ ਹੀਉਂ ) ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੈਚੁਰੀ 72 ਸਾਲ ਦੀ ਉਮਰ ਵਿੱਚ ਇਨਕਲਾਬੀ ਲਹਿਰ ਨੂੰ ਸਮਰਪਿਤ ਸੰਘਰਸ਼ਸ਼ੀਲ ਜੀਵਨ ਦਾ ਤਿਆਗ ਕਰਦੇ ਹੋਏ ਸਦੀਵੀਂ ਵਿਛੋੜਾ ਦੇ ਗਏ ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਮਿਹਨਤਕਸ਼ ਲੋਕਾਂ ਦੇ ਹੱਕਾਂ ਹਿੱਤਾਂ ਲਈ ਸੰਘਰਸ਼ ਦੇ ਲੇਖੇ ਲਾਇਆ। ਉਨ੍ਹਾਂ ਦੇ ਬੇਵਕਤ ਵਿਛੋੜੇ ਨਾਲ ਪਾਰਟੀ, ਖੱਬੀ ਜਮਹੂਰੀ ਲਹਿਰ ਅਤੇ ਸਮੁੱਚੀ ਮਿਹਨਤਕਸ਼ ਜਨਤਾ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਾਥੀ ਯੈਚੁਰੀ ਦੇ ਇਸ ਦੁਖਦਾਈ ਵਿਛੋੜੇ ਤੇ ਪਾਰਟੀ ਦੇ ਵਿਦੇਸ਼ਾ ਵਿਚ ਵਸਦੇ ਆਗੂ ਅਤੇ ਹਮਦਰਦ ਵਰਕਰਾਂ ਵਲੋਂ ਕਨੇਡਾ ਤੋਂ ਸੁਰਿੰਦਰ ਸੰਘਾ, ਰਮਿੰਦਰਜੀਤ ਸੰਧੂ, ਮਾਸਟਰ ਪਰਮਜੀਤ ਗਾਂਧਰੀ, ਕੁਲਵੰਤ ਢੇਸੀ, ਬਹਾਦਰ ਮੱਲ੍ਹੀ, ਦਲਜੀਤ ਜੌਹਲ, ਹਰਦੇਵ ਸਿੰਘ,ਮਾਸਟਰ ਭਗਤ ਰਾਮ ਸਾਬਕਾ ਐਮ ਪੀ (ਫਿਲੌਰ) ਰਾਮਪਾਲ ਹੀਉਂ, ਇੰਗਲੈਂਡ ਤੋਂ ਸਾਥੀ ਹਰਸੇਵ ਬੈਂਸ, ਰਜਿੰਦਰ ਬੈਂਸ, ਜੋਗਿੰਦਰ ਕੌਰ ਬੈਂਸ, ਮੱਖਣ ਸੰਧੂ, ਗੁਰਮੇਲ ਪਠਲਾਵਾ, ਪਿਆਰ ਕੌਰ, ਰਿਸ਼ਵ ਪਾਲ, ਪਰਮਜੀਤ ਬੰਗਾ, ਇਟਲੀ ਤੋਂ ਸਾਥੀ ਦਵਿੰਦਰ ਹੀਉਂ, ਰਵਿੰਦਰ ਰਾਣਾ, ਨਰਿੰਦਰ ਗੋਸਲ,ਮੁਕੇਸ਼ ਜਾਡਲਾ, ਰਾਜ ਸਰਹਾਲੀ, ਬਲਰਾਜ ਬੀਕਾ, ਮਾਸਟਰ ਬਲਵੀਰ ਮੱਲ, ਅਜੇ ਕੁਮਾਰ ਬਿੱਟਾ, ਭਾਈ ਰਣਧੀਰ ਸਿੰਘ, ਰਣਜੀਤ ਜੀਤਾ, ਜੋਗਿੰਦਰ ਸੁੰਮਨ,ਵਿਸ਼ਾਲ ਪਾਲ, ਅਜੇ ਲੱਧੜ, ਅਮਰੀਕਾ ਤੋਂ ਨਿਰਮਲ ਪਠਲਾਵਾ, ਰਾਮ ਲਾਲ ਹੀਉਂ, ਪਰਮਜੀਤ ਸਿੰਘ,ਵਿਵੇਕ ਪਾਲ, ਰੀਮਾ ਰਾਣੀ, ਜਪਾਨ ਤੋਂ ਰੁਪਿੰਦਰ ਯੋਧਾਂ, ਨਿਊਜ਼ੀਲੈਂਡ ਤੋਂ ਜਰਨੈਲ ਰਾਹੋਂ, ਪ੍ਰਿੰਸ ਬੰਗਾ, ਪੁਰਤਗਾਲ ਤੋਂ ਸੋਮਨਾਥ ਛੋਕਰਾਂ, ਆਸਟਰੀਆ ਤੋਂ ਕਾਮਰੇਡ ਹੰਸਰਾਜ, ਬੈਲਜੀਅਮ ਤੋਂ ਦਵਿੰਦਰ ਯੋਧਾਂ, ਆਦਿ ਸਾਥੀਆਂ ਵਲੋਂ ਸਾਥੀ ਸੀਤਾ ਰਾਮ ਯੈਚੁਰੀ ਦੇ ਪਰਿਵਾਰ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਇਨਕਲਾਬੀ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਪਾਰਟੀ, ਜਮਹੂਰੀ ਲਹਿਰ ਅਤੇ ਸਮਾਜ ਸੇਵਾ ਵਿੱਚ ਪਾਏ ਅਥਾਹ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।