ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਸਾਉਣ ਦੇ ਮਹੀਨੇ ਦਾ ਜਿੰਨਾਂ ਇੰਤਜ਼ਾਰ ਪੰਜਾਬਣਾਂ ਨੂੰ ਹੁੰਦਾ ਹੈ ਉਨ੍ਹਾਂ ਸ਼ਾਇਦ ਹੀ ਕੋਈ ਹੋਰ ਕਰਦਾ ਹੋਵੇ ਕਿਉਂਕਿ ਇਸ ਮਹੀਨੇ ਪੰਜਾਬ ਦੀ ਮੁਟਿਆਰ ਨੂੰ ਤੀਆਂ ਤੀਜ ਦੀਆਂ ਦਾ ਮੇਲਾ ਮਨਾਉਣ ਦਾ ਮੌਕਾ ਮਿਲਦਾ ਹੈ ਫਿਰ ਇਹ ਪੰਜਾਬਣ ਚਾਹੇ ਸੱਤ ਸਮੁੰਦਰੋਂ ਪਾਰ ਹੋਵੇ ਜਾਂ ਪੰਜਾਬ ਇਸ ਤਿਉਹਾਰ ਨੂੰ ਧੂਮਾਂ ਪਾਕੇ ਮਨਾਉਂਦੀ ਹੈ ਕੁਝ ਅਜਿਹਾ ਹੀ ਮਾਹੌਲ ਬਣਿਆ ਇਟਲੀ ਦੇ ਸੂਬੇ ਲਾਸੀਓ ਦੇ ਜਿਲ੍ਹਾ ਲਾਤੀਨਾ ਦੇ ਪ੍ਰਸਿੱਧ ਸ਼ਹਿਰ ਅਪ੍ਰੀਲੀਆ ਦੇ “ ਦਾ ਕਿੰਗ ਬਾਰ ਐਡ ਰੈਸਟੋਰੈਂਟ “ ਵਿਖੇ ਜਿੱਥੇ ਪੰਜਾਬ ਦੀਆਂ ਪੰਜਾਬਣਾਂ ਨੇ‘ “ਤੀਆ ਤੀਜ ਦਾ ਮੇਲਾ”ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਿਸ ਵਿੱਚ ਪੰਜਾਬੀ ਪਹਿਰਾਵੇ ਵਿੱਚ ਸੱਜੀਆ ਮੁਟਿਆਰਾ ਨੇ ਗਿੱਧਾ,ਭੰਗੜਾ ਤੇ ਬੋਲੀਆਂ ਨਾਲ ਖੂਬ ਰੰਗ ਬੰਨਿਆ ਅਤੇ ਜਿਸ ਵਿਚ ਪੰਜਾਬੀ ਮੁਟਿਆਰਾ ਵੱਲੋ ਪੰਜਾਬੀ ਸੰਗੀਤ ਦੇ ਦਿਲ ਨੂੰ ਛੂਹ ਲੈਣ ਵਾਲੇ ਗਾਣਿਆ ਤੇ ਸੋਲੋ ਪਰਫਾਰਮੈਸ ਪੇਸ਼ ਕਰਕੇ ਸਭ ਦੀ ਵਾਹ-ਵਾਹ ਖੱਟੀ।
ਇਸ ਮੌਕੇ ਮੁਟਿਆਰਾਂ ਵਲੋ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਭਾਵੇ ਇਟਲੀ ਦੀ ਧਰਤੀ ਤੇ ਰਹਿਣ ਵਸੇਰਾ ਕਰ ਰਹੀਆ ਹਾਂ। ਪਰ ਸਾਨੂੰ ਅਪਣੇ ਵਿਰਸੇ ਤੇ ਸੱਭਿਆਚਾਰ ਜੁੜ ਕੇ ਰਹਿਣਾ ਚਾਹੀਦਾ ਹੈ। ਕਿਉਕਿ ਭਾਵੇ ਅਸੀ ਵੈਸ਼ਟਰਨ ਕਲਚਰ ਚ ਰਹਿੰਦੇ ਹਾਂ ਪਰ ਸਾਨੂੰ ਪੰਜਾਬੀ ਪਹਿਰਾਵਾ ਵੀ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਖਾਣ ਪੀਣ ਲਈ ਬੰਨ- ਸਵੰਨੇ ਪਕਵਾਨਾ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ।
More Stories
ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਧਾਮ ਗੁਰਲਾਗੋ (ਬੈਰਗਾਮੋ)ਵਿਖੇ ਸਤਿਗੁਰੂ ਨਾਨਕ ਦੇਵ ਜੀਓ ਦਾ 555ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਤੇ ਸ਼ਾਨੋ -ਸ਼ੌਕਤ ਨਾਲ ਮਨਾਇਆ
ਇਟਲੀ ਚ, ਖੇਤੀਬਾੜੀ ਦੇ ਕੰਮ ਦੌਰਾਨ ਇੱਕ ਹੋਰ ਪੰਜਾਬੀ ਦੀ ਹੋਈ ਦਰਦਨਾਕ ਮੌਤ
ਗੁਰਦੁਆਰੇ ਦੇ ਵਜ਼ੀਰ ਵੱਲੋਂ ਸੰਗਤ ਨੂੰ ਮਰਿਆਦਾ ਭੰਗ ਕਰਨ ਤੋਂ ਰੋਕਣ ਤੇ ਹੋਈ ਝੜਪ ਵਿੱਚ ਹੋ ਗਈ ਮਰਿਆਦਾ ਭੰਗ ਤੇ ਕਰ ਦਿੱਤੀ ਕੇਸਾਂ ਦੀ ਬੇਅਦਬੀ