ਕੈਲੀਫੋਰਨੀਆ :- ਅਮਰੀਕਾ ਦੀ ਪ੍ਰਸਿੱਧ ਯੂਨੀਵਰਸਿਟੀ
“ਯੂਨੀਵਰਸਿਟੀ ਆਫ ਸੈਂਟਰਲ ਮਿਜ਼ੂਰੀ” ਵਿੱਚ ਪੰਜਾਬ ਦੇ ਸਧਾਰਨ ਪ੍ਰੀਵਾਰ ਦੀ ਹੋਣਹਾਰ ਬਹੂ /ਬੇਟੀ ਰੀਮਾ ਰਾਣੀ ਨੇ ਆਪਣੀ ਐਮ ਬੀ ਏ (ਮਾਸਟਰ ਆਫ਼ ਬਿਜਨਸ ਐਡਮਸਟੇਸਨ) ਦੀ ਪੜ੍ਹਾਈ ਸਖਤ ਮਿਹਨਤ ਅਤੇ ਲਗਨ ਨਾਲ ਪੂਰੀ ਕਰਦੇ ਹੋਏ ਪਹਿਲੇ ਸਥਾਨ (ਫਸ਼ਟ ਡਵੀਜ਼ਨ) ਤੇ ਪਾਸ ਕਰਕੇ ਦੇਸ਼ ਅਤੇ ਪੇਕੇ ਪਰਿਵਾਰ ਪਿੰਡ ਚੱਕ ਸਿੰਘਾ, ਸਹੁਰਾ ਪਰਿਵਾਰ ਪਿੰਡ ਹੀਉਂ (ਬੰਗਾ) ਦਾ ਨਾਮ ਰੌਸ਼ਨ ਕੀਤਾ ਹੈ। ਰੀਮਾ ਰਾਣੀ ਦੇ ਸਹੁਰਾ ਉੱਘੇ ਪੱਤਰਕਾਰ ਕਾਮਰੇਡ ਦਵਿੰਦਰ ਪਾਲ ਹੀਉਂ ਨੇ ਪ੍ਰੈੱਸ ਨਾਲ ਖੁਸ਼ੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਬਹੂ ਦਸੰਬਰ 2022 ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਅਮਰੀਕਾ ਗਈ ਸੀ ਅਤੇ ਕੁੱਝ ਸਮੇਂ ਬਾਅਦ ਉਨ੍ਹਾਂ ਦਾ ਬੇਟਾ ਵਿਵੇਕ ਪਾਲ ਵੀ ਉਸ ਦੀ ਸਹਾਇਤਾ ਕਰਨ ਲਈ ਉਸ ਦੇ ਪਾਸ ਪਹੁੰਚ ਗਿਆ ਸੀ। ਉਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਹੁਣ ਇਸ ਗ੍ਰੈਜੁਏਸ਼ਨ ਸਮਾਗਮ ਦੇ ਸ਼ੁੱਭ ਅਵਸਰ ਤੇ ਮੈਂ ਖੁਦ ਅਤੇ ਮੇਰੀ ਪਤਨੀ ਅਵਤਾਰ ਕੌਰ ਨੇ ਅਮਰੀਕਾ ਯੂਨੀਵਰਸਿਟੀ ਪਹੁੰਚ ਕੇ ਬੇਹੱਦ ਖੁਸ਼ੀ ਅਤੇ ਮਾਣ ਮਹਿਸੂਸ ਕੀਤਾ ਹੈ। ਰੀਮਾ ਦੇ ਪਿਤਾ ਬਲਵਿੰਦਰ ਰਾਮ ਅਤੇ ਮਾਤਾ ਰਸ਼ਪਾਲ ਕੌਰ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਾਡੀ ਬੇਟੀ ਇਲਾਕੇ ਭਰ ਚੋਂ ਪਹਿਲੀ ਲੜਕੀ ਹੈ ਜਿਸ ਅਮਰੀਕਨ ਯੂਨੀਵਰਸਿਟੀ ਤੱਕ ਪਹੁੰਚ ਕੇ ਕਾਮਯਾਬੀ ਦੇ ਝੰਡੇ ਗੱਡੇ ਹਨ ਸਾਨੂੰ ਆਪਣੀ ਬੇਟੀ ਦੀ ਲਗਨ ਅਤੇ ਕੁੜਮ ਪ੍ਰੀਵਾਰ ਦੀ ਮਿਹਨਤ ਤੇ ਬਹੁਤ ਫਖਰ ਹੈ। ਇਸ ਮੌਕੇ ਤੇ ਦੋਵਾਂ ਪ੍ਰੀਵਾਰਾਂ ਨੂੰ ਬੰਗਾ ਦੇ ਵਿਧਾਇਕ ਡਾਕਟਰ ਸੁੱਖਵਿੰਦਰ ਸੁੱਖੀ. ਚੇਅਰਮੈਨ ਬਲਵੀਰ ਕਰਨਾਣਾ, ਕਾਮਰੇਡ ਰਾਮ ਸਿੰਘ ਨੂਰਪੁਰੀ, ਬਲਵੀਰ ਸਿੰਘ ਜਾਡਲਾ, ਦਰਸ਼ਨ ਸਿੰਘ ਮੱਟੂ, ਗੁਰਨੇਕ ਭੱਜਲ, ਮਹਾਂ ਸਿੰਘ ਰੋੜੀ, ਚਰਨਜੀਤ ਦੌਲਤਪੁਰ,ਸੁਰਿੰਦਰ ਖੀਵਾ, ਮਾਸਟਰ ਪ੍ਰੇਮ ਰੱਕੜ, ਡਾ. ਹਰੀ ਬਿਲਾਸ, ਮਾ. ਰਾਜ ਹੀਉਂ, ਚਮਨ ਲਾਲ, ਮਾ. ਅਸ਼ੋਕ ਹੀਉਂ, ਸਾਥੀ ਬਲਵਿੰਦਰ ਹੀਉਂ, ਸੋਹਣ ਸਿੰਘ ਸੈਕਟਰੀ, ਸੱਤਿਆ ਚੌਧਰੀ ਨੰਬਰਦਾਰ, ਤਰਸੇਮ ਲਾਲ ਝੱਲੀ ਸਾਬਕਾ ਸਰਪੰਚ,ਮਾ. ਜੋਗਾ ਰਾਮ, ਪ੍ਰੇਮ ਨਾਥ, ਡਾਕਟਰ ਸੁਖਜਿੰਦਰ ਪਾਲ, ਪ੍ਰਿੰ. ਜਸਵੀਰ ਸਿੰਘ, ਅਮਰੀਕਾ ਤੋਂ ਮੱਖਣ ਗੋਬਿੰਦਪੁਰੀ, ਬਲਦੇਵ ਮੇਹਲੀ,ਨਰਿੰਦਰਪਾਲ ਸਿੰਘ ਮਾਹਲ, ਰਾਮ ਲਾਲ ਪਾਲ, ਓਮ ਪ੍ਰਕਾਸ਼, ਯੂ ਕੇ ਤੋਂ ਹਰਸੇਵ ਬੈਂਸ, ਰਜਿੰਦਰ ਬੈਂਸ, ਜਸਬੰਤ ਬੰਗੜ, ਰਿੱਕੀ, ਪਰਮਜੀਤ ਬੰਗਾ, ਰਿਸ਼ਵ ਪਾਲ,ਸਨੀ ਫਿਲੌਰ, ਕਨੇਡਾ ਤੋਂ ਕਾਮਰੇਡ ਸੁਰਿੰਦਰ ਸੰਘਾ, ਬਹਾਦਰ ਮੱਲ੍ਹੀ, ਹਰਦੇਵ ਸਿੰਘ, ਜਗਦੀਸ਼ ਵਿਰਦੀ, ਰਾਮਪਾਲ, ਇਟਲੀ ਤੋਂ ਸਾਥੀ ਰਵਿੰਦਰ ਰਾਣਾ, ਨਰਿੰਦਰ ਗੋਸਲ, ਰਾਜ ਸਰਹਾਲੀ, ਵੀਸ਼ਾਲ ਹੀਉਂ, ਮਾਸਟਰ ਬਲਵੀਰ ਮੱਲ, ਜੋਗਿੰਦਰ ਬਿੱਲੂ, ਅਜੇ ਕੁਮਾਰ ਬਿੱਟਾ, ਗਿਆਨੀ ਰਣਧੀਰ ਸਿੰਘ, ਜਪਾਨ ਤੋਂ ਰੁਪਿੰਦਰ ਯੋਧਾਂ ਆਦਿ ਸਾਥੀਆਂ ਨੇ ਦਿਲ ਦੀਆਂ ਗਹਿਰਾਈਆਂ ਚੋ ਮੁਬਾਰਕਵਾਦ ਪੇਸ਼ ਕੀਤੀ ਦੋਵਾਂ ਪਰਿਵਾਰਾਂ ਨੇ ਤਹਿਦਿਲੋਂ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਮਨਾ ਕਰਦੇ ਹਾਂ ਇਵੇਂ ਹੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਅਤੇ ਮਾਰਕਸਵਾਦੀ ਵਿਚਾਰਧਾਰਾ ਤੋਂ ਪ੍ਰੇਰਣਾ ਲੈਂਦੇ ਹੋਏ ਸਾਡੇ ਕਿਰਤੀ ਸਮਾਜ ਦੇ ਬੱਚੇ ਹਮੇਸ਼ਾ ਅੱਗੇ ਵਧਣਗੇ।


More Stories
BOOBYTRAPS AND THE GLASS CEILING: THE COSMIC DETERMINANTS Dr Jernail Singh Anand
Dr. Shiv Sethi Highlights the Evolving Continuum of Indian Philosophy From Gandhi to Anand
ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਪਿਤਾ ਜੀ ਨੂੰ ਕੀਤਾ ਗਿਆ ਸਪੁਰਦੇ ਖ਼ਾਕ, ਪਿਤਾ ਜੀ ਯਾਦ ਵਿੱਚ ਲਗਾਏ ਬੂਟੇ