ਰੋਮ(ਦਲਵੀਰ ਕੈਂਥ)ਇਤਿਹਾਸ ਗਵਾਹ ਹੈ ਕਿ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸਿੱਖਾਂ ਨੇ ਹੱਸਦਿਆਂ ਹੱਸਦਿਆਂ ਸ਼ਹੀਦੀ ਜਾਮ ਪੀਤੇ ਜਿਸ ਨੂੰ ਭਾਰਤ ਸਰਕਾਰ ਨੇ ਸਿੱਜਦਾ ਕਰਦਿਆਂ ਸਿੱਖਾਂ ਦਾ ਰੰਗ ਕੇਸਰੀ ਤਿਰੰਗੇ ਵਿੱਚ ਸਭ ਤੋਂ ਉਪੱਰ ਰੱਖਿਆਾ ਗਿਆ ਪਰ ਅਫ਼ਸੋਸ ਸ਼ਹੀਦੀ ਜਾਮ ਪੀਣ ਵਾਲੀ ਮਹਾਨ ਸਿੱਖ ਧਰਮ ਦੀ ਅਗਵਾਈ ਕਰਨ ਵਾਲੀਂ ਸਿੱਖ ਕੌਮ ਨੂੰ ਫਿਲਮੀ ਪਰਦੇ ਉਪੱਰ ਅਕਸਰ ਮਜ਼ਾਕ ਬਣਾਕੇ ਹੀ ਪੇਸ਼ ਕੀਤਾ ਜਾਂਦਾ ਹੈ ਜਿਸ ਵਿੱਚ ਸਿੱਖਾਂ ਦਾ ਤੇ ਸਿੱਖੀ ਦਾ ਅਕਸ ਹਮੇਸ਼ਾਂ ਵਿਗਾੜਣ ਦੀ ਕੋਸਿ਼ਸ ਝਲਕ ਦੀ ਰਹਿੰਦੀ ਹੈ ਜਿਸ ਦੀਆਂ ਅਣਗਿਣਤ ਉਦਾਹਰਣਾਂ ਹਨ ਤੇ ਹਾਲ ਵਿੱਚ ਇੱਕ ਹੋਰ ਅਜਿਹੀ ਮਹਾਂ ਗੁਸਤਾਖ਼ੀ ਕਰ ਦਿੱਤੀ ਹੈ ਸਦਾ ਚਰਚਾ ਵਿੱਚ ਰਹਿੰਦੀ ਐਮ ,ਪੀ ਤੇ ਅਭਿਨੇਤਰੀ ਕੰਗਨਾ ਰਣੌਤ ਦੀ 6 ਸਤੰਬਰ ਨੂੰ ਰਿਲੀਜ਼ ਹੋ ਰਹੀ ਫਿ਼ਲਮ ਼ਐਮਰਜੈਂਸੀ ਨੇ ਜਿਹੜੀ ਕਿ ਸੰਨ 1975-1977 ਦੇ ਐੰਮਰਜੈਸੀ ਦੌਰ ਦੇ ਹਾਲਾਤਾਂ ਨੂੰ ਆਵਾਮ ਦੀ ਕਚਿਹਰੀ ਵਿੱਚ ਰੱਖਣ ਜਾ ਰਹੀ ਹੈ।ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਅਭਿਨੇਤਰੀ ਕੰਗਣਾ ਲਈ ਇੱਕ ਚਨੌਤੀ ਭਰਪੂਰ ਫਿਲਮ ਹੈ ਜਿਸ ਵਿੱਚ ਕੰਗਣਾ ਨੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਰੋਲ ਨਿਭਾਇਆ।ਉਂਝ ਕੰਗਣਾ ਦਾ ਕਹਿਣਾ ਹੈ ਇਹ ਫਿਲਮ ਡੈਮੋਕ੍ਰੇਟਿਕ ਇੰਡੀਅਨ ਹਿਸਟਰੀ ਦੇ ਸਭ ਤੋਂ ਕਾਲੇ ਸਮੇਂ ਦੀ ਗਵਾਹੀ ਭਰਦੀ ਹੈ।ਫਿਲਮ ਹਾਲੇ 6 ਸਤੰਬਰ ਨੂੰ ਦੁਨੀਆਂ ਭਰ’ਚ ਰਿਲੀਜ਼ ਹੋਣ ਜਾ ਰਹੀ ਹੈ ਪਰ 14 ਅਗਸਤ ਤੋਂ ਜਦੋਂ ਦਾ ਇਸ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਤਾਂ ਦੁਨੀਆਂ ਭਰ ਵਿੱਚ ਵੱਸਦੇ ਸਿੱਖ ਸਮਾਜ ਵਿੱਚ ਇਸ ਫਿਲਮ ਨੂੰ ਲੈਕੇ ਬਹੁਤ ਜਿ਼ਆਦਾ ਰੋਹ ਦੇਖਿਆ ਜਾ ਰਿਹਾ ਹੈ।ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਆਗੂਆਂ ਨੇ ਇਸ ਫਿਲਮ ਉਪੱਰ ਇਤਰਾਜ਼ ਜਿਤਾਉਂਦਿਆਂ ਕਿਹਾ ਕਿ ਇਸ ਫਿਲਮ ਵਿੱਚ ਸਿੱਖਾਂ ਦੇ ਅਕਸ ਨੂੰ ਧੁੰਦਲਾ ਕਰਨ ਦੀ ਕੋਸਿ਼ਸ ਕੀਤੀ ਗਈ ਹੈ ਜਿਸ ਨੂੰ ਕਦੀਂ ਵੀ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ।ਵਿਦੇਸ਼ਾਂ ਵਿੱਚ ਵੀ ਇਸ ਫਿਲਮ ਨੂੰ ਲੈਕੇ ਪਰਵਾਸੀ ਸਿੱਖਾਂ ਵਿੱਚ ਬਹੁਤ ਜਿ਼ਆਦਾ ਮਲਾਲ ਦੇਖਿਆ ਜਾ ਰਿਹਾ ਹੈ ।ਵਿਦੇਸ਼ਾਂ ਵਿੱਚ ਵੱਸਦੇ ਸਿੱਖ ਸਮਾਜ ਨੇ ਇਸ ਗੱਲ ਉਪੱਰ ਵੀ ਚਿੰਤਾ ਜਿਤਾਈ ਹੈ ਕਿ ਅਜਿਹੀਆਂ ਫਿਲਮਾਂ ਜਾਣਬੁੱਝ ਕਿ ਸਿੱਖਾਂ ਦੇ ਕਿਰਦਾਰਾਂ ਦਾ ਤੁਖਮ ਨਿਸ਼ਾਨ ਖਤਮ ਕਰਨ ਲਈ ਬਣਾਈਆਂ ਜਾ ਰਹੀਆਂ ਹਨ ਪਰ ਆਖਿ਼ਰ ਕਿਉਂ ,,!ਭਾਰਤ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਸ਼ਹਾਦਤਾਂ ਦੇਣ ਵਾਲੇ ਸਿੱਖਾਂ ਨੂੰ ਕਿਉਂ ਬਣਾ ਰਿਹਾ ਬਾਲੀਵੁੱਡ ਆਪਣੀ ਘਟੀਆ ਰਾਜਨੀਤੀ ਦਾ ਨਿਸ਼ਾਨਾ।ਫਿਲਮਾਂ ਵਿੱਚ ਸਿੱਖਾਂ ਦੇ ਅਕਸ ਨੂੰ ਉਹਨਾਂ ਬਹਾਦਰੀ ਨੂੰ ਨਾਪਾਕ ਇਰਾਦੇ ਨਾਲ ਪਰਦੇ ਉਪੱਰ ਦਿਖਾਣਾ ਫਿਲਮੀ ਲੋਕਾਂ ਦਾ ਕੋਈ ਪਹਿਲਾ ਕਾਰਨਾਮਾ ਨਹੀਂ ਪਰ ਹੁਣ ਹੱਦ ਹੋ ਗਈ ਹੈ।ਐਮਰਜੈਂਸੀ ਫਿਲਮ ਵਿੱਚ 20ਵੀਂ ਸਦੀਂ ਦੇ ਮਹਾਨ ਜਰਨੈਲ ਦੇ ਕਿਰਦਾਰ ਨੂੰ ਤਾਰ-ਤਾਰ ਕਰਨ ਦੇ ਮਨੂੰਵਾਦੀ ਇਰਾਦੇ ਨੂੰ ਸਿੱਖ ਕੌਮ ਕਦੀਂ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਨਾਂਹੀ ਅਜਿਹੀਆਂ ਫਿਲਮਾਂ ਨੂੰ ਰਿਲੀਜ਼ ਹੋਣ ਦਵੇਗੀ।ਇਸ ਫਿਲਮ ਨੂੰ ਜੇਕਰ ਰੋਕਿਆ ਨਾ ਗਿਆ ਤਾਂ ਹਾਕਮ ਧਿਰਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ।


More Stories
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸ਼ੇਰ ਪੁਰ ਸੱਧਾ ਵਿਖੇ ਮਹਾਨ ਨਗਰ ਕੀਰਤਨ, ਜਗਜੀਵਨ ਸਿੰਘ
ਇਟਲੀ ਦੇ ਸਬਾਊਦੀਆ ਇਲਾਕੇ ਦੀਆਂ ਖੂਨੀ ਸੜਕਾਂ ਨੇ ਲਈ ਇੱਕ ਹੋਰ ਸਾਇਕਲ ਸਵਾਰ ਨਵਾਂ ਸ਼ਹਿਰ ਦੇ ਨੌਜਵਾਨ ਦੀ ਜਾਨ
STRUGGLE FOR SURVIVAL AND THE INSTINCT FOR ‘GIVE AWAY’ … Dr. Jernail Singh Anand