October 16, 2024

*ਇਟਲੀ ਦੀ ਸਿਰਮੌਰ ਸਿੱਖ ਸੰਸਥਾ ਕਲਤੂਰਾ ਸਿੱਖ ਵੱਲੋਂ ਬਾਬਾ ਬੁੱਢਾ ਸਾਹਿਬ ਜੀ ਦੀ ਮਿੱਠੀ ਯਾਦ ਅਤੇ ਗੁਰੂ ਸਾਹਿਬ ਜੀ ਦੇ ਪੁਰਾਤਨ ਰਾਗੀਆਂ ਅਤੇ ਢਾਡੀਆਂ ਨੂੰ ਸਮਰਪਿਤ ਜਾਰੀ ਕੀਤਾ ਗਿਆ ਨਵੇਂ ਸਾਲ ਦਾ ਕੈਲੰਡਰ*

ਮਿਲਾਨ,ਇਟਲੀ () ਇਟਲੀ ਵਿੱਚ ਸਿੱਖ ਨੌਜਵਾਨ ਪੀੜ੍ਹੀ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਜੋੜਨ ਲਈ ਯਤਨਸ਼ੀਲ ਇਟਲੀ ਦੀ ਸਿਰਮੌਰ ਸਿੱਖ ਸੰਸਥਾ ਕਲਤੂਰਾ ਸਿੱਖ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਬੁੱਢਾ ਸਾਹਿਬ ਜੀ ਦੀ ਮਿੱਠੀ ਯਾਦ ਅਤੇ ਗੁਰੂ ਸਾਹਿਬ ਜੀ ਦੇ ਪੁਰਾਤਨ ਰਾਗੀਆਂ ਅਤੇ ਢਾਡੀਆਂ ਨੂੰ ਸਮਰਪਿਤ ਨਵੇਂ ਸਾਲ 2025 ਦਾ ਕੈਲੰਡਰ ਜਾਰੀ ਕੀਤਾ ਗਿਆ।

ਕੈਲੰਡਰ ‘ਤੇ ਗੁਰੂ ਸਾਹਿਬ ਜੀ ਦੇ ਰਬਾਬੀ ਬਾਬਾ ਮਰਦਾਨਾ ਜੀ, ਪਹਿਲੇ ਪ੍ਰਚਾਰਕ ਬਾਬਾ ਬੁੱਢਾ ਜੀ, ਗੁਰੂ ਸਾਹਿਬ ਦੇ ਕੀਰਤਨੀਏ ਬਾਬਾ ਬਲਵੰਡ ਰਾਏ ਜੀ ਅਤੇ ਬਾਬਾ ਸੱਤਾ ਜੀ ਅਤੇ ਢਾਡੀ ਬਾਬਾ ਅਬਦੁੱਲ ਖੇਰ ਜੀ ਅਤੇ ਬਾਬਾ ਨੱਥ ਮੱਲ ਜੀ ਦੀਆਂ ਤਸਵੀਰਾਂ ਲਗਾ ਕੇ ਕੈਲੰਡਰ ਪ੍ਰਕਾਸ਼ਤ ਕੀਤੇ ਗਏ। ਇਹਨਾਂ ਮਹਾਨ ਪ੍ਰਚਾਰਕਾਂ ਦੀਆਂ ਤਸਵੀਰਾਂ ਲਗਾ ਕੇ ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖ ਇਟਲੀ ਅਤੇ ਨੌਜਵਾਨ ਸਭਾ ਬਾਬਾ ਮੱਖਣ ਸ਼ਾਹ ਲੁਬਾਣਾ ਇਟਲੀ ਸੰਸਥਾ ਸ਼ਰਧਾ ਦੇ ਫੁੱਲ ਅਰਪਨ ਕਰਦੀ ਹੈ।

ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ ਸੰਜੌਵਾਨੀ (ਕਰੇਮੋਨਾ) ਵਿਖੇ ਬਲਦੇਵ ਸਿੰਘ, ਗੁਰਮੇਲ ਸਿੰਘ, ਲਖਵਿੰਦਰ ਸਿੰਘ, ਸਿਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਸੰਤੋਖ ਸਿੰਘ, ਗੁਰਪ੍ਰੀਤ ਸਿੰਘ ਪਿਰੋਜ, ਗਿਆਨੀ ਰਜਿੰਦਰ ਸਿੰਘ ਗਗਨਦੀਪ ਸਿੰਘ, ਹਰਪ੍ਰੀਤ ਸਿੰਘ ਅਤੇ ਤਰਮਨਪ੍ਰੀਤ ਸਿੰਘ, ਗੁਰਦੁਆਰਾ ਸਿੰਘ ਸਭਾ ਪਾਰਮਾ ਵਿਖੇ ਭੁਪਿੰਦਰ ਸਿੰਘ, ਇੰਦਰਸ਼ਿਵਦਿਆਲ ਸਿੰਘ, ਗੁਰਦੇਵ ਸਿੰਘ ਅਤੇ ਸੁਖਵਿੰਦਰ ਸਿੰਘ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕਮੋ ਵਲੋ ਸਜਾਏ ਗਏ ਨਗਰ ਕੀਰਤਨ ਵਿੱਚ ਪੰਜ ਸਿੰਘ ਸਾਹਿਬਾਨ ਪੰਜ ਨਿਸ਼ਾਨਚੀ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਸੰਗਤਾਂ ਪ੍ਰਬੰਧਕ ਕਮੇਟੀ ਨਿਰਮਲ ਸਿੰਘ, ਗੁਰਮੁੱਖ ਸਿੰਘ, ਮਨਪ੍ਰੀਤ ਸਿੰਘ, ਅਮ੍ਰਿਤਪਾਲ ਸਿੰਘ ਪੰਚਾਇਤ ਮੈਂਬਰ, ਕਰਨਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਨਾਲ ਸਮੂਹ ਗੁਰਦੁਆਰਾ ਸਾਹਿਬਾਨਾਂ ਦੀਆ ਪ੍ਰਬੰਧਕ ਕਮੇਟੀਆ ਅਤੇ ਸੰਗਤਾਂ ਵੱਲੋਂ ਕੈਲੰਡਰ ਰਿਲੀਜ ਕੀਤਾ ਗਿਆ।ਜਿਹੜਾ ਕਿ ਬਿਨ੍ਹਾਂ ਕੋਈ ਭੇਟਾ ਨਿਰੋਲ ਸੰਗਤ ਦੀ ਸੇਵਾ ਲਈ ਹੈ।