ਰੋਮ(ਦਲਵੀਰ ਸਿੰਘ ਕੈਂਥ)ਇਟਲੀ ਦੇ ਭਾਰਤੀ ਕਿਸਾਨਾਂ ਦੇ ਫਸਲਾਂ ਨੂੰ ਲੈਕੇ ਇਟਾਲੀਅਨ ਲੋਕਾਂ ਵੱਲੋਂ ਸਬਜੀ ਮੰਡੀਆਂ’ਚ ਹੋ ਰਹੇ ਸੋਸ਼ਣ ਤੇ ਭਾਰਤੀਆਂ ਦੀ ਸਿਹਤ ਦੇ ਮੱਦੇ ਨਜ਼ਰ ਕੈਮੀਕਲ ਰਹਿਤ ਸਬਜੀਆਂ ਮੁੱਹਈਆ ਕਰਵਾਉਣ ਨੂੰ ਲੈਕੇ ਲਾਸੀਓ ਸੂਬੇ ਦੇ ਪ੍ਰਸਿੱਧ ਸ਼ਹਿਰ ਫੋਂਦੀ (ਲਾਤੀਨਾ)ਸਥਿਤ ਯੂਰਪ ਦੀ ਪ੍ਰਮੁੱਖ ਸਬਜ਼ੀ ਮੰਡੀ ਵਿਖੇ ਬੀਤੇ ਦਿਨੀਂ ਹੋਂਦ ਵਿੱਚ ਆਈ ਸਿੰਘ ਐਂਡ ਕੌਰ ਕੋਪਰਤੀਵਾ ਐਗਰੀਕੋਲਾ ਏ, ਆਰ, ਐਲ ਫੌਂਦੀ ਵੱਲੋਂ ਇਟਲੀ ਦੀ ਨਾਮੀ ਮੈਡੀਕਲ ਸੰਸਥਾ “ਦਾ ਟੈਸਟ ਇਨ ਸਿਟੀ “ਤੇ “ਏਕ ਨੂਰ ਇੰਡੀਅਨ ਕਮਿਊਨਿਟੀ ਇਟਲੀ”ਦੇ ਸਹਿਯੋਗ ਨਾਲ ਭਾਰਤੀ ਭਾਈਚਾਰੇ ਲਈ ਮੁੱਫ਼ਤ ਖੂਨ ਜਾਂਚ ਕੈਪ ਲਗਾਇਆ ਗਿਆ
ਜਿਸ ਵਿੱਚ 200 ਦੇ ਕਰੀਬ ਭਾਰਤੀਆਂ ਦੇ ਹੀਪਾਟਾਈਟਸ ਬੀ,ਸੀ ਤੇ ਐੱਚ ,ਆਈ,ਵੀ ਟੈਸਟ ਕਰਵਾਏ।ਕੈਂਪ ਵਿੱਚ ਆਏ ਸਭ ਭਾਈਚਾਰੇ ਲਈ ਵਿਸੇ਼ਸ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ।ਇਸ ਮੌਕੇ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਸਿੰਘ ਐਂਡ ਕੌਰ ਕੋਪਰਤੀਵਾ ਐਗਰੀਕੋਲਾ ਏ,ਆਰ,ਐਲ ਦੇ ਯਾਦਵਿੰਦਰ ਸਿੰਘ ਸੋਨੀ,ਸਤਨਾਮ ਸਿੰਘ,ਰਵਿੰਦਰ ਸਿੰਘ,ਗੁਰਵਿੰਦਰ ਸਿੰਘ,ਚੇਤ ਸਿੰਘ,ਜਸਪ੍ਰੀਤ ਸਿੰਘ ਤੇ ਬੰਗਲਾਦੇਸ਼ ਤੋਂ ਫੌਰਕਨ ਬਾਇਆਜਿਦ ਨੇ ਲੱਗੇ ਖੂਨ ਜਾਂਚ ਕੈਂਪ ਤੇ ਆਪਣੇ ਸੰਸਥਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਉਹਨਾਂ ਦੀ ਸੰਸਥਾ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਪਹਿਲਾ ਮੁਫ਼ਤ ਖੂਨ ਜਾਂਚ ਕੈਂਪ ਹੈ ਜਿਸ ਵਿੱਚ ਭਾਰਤੀ ਭਾਈਚਾਰੇ ਨੇ ਹੁੰਮ-ਹੁੰਮਾਂ ਕੇ ਸਮੂਲੀਅਤ ਕੀਤੀ ਤੇ ਆਪਣੇ ਖੂਨ ਦੀ 200 ਦੇ ਕਰੀਬ ਲੋਕਾਂ ਨੇ ਜਾਂਚ ਕਰਵਾਈ ।
ਜਿਹੜੇ ਕਿਸੇ ਵੀ ਸਾਥੀ ਨੂੰ ਕੋਈ ਰਿਪੋਰਟ ਵਿੱਚ ਕੋਈ ਨੈਗਟਿਵ ਤੱਥ ਆਇਆ ਉਸ ਦੀ ਲਾਤੀਨਾ ਦੇ ਮੁੱਖ ਹਸਪਤਾਲ ਵਿਖੇ ਜਾਂਚ ਕੀਤੀ ਜਾਵੇਗੀ।ਇਸ ਸੇਵਾ ਨੂੰ ਨੇਪੜੇ ਚਾੜਨ ਲਈ ਉਹ ਇਟਲੀ ਦੀ ਨਾਮੀ ਮੈਡੀਕਲ ਸੰਸਥਾ “ਦਾ ਟੈਸਟ ਇਨ ਸਿਟੀ “ਤੇ “ਏਕ ਨੂਰ ਇੰਡੀਅਨ ਕਮਿਊਨਿਟੀ ਇਟਲੀ”ਦੇ ਵਿਸੇ਼ਸ ਧੰਨਵਾਦੀ ਹੈ ਜਿਹਨਾਂ ਉਹਨਾਂ ਨੂੰ ਭਰਪੂਰ ਸਹਿਯੋਗ ਦਿੰਦਿਆਂ ਮਨੁੱਖਤਾ ਦੇ ਭਲੇ ਵਾਲੇ ਕਾਰਜ ਵਿੱਚ ਉਹਨਾਂ ਦਾ ਸਾਥ ਦਿੱਤਾ।ਸਿੰਘ ਐਂਡ ਕੌਰ ਕੋਪਰਤੀਵਾ ਐਗਰੀਕੋਲਾ ਏ,ਆਰ,ਐਲ ਫੌਂਦੀ ਜਿੱਥੇ ਭਾਰਤੀ ਕਿਸਾਨਾਂ ਦੀਆਂ ਫਸਲਾਂ ਨੂੰ ਲੈਕੇ ਇਟਾਲੀਅਨ ਲੋਕਾਂ ਵੱਲੋਂ ਸੋਸ਼ਣ ਕੀਤਾ ਜਾਂਦਾ ਹੈ ,ਫਸਲ ਦੀ ਸਹੀ ਕੀਮਤ ਨਹੀਂ ਦਿੱਤੀ ਜਾਂਦੀ ਤੇ ਫਸਲ ਦੀ ਤੋਲਾਈ ਵਿੱਚ ਵੀ ਫਰਕ ਪਾ ਦਿੱਤਾ ਜਾਂਦਾ ਆਦਿ ਸੋਸ਼ਣ ਨੂੰ ਰੋਕਣ ਲਈ ਲਾਸੀਓ ਸੂਬੇ ਦੇ ਭਾਰਤੀ ਕਿਸਾਨਾਂ ਦੀ ਸੇਵਾ ਵਿੱਚ ਹੈ ਉੱਥੇ ਭਾਰਤੀਆਂ ਦੀ ਚੰਗੀ ਸਿਹਤ ਲਈ ਵੀ ਬਚਨਵੱਧ ਹੈ ਤੇ ਬਿਨ੍ਹਾਂ ਕੈਮੀਕਲ ਦੇ ਕੁਦਰਤੀ ਖਾਦਾਂ ਨਾਲ ਤਿਆਰ ਕੀਤੀਆਂ ਫਸਲਾਂ ਤੇ ਹੋਰ ਖਾਣ-ਪੀਣ ਦੇ ਪਦਾਰਥ ਲੈਕੇ ਜਲਦ ਸੇਵਾ ਵਿੱਚ ਹਾਜ਼ਰ ਹੈ।
ਇਸ ਮੌਕੇ ਆਈ ਮੈਡੀਕਲ ਸੰਸਥਾ “ਦਾ ਟੈਸਟ ਇਨ ਸਿਟੀ “ਦੇ ਸਮੂਹ ਡਾਕਟਰਾਂ ਦੀ ਟੀਮ ਨੂੰ ਵਿਸੇ਼ਸ ਟੀ ਸ਼ਰਟ ਨਾਲ ਸਨਮਾਨਿਆ ਵੀ ਗਿਆ।”ਏਕ ਨੂਰ ਇੰਡੀਅਨ ਕਮਿਊਨਿਟੀ ਇਟਲੀ”ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਹਰਭਜਨ ਸਿੰਘ ਘੁੰਮਣ ਨੇ ਲੱਗੇ ਖੂਨ ਜਾਂਚ ਕੈਂਪ ਨੂੰ ਆਰਗੇਨਾਈਜ਼ ਕਰਨ ਲਈ ” ਸਿੰਘ ਐਂਡ ਕੌਰ ਕੋਪਰਤੀਵਾ ਐਗਰੀਕੋਲਾ ਏ,ਆਰ,ਐਲ ਫੌਂਦੀ “ਦੇ ਮਨੁੱਖਤਾ ਦੀ ਸੇਵਾ ਵਿੱਚ ਕੀਤੇ ਕਾਰਜ਼ ਦੀ ਭਰਪੂਰ ਸਲਾਘਾਂ ਕਰਦਿਆਂ ਕਿਹਾ ਕਿ ਉਮੀਦ ਹੈ ਕਿ ਭੱਵਿਖ ਵਿੱਚ ਵੀ ਇਹ ਸੰਸਥਾ ਇੰਝ ਹੀ ਸਮਾਜ ਸੇਵੀ ਕਾਾਰਜਾਂ ਵਿੱਚ ਮੋਹਰੀ ਕਤਾਰ ਵਿੱਚ ਸੇਵਾ ਨਿਭਾਏਗੀ।

More Stories
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ ਦੀ 350 ਸਾਲਾ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਪੁਨਤੀਨੀਆ ਵਿਖੇ ਅੰਮ੍ਰਿਤ ਸੰਚਾਰ ਸਮਾਗਮ 22 ਨਵੰਬਰ ਨੂੰ
ਲੰਬਾਦਰੀਆ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੈਰੋ(ਬਰੇਸ਼ੀਆ)ਦੇ ਭਾਈ ਬਲਕਾਰ ਸਿੰਘ ਘੋੜੇਸ਼ਾਹਵਾਨ ਨੂੰ ਸੰਗਤਾਂ ਨੇ ਸਰਬਸੰਤੀ ਨਾਲ ਥਾਪਿਆ ਮੁੱਖ ਸੇਵਾਦਾਰ
ਹਰਜਿੰਦਰ ਸਿੰਘ ਧਾਮੀ ਨੇ 5ਵੀਂ ਵਾਰ ਐਸ ਜੀ ਪੀ ਸੀ ਦਾ ਪ੍ਰਧਾਨ ਬਣਕੇ ਰਚਿਆ ਇਤਿਹਾਸ,ਇਟਲੀ ਦੀ ਸਿੱਖ ਸੰਗਤ ਖੁਸ਼ੀ ਨਾਲ ਖੀਵੇ