ਰੋਮ(ਕੈਂਥ)ਵਿਦੇਸ਼ਾਂ ਵਿੱਚ ਆਕੇ ਨਿਸ਼ਕਾਮੀ ਸਮਾਜ ਸੇਵੀ ਤੇ ਧਾਰਮਿਕ ਕਾਰਜਾਂ ਨੂੰ ਨਿਭਾਉਣ ਲਈ ਮੋਹਰੇ ਹੋ ਤੁਰਨਾ ਸੁਖਾਲਾ ਕਾਰਜ ਨਹੀਂ ਹੁੰਦਾ ਤੇ ਜਿਹੜੇ ਲੋਕ ਇਹਨਾਂ ਕਾਰਜਾਂ ਨੂੰ ਨਿਭਾਅ ਰਹੇ ਹਨ ਉਹ ਵੀ ਸਾਧਰਨ ਲੋਕ ਨਹੀਂ ਹੁੰਦੇ ।ਅਜਿਹੇ ਸਲਾਘਾਂਯੋਗ ਕਾਰਜਾਂ ਵਿੱਚ ਪਿਛਲੇ 3 ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਤਨਦੇਹੀ ਨਾਲ ਯੋਗਦਾਨ ਪਾਉਂਦੇ ਆ ਰਹੇ ਇਟਲੀ ਦੇ ਲਾਸੀਓ ਸੂਬੇ ਦੇ ਉੱਘੇ ਸਮਾਜ ਸੇਵਕ ਦਲਬੀਰ ਸਿੰਘ ਭੱਟੀ ਨੂੰ ਉਹਨਾਂ ਦੇ ਕਾਰਜਾਂ ਨੂੰ ਦੇਖਦਿਆਂ ਦੂਜੀ ਵਾਰ ਸੰਗਤ ਨੇ ਭਾਰਤੀ ਵਾਲਮੀਕਿ ਆਦਿ ਧਰਮ ਸਮਾਜ(ਰਜਿ:)ਯੂਰਪ ਦਾ ਸਰਬਸੰਮਤੀ ਨਾਲ ਪ੍ਰਧਾਨ ਥਾਪਿਆ ਹੈ ।ਇਸ ਤੋਂ ਪਹਿਲਾਂ ਦਲਬੀਰ ਸਿੰਘ ਭੱਟੀ ਲਾਸੀਓ ਸੂਬੇ ਦੇ ਪ੍ਰਸਿੱਧ ਮੰਦਿਰ ਸ਼੍ਰੀ ਸਨਾਤਨ ਧਰਮ ਮੰਦਿਰ ਲਵੀਨਿਓ (ਰੋਮ)ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਤੇ ਇਹਨਾਂ ਦੇ ਅਣਥੱਕ ਯਤਨਾਂ ਦੇ ਸਦਕਾ ਬਹੁਤ ਜਲਦ ਮੰਦਿਰ ਵਾਸਤੇ ਮੁੱਲ ਦੀ ਇਮਾਰਤ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਖਰੀਦੀ ਜਾ ਰਹੀ ਹੈ।ਦਲਬੀਰ ਸਿੰਘ ਭੱਟੀ ਭਗਵਾਨ ਵਾਲਮੀਕਿ ਜੀਓ ਦੇ ਮਿਸ਼ਨ ਨੂੰ ਪੂਰੀ ਤਰ੍ਹਾਂ ਸਮਾਰਪਿਤ ਹਨ ਜਿਹੜੇ ਕਿ ਇਟਲੀ ਭਰ ਵਿੱਚ ਸਮਾਜ ਸੇਵੀ ਤੇ ਧਾਰਮਿਕ ਕਾਰਜਾਂ ਵਿੱਚ ਨਿਸ਼ਕਾਮੀ ਸੇਵਾ ਭਾਵਨਾ ਨਾਲ ਸਦਾ ਹੀ ਅੱਗੇ ਹੋ ਤੁਰਦੇ ਹਨ।ਸੰਗਤ ਵੱਲੋਂ ਦੂਜੀ ਵਾਰ ਦਿੱਤੀ ਯੂਰਪ ਦੀ ਜਿੰਮੇਵਾਰੀ ਸੰਬਧੀ ਦਲਬੀਰ ਸਿੰਘ ਭੱਟੀ ਨੇ ਕਿਹਾ ਕਿ ਉਹ ਸਦਾ ਹੀ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹਨ ਤੇ ਸਭ ਸੰਗਤ ਦਾ ਇਸ ਦਿੱਤੀ ਜਿੰਮੇਵਾਰੀ ਲਈ ਕੋਟਿਨ ਕੋਟਿ ਸੁੱਕਰਾਨਾ ਕਰਦੇ ਹਨ।
Inline image

More Stories
ਇਟਲੀ ਦੀ ਵਿਸੇ਼ਸ ਪੁਲਸ ਵਿੱਚ ਭਰਤੀ ਹੋਇਆ ਪੰਜਾਬ ਦੇ ਬਿਲਾਸਪੁਰ(ਮਾਹਿਲਪੁਰ)ਦਾ ਜਾਇਸਲ ਸਿੰਘ ਸਹਿਗਲ ,ਭਾਰਤੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ
REFORMATTING YOUNG MINDS Dr Jernail Singh Anand Men and mischief go together- Anand
ਹਜ਼ੂਰ ਰਾਜਾ ਸਾਹਿਬ ਨਾਭ ਕੰਵਲ ਅਸਥਾਨ ਖਿਲਾਫ ਕੀਤੇ ਝੂਠ ਦੇ ਪ੍ਰਚਾਰ ਦਾ ਖਮਿਆਜ਼ਾ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ:-ਸਿੱਖ ਸੰਗਤ ਇਟਲੀ