December 22, 2024

ਇਟਲੀ ਦੇ ਪ੍ਰਸਿੱਧ ਗਾਇਕ ਮੋਹਿਤ ਸ਼ਰਮਾਂ ਦਾ “ ਜੋਤ ਮਈਆ ਦੀ “ ਨਵਾਂ ਭਜਨ 3 ਅਕਤੂਬਰ ਨੂੰ ਹੋਵੇਗਾ ਰਿਲੀਜ਼

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਪਿਛਲੇ ਲੰਮੇ ਸਮੇ ਤੋਂ ਆਪਣੀ ਸੁਰੀਲੀ ਤੇ ਮਿੱਠੀ ਅਵਾਜ਼ ਨਾਲ ਮਾਤਾ ਰਾਣੀ ਦੇ ਜਾਗਰਣਾਂ ਵਿੱਚ ਮਾਤਾ ਰਾਣੀ ਦੀ ਮਹਿਮਾਵਾਂ ਦਾ ਗੁਣਗਾਨ ਕਰਨ ਵਾਲੇ ਇਟਲੀ ਦੇ ਪ੍ਰਸਿੱਧ ਗਾਇਕ ਮੋਹਿਤ ਸ਼ਰਮਾ ਦਾ ਨਵਰਾਤਰਿਆਂ ਨੂੰ ਸਮਰਪਿਤ ਨਵਾਂ ਭਜਨ “ ਜੋਤ ਮਈਆ ਦੀ “ ਕੱਲ 3 ਅਕਤੂਬਰ ਨੂੰ ਰਿਲੀਜ਼ ਹੋਣ ਜਾਂ ਰਿਹਾ ਹੈ। ਇਸ ਭਜਨ ਦੇ ਬੋਲਾ ਨੂੰ ਇਟਲੀ ਦੇ ਹੀ ਪ੍ਰਸਿੱਧ ਗਾਇਕ ਮੋਹਿਤ ਸ਼ਰਮਾ ਨੇ ਗਾਇਆ ਹੈ ਅਤੇ ਮਾਤਾ ਰਾਣੀ ਦੇ ਭਗਤ ਰਾਜ ਗਾਇਕ ਕਾਲਾ ਪਨੇਸਰ ਵਲੋਂ ਇਸ ਭਜਨ ਨੂੰ ਕਲਮਬੰਦ ਕੀਤਾ ਗਿਆ ਹੈ। ਨਿਸ਼ਕਾਮ ਸੇਵਾ ਭਜ਼ਨ ਮੰਜਲੀ ਇਟਲੀ ਦੇ ਬੈਨਰ ਹੇਠ ਤੇ ਕ੍ਰਿਸ਼ਨਾ ਟਰੈਵਲ ਮਲਟੀ ਸਰਵਿਸੀ ਕਰੇਮੋਨਾ ਦੇ ਮਾਲਕ ਅਤੇ ਇਟਲੀ ਇਮੀਗ੍ਰੇਸ਼ਨ ਦੇ ਮਾਹਿਰ ਬੱਗਾ ਬ੍ਰਦਰਜ਼ ਦੇ ਨਿਰਮਾਣ ਹੇਠ ਰਿਲੀਜ਼ ਕੀਤਾ ਜਾਵੇਗਾ। ਇਸ ਧਰਮਿਕ ਭਜਨ ਦਾ ਮਿਊਜ਼ਕ ਦਿਨੇਸ਼(ਦੇਵਲੋਕ ਸਟੂਡੀਓ) ਵਲੋ ਦਿੱਤਾ ਗਿਆ ਹੈ।ਇਸ ਭਜਨ ਵਿੱਚ ਈਸ਼ਾ ਸ਼ਾਰਦਾ, ਕਿਰਨ ਸ਼ਾਰਦਾ ,ਸਿਵ ਕੁਮਾਰ ਪੰਮੀ, ਅਨੰਤ ਦੇਵ ਦਾ ਵਿਸ਼ੇਸ ਯੋਗ ਦਾਨ ਰਿਹਾ ਹੈ। ਦੱਸਣਯੋਗ ਹੈ ਮਾਤਾ ਰਾਣੀ ਦੀ ਮਹਿਮਾਂ ਨੂੰ ਸੁਣਨ ਵਾਲੇ ਭਗਤਾਂ ਵਲੋਂ ਇਸ ਨਵੇ ਆ ਰਹੇ ਭਜਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

You may have missed