
ਰੋਮ(ਕੈਂਥ)ਪਿਛਲੇ 2 ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਇਟਲੀ ਦੇ ਲੰਬਾਰਦੀਆਂ ਸੂਬੇ ਦੀਆਂ ਸੰਗਤਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੇ ਫਲਸਫ਼ੇ ਤੇ ਬਾਣੀ ਨਾਲ ਜੋੜਦਾ ਆ ਰਿਹਾ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਧਾਮ ਗੁਰਲਾਗੋ(ਬੈਰਗਾਮੋ)ਵੱਲੋਂ ਸਿੱਖ ਧਰਮ ਦੇ ਮੋਢੀ ਸਤਿਗੁਰੂ ਨਾਨਕ ਦੇਵ ਜੀਓ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਬਹੁਤ ਹੀ ਸ਼ਰਧਾ ਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ
ਜਿਸ ਵਿੱਚ ਸਮੁੱਚੇ ਭਾਰਤੀ ਭਾਈਚਾਰੇ ਨੇ ਸਿ਼ਰਕਤ ਕਰਦਿਆਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।ਇਸ ਮੌਕੇ ਆਰੰਭੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪੰਰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿੱਚ ਭਾਰਤ ਦੀ ਧਰਤੀ ਤੋਂ ਉਚੇਚੇ ਤੌਰ ਤੇ ਆਏ ਕੀਰਤਨੀਏ ਜੱਥੇ ਬੀਬੀ ਸੁਰਿੰਦਰ ਕੌਰ ਰਾਜ਼ੌਰੀ ਗਾਰਡਨ ਦਿੱਲੀ ਵਾਲਿਆਂ ਨੇ ਸੰਗਤਾਂ ਨੂੰ ਧੁਰ ਕੀ ਇਲਾਹੀ ਬਾਣੀ ਦਾ ਆਨੰਦਮਈ ਕੀਰਤਨ ਆਪਣੀ ਮਾਧੁਰ ਆਵਾਜ਼ ਵਿੱਚ ਹਾਜ਼ਰੀਨ ਸੰਗਤਾਂ ਨੂੰ ਸਰਵਣ ਕਰਵਾਇਆ।ਇਸ ਮੌਕੇ ਬਲਜੀਤ ਬੰਗੜ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਧਾਮ ਗੁਰਲਾਗੋ(ਬੈਰਗਾਮੋ)ਤੇ ਮਦਨ ਲਾਲ ਬੰਗੜ ,ਗੁਰਬਖਸ਼ ਲਾਲ , ਮਦਨ ਲਾਲ ਚੌਹਾਨ ,ਗੁਰਦੀਪ ਬੰਟੀ,ਅਵਤਾਰ ਸਿੰਘ ,ਵਿਨੋਦ ਕੁਮਾਰ ਕੈਲੇ, ਨੀਟਾ ਸਿੰਘ,ਜੱਥੇਦਾਰ ਬਲਬੀਰ ਸਿੰਘ, ਤੇ ਜਸਵਿੰਦਰ ਸਿੰਘ ਸਮੂਹ ਪ੍ਰਬੰਧਕ ਨੇ ਸਮੁੱਚੀ ਕਾਇਨਾਤ ਨੂੰ ਸਤਿਗੁਰੂ ਨਾਨਕ ਦੇਵ ਜੀਓ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਆਪਾਂ ਸਾਰੇ ਬਹੁਤ ਭਾਗਾਂ ਵਾਲੇ ਹਾਂ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਅੱਜ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ।
ਸੰਗਤਾਂ ਨੂੰ ਸਭ ਆਪਸੀ ਮਨ-ਮੁਟਾਵ ਭੁਲਾਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੇ ਫ਼ਲਸਫ਼ੇ ਉਪੱਰ ਲਾਮਬੰਦ ਹੋਕੇ ਚੱਲਣਾ ਚਾਹੀਦਾ ਹੈ ਕਿਉਂਕਿ ਮਨੂੰਵਾਦੀ ਤਾਕਤਾਂ ਨੇ ਸਾਡੇ ਸਿੱਖ ਸਮਾਜ ਨੂੰ ਅੰਦਰੋਂ ਅੰਦਰੀ ਭਿੰਨ-ਭੇਦ ਫੈਲਾਕੇ ਖੋਖਲਾ ਕਰਨਾ ਸ਼ੁਰੂ ਕੀਤਾ ਹੋਇਆ ਹੈ ਜਿਸ ਨੂੰ ਸਿਰਫ਼ ਜਾਗੂਰਕ ਹੋਕੇ ਏਕਤਾ ਨਾਲ ਹੀ ਰੋਕਿਆ ਜਾ ਸਕਦਾ ਹੈ। ਅਯੋਕੇ ਸਮੇਂ ਦੀ ਮੁੱਖ ਮੰਗ ਏਕਤਾ ਹੈ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਉਪਦੇਸ਼ ਵੀ ਹੈ ਕਿ ਸੰਗਤ ਨੂੰ ਮਖੀਲ ਦੀਆਂ ਮੱਖੀਆਂ ਵਾਂਗਰ ਆਪਸ ਵਿੱਚ ਰਲ ਮਿਲ ਮਨੁੱਖਤਾ ਦੇ ਭਲੇ ਹਿੱਤ ਕਾਰਜ ਕਰਨੇ ਚਾਹੀਦੇ ਹਨ।ਇਸ ਮੌਕੇ ਇਲਾਕੇ ਭਰ ਤੋਂ ਆਈਆਂ ਸੰਗਤਾਂ ਲਈ ਗੁਰੂ ਦੇ ਲੰਗਰ ਅਤੁੱਟ ਵਰਤੇ।
More Stories
ਸੰਗਤ ਨੂੰ ਪੰਗਤ ਵਿੱਚ ਲੰਗਰ ਛਕਾਉਣ ਲਈ ਇਟਲੀ ਦੀ ਸਿਰਮੌਤ ਸਿੱਖ ਜੱਥੇਬੰਦੀ ਕਲਤੂਰਾ ਸਿੱਖ ਵੱਲੋਂ 2025 ਦੇ ਪਹਿਲੇ ਨਗਰ ਕੀਰਤਨ ਵਿੱਚ ਕੀਤਾ ਜਾਵੇਗਾ ਨਿਵੇਕਲਾ ਉਪਰਾਲਾ
ਸਬਾਊਦੀਆ ਵਿਖੇ ਮਨਾਏ ਸਤਿਗਰੂ ਰਵਿਦਾਸ ਮਹਾਰਾਜ ਜੀਓ ਦੇ 648ਵੇਂ ਪ੍ਰਕਾਸ਼ ਪੁਰਬ ਮੌਕੇ ਆਇਆ ਸੰਗਤਾਂ ਦਾ ਹੜ੍ਹ
ਨਾਰੀ ਸਨਮਾਨ ਦਾ ਹੋਕਾ ਦਿੰਦੇ, ਅੰਤਰਰਾਸ਼ਟਰੀ ਨਾਰੀ ਦਿਵਸ ਨੂੰ ਸਮਰਪਿਤ ਨਵੇਂ ਟਰੈਕ ਨਾਲ ਬਲਵੀਰ ਸ਼ੇਰਪੁਰੀ ਹਾਜ਼ਰ, ਸੁਖਦੇਵ ਸ਼ਰਮਾ