ਰੋਮ ਇਟਲੀ 29 ਅਪ੍ਰੈਲ(ਗੁਰਸ਼ਰਨ ਸਿੰਘ ਸੋਨੀ) ਇਟਲੀ ਵਿੱਚ ਭਾਰਤੀ ਭਾਈਚਾਰੇ ਦੇ ਬੱਚਿਆਂ ਵਲੋ ਆਏ ਦਿਨ ਕਾਮਯਾਬੀ ਦੇ ਝੰਡੇ ਬੁਲੰਦ ਕੀਤੇ ਜਾ ਰਹੇ ਹਨ ਭਾਵੇ ਉਹ ਵਿੱਦਿਆ ਦਾ ਖੇਤਰ ਹੋਵੇ ਭਾਵੇ ਜਾ ਫਿਰ ਖੇਡਾਂ ਦਾ ਮੈਦਾਨ ਇਸੇ ਲੜੀ ਤਹਿਤ ਸੂਬਾ ਲਾਸੀਓ ਦੇ ਸ਼ਹਿਰ ਚਿਸਤੇਰਨਾ ਦੀ ਲਾਤੀਨਾ ਦੇ ਵਸਨੀਕ ਤੇ ਗੁਰਦੁਆਰਾ ਸਿੰਘ ਸਭਾ ਦੇ ਸਾਬਕਾ ਪ੍ਰਧਾਨ ਨਛੱਤਰ ਸਿੰਘ ਦੇ ਸਪੁੱਤਰ ਤੇ ਸਵ. ਗਿਆਨੀ ਗੁਰਮੇਲ ਸਿੰਘ ਦੇ ਪੋਤੇ ਸੁਖਮਨ ਜੋਤ ਸਿੰਘ ਨੇ ਬੀਤੇ ਦਿਨੀ ਰੋਮ ਸ਼ਹਿਰ ਦੇ ਮਸ਼ਹੂਰ ਰਿੰਗ ਫਿਆਮੇ ਦੀ ਔਰੋ ਗਰਾਊਂਡ ਵਿੱਚ ਬਾਕਸਿੰਗ ਮੁਕਾਬਲੇ ਦੌਰਾਨ ਜਿੱਤ ਹਾਸਲ ਕਰਕੇ ਗੋਲਡ ਮੈਡਲ ਜਿੱਤ ਕੇ ਭਾਰਤੀ ਭਾਈਚਾਰੇ ਸਮੇਤ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ ।
ਇਸ ਖੁਸ਼ੀ ਦੇ ਪਲ ਮੌਕੇ ਨਛੱਤਰ ਸਿੰਘ ਦੇ ਪਰਿਵਾਰ ਵਲੋ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਮੇਰੇ ਸਪੁੱਤਰ ਸੁਖਮਨ ਜੋਤ ਸਿੰਘ ਨੇ ਆਪਣੇ ਸਵਰਗੀ ਦਾਦਾ ਗਿਆਨੀ ਗੁਰਮੇਲ ਸਿੰਘ ਦਾ ਸੁਪਨਾ ਸਾਕਾਰ ਕਰ ਦਿੱਤਾ ਕਿਉਂਕਿ ਛੋਟੇ ਹੁੰਦੇ ਹੀ ਉਸ ਦੇ ਦਾਦਾ ਉਸ ਨੂੰ ਕੁਝ ਕਾਮਯਾਬੀ ਦੇ ਰਾਹ ਤੇ ਤੁਰਦਾ ਦੇਖਣਾ ਚਾਹੁੰਦਾ ਸਨ। 17 ਸਾਲਾਂ ਸੁਖਮਨ ਜੋਤ ਸਿੰਘ ਨੇ ਦੱਸਿਆ ਕਿ ਮੱਰਾ ਜਨਮ ਇਟਲੀ ਵਿੱਚ ਹੀ ਹੋਇਆ ਹੈ ਤੇ ਮੁੱਢਲੀ ਸਿੱਖਿਆ ਦੇ ਨਾਲ ਨਾਲ ਮੇਰੀ ਪੜ੍ਹਾਈ ਜਾਰੀ ਹੈ ਅਤੇ ਪੜ੍ਹਾਈ ਦੇ ਨਾਲ ਨਾਲ ਹੀ ਮੈ ਸੀਚੀਨੀਆਨੋ ਜਾਨੀ ਨਾਮ ਦੇ ਕੋਚ ਤੋ ਬਾਕਸਿੰਗ ਖੇਡ ਦੀ ਸਿਖਲਾਈ ਲੈ ਰਿਹਾ ਹਾਂ ।ਉਸ ਨੇ ਕਿਹਾ ਕਿ ਮੈਨੂੰ ਇਥੇ ਤੱਕ ਪਹੁੰਚਾਉਣ ਲਈ ਮੇਰੇ ਮਾਪਿਆਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਮੈਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਪ੍ਰਤੀ ਵੀ ਜਾਗਰੂਕ ਕੀਤਾ ਤੇ ਅੱਜ ਮੇਰੀ ਮਿਹਨਤ ਰੰਗ ਲਿਆਈ ਤੇ ਮੈ ਸਭ ਤੋ ਪਹਿਲਾਂ ਵਾਹਿਗੁਰੂ ਜੀ ਸੁਕਰਾਨਾ ਕਰਦਾ ਹਾਂ ਅੱਜ ਮੈ ਆਪਣੇ ਪਰਿਵਾਰ ਦਾ ਨਾਮ ਗੋਲਡ ਮੈਡਲ ਜਿੱਤ ਰੌਸ਼ਨ ਕੀਤਾ ਹੈ। ਦੱਸਣਯੋਗ ਹੈ ਕਿ ਸੁਖਮਨ ਜੋਤ ਸਿੰਘ ਦੇ ਪਿਤਾ ਸੰਨ 1989 ਤੋਂ ਇਟਲੀ ਵਿੱਚ ਰਹਿ ਰਹੇ ਹਨ । ਤੇ 7 ਸਾਲ ਗੁਰਦੁਆਰਾ ਸਾਹਿਬ ਵਿਖੇ ਮੁੱਖ ਸੇਵਾਦਾਰ ਦੀ ਸੇਵਾ ਕੀਤੀ ਹੁਣ ਗੁਰੂ ਰਾਮਦਾਸ ਸੇਵਾ ਸੁਸਾਇਟੀ ਚਿਸਤੈਰਨਾ ਦੀ ਲਾਤੀਨਾ ਵੱਲੋਂ ਸੰਗਤਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਦੇ ਸਪੁੱਤਰ ਨੂੰ ਬਾਕਸਿੰਗ ਮੁਕਾਬਲੇ ਵਿੱਚ ਗੋਲਡ ਮੈਡਲ ਹਾਸਲ ਕਰਨ ਤੇ ਰਿਸ਼ਤੇਦਾਰਾਂ, ਦੋਸਤਾਂ, ਸਮੇਤ ਇਟਲੀ ਦੇ ਭਾਰਤੀ ਭਾਈਚਾਰੇ ਸਮੇਤ ਇਟਲੀਅਨ ਭਾਈਚਾਰੇ ਵੱਲੋਂ ਮੁਬਾਰਕਬਾਦ ਦਿੱਤੀ ਜਾ ਰਹੀ ਹੈ ।

More Stories
BOOBYTRAPS AND THE GLASS CEILING: THE COSMIC DETERMINANTS Dr Jernail Singh Anand
Dr. Shiv Sethi Highlights the Evolving Continuum of Indian Philosophy From Gandhi to Anand
ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਪਿਤਾ ਜੀ ਨੂੰ ਕੀਤਾ ਗਿਆ ਸਪੁਰਦੇ ਖ਼ਾਕ, ਪਿਤਾ ਜੀ ਯਾਦ ਵਿੱਚ ਲਗਾਏ ਬੂਟੇ