September 25, 2025

ਇਟਲੀ ਵਿਚ ਭਾਰਤੀ ਕੌਸਲੇਟ ਜਨਰਲ ਮਿਲਾਨ ਵਲੋਂ ਭਾਰਤੀ ਭਾਈਚਾਰੇ ਨੂੰ ਪੇਸ਼ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਸਬੰਧੀ ਆਗੂਆਂ ਨਾਲ ਕੀਤੀ ਵਿਸ਼ੇਸ ਮੀਟਿੰਗ

Lਲੰਬਾਰਦੀਆ(ਕੈਂਥ)–ਇਟਲੀ ਦੇ ਮਿਲਾਨ ਸ਼ਹਿਰ ਵਿਚ ਸਥਿਤ ਭਾਰਤੀ ਕੌਸਲੇਟ ਜਨਰਲ ਦਫਤਰ ਦੇ ਸਬੰਧਿਤ ਅਧਿਕਾਰੀਆਂ ਅਤੇ ਕਮਿਊਨਟੀ ਲੀਡਰਾਂ ਵਲੌ ਬੀਤੇ ਦਿਨੀ ਇਕ ਵਿਸ਼ੇਸ ਮੀਟੰਗ ਆਯੋਜਿਤ ਕੀਤੀ ਗਈ ਜਿਸ ਦੌਰਾਨ ਭਾਰਤੀ ਭਾਈਚਾਰੇ ਨੂੰ ਇਟਲੀ ਵਿਚ ਸਮਾਜਿਕ ,ਰਾਜਨੀਤਿਕ ਅਤੇ ਪ੍ਰਸਾਸਨਿਕ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਦਰਾ ਕੀਤਾ ਗਿਆ।

ਭਾਰਤੀ ਕੌਸਲੇਟ ਜਨਰਲ ਮਿਲਾਨ ਸ੍ਰੀ ਲਵਾਨਿਆ ਕੁਮਾਰ ਵਲੌ ਅੰਬੈਸੀ ਦੇ ਪ੍ਰਸਾਸਨਿਕ ਕਾਰਜਾਂ ਵਿਚ ਜਿਆਦਾ ਪਾਰਦਰਸ਼ਤਾ ਅਤੇ ਸਹੂਲਤਾਂ ਲਿਆਉਣ ਦਾ ਭਰੋਸਾ ਦਿੱਤਾ ਗਿਆ ਅਤੇ ਇਸਦੇ ਨਾਲ ਹੀ ਭਾਰਤੀ ਕਮਿਊਨਟੀ ਨੁੰ ਵੀ ਸਹਿਯੋਗ ਅਤੇ ਕਿਸੇ ਵੀ ਤਰਾ ਦੀ ਦੁਬਿਧਾ ਜਾਂ ਐਮਰਜੈਂਸੀ ਦੀ ਸਥਿਤੀ ਵਿਚ ਸਿੱਧਾ ਸੰਪਰਕ ਕਰਨ ਦੀ ਅਪੀਲ ਵੀ ਕੀਤੀ ਗਈ ।

ਇਸ ਤੌ ਇਲਾਵਾ ਭਾਰਤੀ ਕਮਿਊਨਟੀ ਲੀਡਰਾਂ ਵਲੌ ਕੁਝ ਅਸਮਾਜਿਕ ਤੱਤਾਂ ਵਲੌ ਭਾਰਤ ਖਿਲਾਫ ਗਤਵਿਧੀਆਂ ਅਤੇ ਭਾਰਤ ਵਿਚ ਹੜ ਪ੍ਰਭਾਵਿਤ ਇਲਾਕਿਆਂ ਸਬੰਧੀ ਵੀ ਅਪਣੇ ਵਿਚਾਰ ਅਧਿਕਾਰੀਆਂ ਨਾਲ ਸਾਝੇ ਕੀਤੇ ਗਏ।

ਇਸ ਸਮੇ ਪ੍ਰਮੁਖ ਸਮਾਜ ਸੇਵੀ ਅਨਿਲ ਕੁਮਾਰ ਲੋਧੀ ,ਬੀ ਜੇ ਪੀ ਲੀਡਰ ਸਤੀਸ਼ ਕੁਮਾਰ ਅਤੇ ਸੈਕਟਰੀ ਮਿਲਾਨ ਬਿਸਵਾਸ ਵਲੌ ਭਾਰਤ ਸਰਕਾਰ ਦੀਆਂ ਯੋਜਨਾਵਾ ਸਬੰਧੀ ਸੰਤੁਸ਼ਟੀ ਦੇ ਨਾਲ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ,ਵਿਦੇਸ਼ ਤੇ ਗ੍ਰਹਿ ਮੰਤਰਾਲੇ ਅਤੇ ਭਾਰਤੀ ਅੰਬੈਸੀ ਦੇ ਅਧਿਕਾਰੀਆਂ ਦਾ ਵਿਸ਼ੇਸ ਧੰਨਵਾਦ ਕੀਤਾ ਜੋ ਕਿ ਲਗਾਤਾਰ ਵਿਦੇਸ਼ਾ ਵਿਚ ਰਹਿੰਦੇ ਭਾਰਤੀ ਭਾਈਚਾਰੇ ਦੀ ਹਰ ਸੰਭਵ ਮਦਦ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ।

You may have missed