ਰੋਮ(ਦਲਵੀਰ ਕੈਂਥ)ਇਟਲੀ ਵਿੱਚ ਸੜਕ ਹਾਦਸਿਆਂ ਦੌਰਾਨ ਜਾ ਰਹੀ ਬੇਕਸੂਰ ਲੋਕਾਂ ਦੀ ਜਾਨ ਨੂੰ ਰੋਕਣ ਲਈ ਮੈਤਿਓ ਸਲਵੀਨੀ ਇਟਲੀ ਦੇ ਉਪ-ਪ੍ਰਧਾਨ ਮੰਤਰੀ ਤੇ ਟ੍ਰਾਂਸਪੋਰਟ ਮੰਤਰੀ ਨੇ ਨਵਾਂ ਹਾਈਵੇ ਕੋਡ 14 ਦਸੰਬਰ 2024 ਤੋਂ ਸਖ਼ਤੀ ਨਾਲ ਲਾਗੂ ਕਰ ਦਿੱਤਾ ਹੈ। ਜਿਸ ਤਹਿਤ ਹੁਣ ਉਹਨਾਂ ਲੋਕਾਂ ਦੀ ਖੈਰ ਨਹੀਂ ਜਿਹੜੇ ਕਿ ਪਹਿਲਾਂ ਟ੍ਰੈਫਿਕ ਨਿਯਮਾਂ ਨੂੰ ਟਿੱਚ ਜਾਣਦੇ ਹੋਏ ਗੱਡੀ ਚਲਾਉਂਦੇ ਸਮੇਂ ਫੋਨ ਤੇ ਨਸ਼ੇ ਦੀ ਵਰਤੋਂ ਕਰਦੇ ਸਨ।
ਇਟਲੀ ਦੇ ਉਪ ਪ੍ਰਧਾਨ ਮੰਤਰੀ ਤੇ ਟ੍ਰਾਂਸਪੋਰਟ ਮੰਤਰੀ ਮੈਤਿਓ ਸਲਵੀਨੀ ਜਿਹੜੇ ਕਿ ਪਹਿਲਾਂ ਹੀ ਕਈ ਤਰ੍ਹਾਂ ਸਖ਼ਤ ਫੈਸਲਿਆਂ ਲਈ ਜਾਣੇ ਜਾਂਦੇ ਹਨ ਕਾਫ਼ੀ ਸਮੇਂ ਤੋਂ ਨਵੇਂ ਹਾਈਵੇ ਕੋਡ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਤੱਤਪਰ ਸਨ ਕਿਉਂਕਿ ਦੇਸ਼ ਅੰਦਰ ਸੜਕ ਹਾਦਸਿਆਂ ਦੀ ਗਿਣਤੀ ਵਾਧੇ ਵੱਲ ਨਿਰੰਤਰ ਜਾਰੀ ਹੈ ਜਿਹਨਾਂ ਦਾ ਮੁੱਖ ਕਾਰਨ ਨਸ਼ੇ ਦੀ ਵਰਤੋਂ ਜਾਂ ਸੈੱਲ ਫੋਨ ਦੀ ਵਰਤੋਂ ਕਰਦਿਆਂ ਵਾਹਨ ਚਲਾਉਣਾ ਮੰਨਿਆ ਜਾ ਰਿਹਾ ਸੀ।
ਇਸ ਨਵੇਂ ਹਾਈਵੇ ਕੋਡ ਤਹਿਤ ਹੁਣ ਨਸ਼ੇਈ ਹੋ ਗੱਡੀ ਚਲਾਉਣ ਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ 250 ਯੂਰੋ ਤੋਂ 1000 ਯੂਰੋ ਤੱਕ ਜੁਰਮਾਨਾ ਤੇ ਇੱਕ ਹਫ਼ਤੇ ਤੱਕ ਵਾਹਨ ਚਲਾਉਣ ਉਪੱਰ ਪਾਬੰਦੀ,ਜੇਕਰ ਵਾਹਨ ਚਲਾਉਂਦੇ ਸਮੇਂ ਫੋਨ ਦੀ ਵਰਤੋ ਕਰਦਾ ਹੈ ਤਾਂ ਇਹ ਜੁਰਮਾਨਾ ਵੱਧ ਹੋਵੇਗਾ ਨਾਲ ਹੀ ਲਾਇਸੰਸ ਦੀ 10 ਪੁਨਤੀਆਂ ਵੀ ਕੱਟ ਹੋ ਸਕਦੀਆਂ ਹਨ।ਜੇਕਰ ਦੋਸ਼ੀ ਪਾਏ ਜਾਣ ਤੋਂ ਬਾਅਦ ਵੀ ਮਨਾਹੀ ਕਾਲ ਦੌਰਾਨ ਵਿਅਕਤੀ ਗੱਡੀ ਚਲਾਉਂਦਾ ਫੜ੍ਹ ਹੋ ਜਾਂਦਾ ਹੈ ਤਾਂ ਉਸ ਦਾ ਲਾਇਸੰਸ 3 ਮਹੀਨੇ ਲਈ ਮੁਅਤੱਲ ਨਾਲ ਹੀ 1400 ਯੂਰੋ ਤੱਕ ਦਾ ਜੁਰਮਾਨਾ ਹੋ ਸਕਦਾ ਹੈ।ਇੱਕ ਸਾਲ ਵਿੱਚ 2 ਜਾਂ 3 ਵਾਰ ਜਾਂ ਇਸ ਤੋਂ ਵੱਧ ਓਵਰ ਸਪੀਡ ਵਾਹਨ ਨਾਲ ਨਿਰਧਾਰਤ ਰਫ਼ਤਾਰ ਦਾ ਨਿਯਮ ਤੋੜਨ ਤੇ ਜੁਰਮਾਨਾ 880 ਯੂਰੋ ਹੋ ਸਕਦਾ ਹੈ ਤੇ ਨਾਲ ਹੀ 15 ਤੋਂ 30 ਦਿਨ ਤੱਕ ਲਾਇਸੰਸ ਮੁਅਤੱਲ ਵੀ ਹੋ ਸਕਦਾ ਹੈ।ਨਸ਼ੇ ਦੇ ਪ੍ਰਭਾਵ ਹੇਠ ਗੱਡੀ ਚਲਾਉਣ ਵਾਲੇ ਨੂੰ ਜੁਰਮਾਨਾ 573 ਯੂਰੋ ਤੋਂ 2170 ਯੂਰੋ ਤੱਕ ਹੋ ਸਕਦਾ ਹੈ
ਜੇਕਰ ਡਰਾਈਵਰ ਦੇ ਖੂਨ ਵਿੱਚ ਅਲਕੋਹਲ ਦਾ ਪੱਧਰ 0.5 ਤੋਂ 0.8 ਗ੍ਰਾਮ ਪ੍ਰਤੀ ਲੀਟਰ ਦੇ ਵਿਚਕਾਰ ਹੈ ਤਾਂ ਲਾਇਸੰਸ 3 ਤੋਂ 6 ਮਹੀਨਿਆਂ ਤੱਕ ਮੁਅਤੱਲ ਕੀਤਾ ਜਾ ਸਕਦਾ ਹੈ।0.8 ਤੋਂ 1.5 ਗ੍ਰਾਮ ਪ੍ਰਤੀ ਲੀਟਰ ਦੇ ਵਿਚਕਾਰ ਖੂਨ ਵਿੱਚ ਅਲਕੋਹਲ ਦੇ ਪੱਧਰ ਵਾਲੇ ਦੋਸ਼ੀਆਂ ਨੂੰ 3200 ਯੂਰੋ ਤੱਕ ਦਾ ਜੁਰਮਾਨਾ ਤੇ 6 ਤੋਂ 1 ਸਾਲ ਲਾਇਸੰਸ ਮੁਅਤੱਲ ਹੋਣ ਦੇ ਨਾਲ ਹੀ 6 ਮਹੀਨੇ ਜੇ਼ਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ।ਜੇਕਰ ਅਲਕੋਹਲ ਦਾ ਪੱਧਰ 1.5 ਗ੍ਰਾਮ ਤੋਂ ਵੱਧ ਹੈ ਤਾਂ ਜੁਰਮਾਨਾ 6000 ਯੂਰੋ ਤੇ 2 ਸਾਲ ਲਈ ਲਾਇਸੰਸ ਮੁਅਤੱਲ ਹੋਣ ਦੇ ਨਾਲ 1 ਸਾਲ ਤੱਕ ਜੇ਼ਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ।ਨਸਿ਼ਆਂ ਦੇ ਪ੍ਰਭਾਵ ਹੇਠ ਗੱਡੀ ਚਲਾਉਣ ਵਾਲੇ ਫੜ੍ਹੇ ਗਏ ਲੋਕਾਂ ਨੂੰ 3 ਸਾਲ ਤੱਕ ਦੀ ਪਾਬੰਦੀ ਦਾ ਸਾਹਮ੍ਹਣਾ ਕਰਨਾ ਪੈ ਸਕਦਾ ਹੈ।
ਈ-ਸਕੂਟਰਾਂ ਦੇ ਉਪਭੋਗਤਾ ਲਈ ਹੈਲਮਟ ਪਹਿਨਾ,ਨੰਬਰ ਪਲੇਟ ਲਗਾਉਣਾ ਅਤੇ ਬੀਮਾ ਕਰਵਾਉਣਾ ਵੀ ਲਾਜ਼ਮੀ ਹੈ। ਹੋਰ ਵੀ ਕਈ ਤਰ੍ਹਾਂ ਦੀਆਂ ਸਖ਼ਤੀਆਂ ਇਸ ਨਵੇਂ ਹਾਈਵੇ ਕੋਡ ਨਾਲ ਉਹਨਾਂ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧਾ ਸਕਦੀਆਂ ਹਨ ਜਿਹਨਾਂ ਕਦੇ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਜਰੂਰੀ ਨਹੀਂ ਸਮਝਿਆ।

More Stories
Knowledge cannot be ethically ambiguous or Neutral. It must Uplift Society…” – Dr Jernail Singh Anand
ਕਲਤੂਰਾ ਸਿੱਖ ਵੱਲੋਂ ਸਿੱਖੀ ਸਿਧਾਂਤ ਦੀਆਂ ਬਾਤਾਂ ਪਾਉਂਦੀ ਕਿਤਾਬ “ਮਨਮਤਿ ਤੋਂ ਗੁਰਮਤਿ” ਇਟਲੀ ਦੇ ਨਗਰ ਕੀਰਤਨ ਤੇ ਗੁਰਮਤਿ ਸਮਾਗਮਾਂ ਵਿੱਚ ਮੁੱਫਤ ਹੋਵੇਗੀ ਤਕਸੀਮ
ਸਾਹਿਤਕ ਸ਼ਾਨ ਨਾਲ ਰੰਗੀ ਸ਼ਾਮ ਵਿੱਚ ‘ਏ ਪੋਇਟਿਕ ਓਡਿਸੀ’ ਦਾ ਸ਼ਾਨਦਾਰ ਲੋਕਾਰਪਣ