
ਰੋਮ (ਦਲਵੀਰ ਸਿੰਘ ਕੈਂਥ)ਸਾਰੀ ਦੁਨੀਆਂ ਨੇ ਅਪ੍ਰੈਲ ਮਹੀਨੇ ਵਿੱਚ ਭਾਰਤੀ ਸੰਵਿਧਾਨ ਦੇ ਪਿਤਾਮਾ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦਾ 134ਵਾਂ ਜਨਮ ਦਿਨ ਬਹੁਤ ਹੀ ਸਤਿਕਾਰ ਨਾਲ ਮਨਾਇਆ ਤੇ ਇਟਲੀ ਵਿੱਚ ਇੱਕ ਪੰਜਾਬ ਦੀ ਧੀ ਰਣਧੀਰ ਕੌਰ ਕਟਾਰੀਆ(26) ਅਜਿਹੀ ਵੀ ਹੈ ਜਿਹੜੀ ਕਿ ਬਾਬਾ ਸਾਹਿਬ ਦੀ ਪੈਰੋਕਾਰ ਹੈ ਤੇ ਉਹਨਾਂ ਨੂੰ ਆਪਣੀ ਜਿੰਦਗੀ ਦਾ ਆਦਰਸ਼ ਮੰਨਦੀ ਹੈ।
ਇਹ ਧੀ ਰਾਣੀ ਜਿਹੜੀ ਕਿ ਦਵਿੰਦਰ ਪਾਲ ਤੇ ਕੁਲਦੀਪ ਕੌਰ ਮਾਪਿਆ ਨਾਲ ਸੰਨ 2011 ਨੂੰ ਪੰਜਾਬ ਦੇ ਪਿੰਡ ਕੋਟਲਾ ਨੇੜੇ ਸ਼ਾਮ ਚੁਰਾਸੀ(ਹੁਸਿਆਰਪੁਰ)ਤੋਂ ਇਟਲੀ ਦੇ ਅਰੇਸੋ ਇਲਾਕੇ ਵਿੱਚ ਆਈ ।ਰਣਧੀਰ ਕੌਰ ਕਟਾਰੀਆ ਨੇ ਇਹ ਸੁਪਨਾ ਦੇਖਿਆ ਸੀ ਕਿ ਉਹ ਬਾਬਾ ਸਾਹਿਬ ਜੀ ਵਾਂਗਰ ਚੰਗੀ ਪੜ੍ਹਾਈ ਕਰ ਲੋਕਾਂ ਲਈ ਮਾਰਗ ਦਰਸ਼ਕ ਬਣੇਗੀ ਤੇ ਇਸ ਸੁਪਨੇ ਨੂੰ ਸਾਕਾਰ ਕਰਨ ਵਿੱਚ ਭਰਪੂਰ ਸਾਥ ਦਿੱਤਾ ਉਸ ਦੇ ਮਾਪਿਆਂ ਨੇ ਜਿਹਨਾਂ ਧੀ ਰਾਣੀ ਨੂੰ ਇਟਲੀ ਲਿਆਂਦਾ ਤੇ ਇੱਥੇ ਪੜ੍ਹਾਈ ਕਰਵਾ ਅੱਜ ਬਣਾ ਦਿੱਤਾ ਅਧਿਆਪਕਾ ।
ਰਣਧੀਰ ਕੌਰ ਕਟਾਰੀਆ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ 134ਵੇਂ ਜਨਮ ਦਿਨ ਮੌਕੇ ਇਟਲੀ ਦੀ ਯੂਨੀਵਰਸਿਟੀ ਸੀਏਨਾ ਤੋਂ ਸਿੱਖਿਆ ਅਤੇ ਸਿੱਖਲਾਈ ਵਿਗਿਆਨ ਵਿੱਚ ਡਿਗਰੀ ਹਾਸਲ ਕਰਕੇ ਜਿੱਥੇ ਆਪਣਾ ਸੁਪਨਾ ਸੱਚ ਕੀਤਾ ਉੱਥੇ ਇਸ ਮੁਕਾਮ ਤੇ ਪਹੁੰਚ ਕੇ ਮਾਪਿਆਂ ਸਮੇਤ ਭਾਰਤ ਦਾ ਨਾਮ ਰੁਸ਼ਨਾਇਆ ਹੈ।ਪ੍ਰੈੱਸ ਨਾਲ ਇਸ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਗਣਧੀਰ ਕੌਰ ਕਟਾਰੀਆ ਨੇ ਕਿਹਾ ਕਿ ਉਹ ਉਹਨਾਂ ਸਾਰੇ ਭਾਰਤੀ ਬੱਚਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਜਿਹੜੇ ਬੱਚੇ ਮਾਪਿਆਂ ਨਾਲ ਇਟਲੀ ਆਏ ਜਾਂ ਆਉਣ ਵਾਲੇ ਹਨ ਤੇ ਉਹ ਬੱਚੇ ਜੇਕਰ ਆਪਣਾ ਆਉਣ ਵਾਲਾ ਕਲ ਬਿਹਤਰ ਤੇ ਮਿਸਾਲੀ ਬਣਾਉਣਾ ਚਾਹੁੰਦੇ ਹਨ ਤਾਂ ਬਾਬਾ ਸਾਹਿਬ ਦੇ ਪਾਏ ਪੂਰਨਿਆਂ ਉਪੱਰ ਚੱਲਦਿਆਂ ਵਿੱਦਿਆਦਕ ਖੇਤਰਾਂ ਵਿੱਚ ਨਵੀਆਂ ਪੈੜਾ ਪਾਉਣ ਤੱਦ ਹੀ ਉਹ ਆਪਣੇ ਸਮੇਤ ਮਾਪਿਆਂ ਦਾ ਲਈ ਖੁਸ਼ੀਆਂ ਦੇ ਖਜ਼ਾਨੇ ਭਰ ਸਕਦੇ ਹਨ।
ਇਸ ਤਰ੍ਹਾਂ ਹੀ ਇੱਕ ਹੋਰ ਪੰਜਾਬ ਦੀ ਹੋਣਹਾਰ ਧੀ ਦਪਿੰਦਰ ਕੌਰ ਨੇ ਇਟਲੀ ਆਕੇ ਵਿੱਦਿਆਦਕ ਖੇਤਰ ਵਿੱਚ ਕਾਮਯਾਬੀ ਦਾ ਇਤਿਹਾਸ ਰਚਿਆ ਹੈ।ਸੋਹਣ ਸਿੰਘ ਤੇ ਸੁਨੀਤਾ ਦੇਵੀ ਵਾਸੀ ਜੰਡੂਸਿੰਘਾ (ਜਲੰਧਰ)ਦੀ ਲਾਡਲੀ ਧੀ ਦਪਿੰਦਰ ਕੌਰ ਸੰਨ 2008 ਵਿੱਚ ਇਟਲੀ ਦੇ ਸ਼ਹਿਰ ਤੋਲੇਨਤੀਨੋ ਮਾਰਕੇ ਆਈ ।ਇੱਥੇ ਮਾਪਿਆਂ ਨੇ ਧੀ ਰਾਣੀ ਨੂੰ ਵਿੱਦਿਆਦਕ ਖੇਤਰ ਵੱਲ ਪ੍ਰੇਰਿਤ ਕਰਦਿਆਂ ਉਸ ਦਾ ਪੂਰਨ ਸਹਿਯੋਗ ਤੇ ਹੱਲਾਸ਼ੇਰੀ ਦਿੱਤੀ ਜਿਸ ਦੀ ਬਦੌਲਤ ਅੱਜ ਇਹ ਧੀ ਰਾਣੀ ਨੇ ਵੀ ਮਚੇਰੇਤਾ ਯੂਨੀਵਰਸਿਟੀ ਤੋਂ ਮੈਨੇਜਮੈਂਟ ਐਂਡ ਮਾਰਕਟਿੰਗ ਇੰਟਰਨੈਸ਼ਨਲ ਦੀ ਮਾਸਟਰ ਡਿਗਰੀ ਕਰਕੇ ਮਾਪਿਆਂ ਸਮੇਤ ਭਾਰਤ ਦੇਸ਼ ਦਾ ਨਾਮ ਚਮਕਾ ਦਿੱਤਾ ਹੈ।ਦਪਿੰਦਰ ਕੌਰ ਜਿਸ ਨੇ ਮਾਸਟਰ ਡਿਗਰੀ ਵਿੱਚ 110/110 ਅੰਕ ਹਾਸਿਲ ਕੀਤੇ ਹਨ ਭੱਵਿਖ ਵਿੱਚ ਇਸੇ ਖੇਤਰ ਵਿੱਚ ਇਮਪੋਰਟ ਤੇ ਐਕਸਪੋਰਟ ਦਾ ਕਾਰੋਬਾਰ ਕਰਨ ਦੀ ਇਛੁੱਕ ਹੈ।
ਇਹ ਦੋਨੋ ਪੰਜਾਬ ਦੀਆਂ ਧੀਆਂ ਨੇ ਆਪਣੀ ਸਖ਼ਤ ਮਿਹਨਤ ਤੇ ਦ੍ਰਿੜ ਇਰਾਦਿਆਂ ਨਾਲ ਇਟਲੀ ਵਿੱਚ ਮਾਪਿਆਂ ਦਾ ਨਾਮ ਹੀ ਨਹੀਂ ਚਮਕਾਇਆ ਸਗੋਂ ਹੋਰ ਦੇਸ਼ਾਂ ਦੇ ਬੱਚਿਆਂ ਲਈ ਇੱਕ ਮਿਸਾਲ ਵੀ ਬਣੀਆਂ ਹਨ ।ਇਹਨਾਂ ਦੋਨਾਂ ਹੋਣਹਾਰ ਧੀਆਂ ਦੇ ਮਾਪਿਆਂ ਨੂੰ ਚੁਫੇਰਿਓ ਜਿੱਥੇ ਵਧਾਈਆਂ ਮਿਲ ਰਹੀਆਂ ਹਨ ਉੱਥੇ ਹੋਰ ਦੇਸ਼ਾਂ ਦੇ ਲੋਕ ਇਹਨਾਂ ਬੱਚੀਆਂ ਦੀ ਮਿਹਨਤ ਨੂੰ ਸਲਾਮ ਕਰ ਰਹੇ ਹਨ।
More Stories
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੀ 350 ਸਾਲਾਂ ਸ਼ਹਾਦਤ ਸਤਾਬਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 19 ਅਕਤੂਬਰ ਐਤਵਾਰ ਨੂੰ ਨਗਰ ਕਾਜਲਮੋਰਾਨੋ ਵਿਖੇ ਸਜਾਇਆ ਜਾਵੇਗਾ
ਯੂਰਪ ਦੀ ਧਰਤੀ ਇਟਲੀ ਉਪੱਰ ਪਹਿਲੀ ਵਾਰ 19 ਅਕਤੂਬਰ ਨੂੰ ਹੋ ਰਿਹਾ “ਧੱਮ ਦੀਕਸ਼ਾ ਸਮਾਗਮ”,ਦੁਨੀਆਂ ਭਰ ਤੋਂ ਪਹੁੰਚ ਰਹੇ ਤਥਾਗਤ ਬੁੱਧ ਦੇ ਪੈਰੋਕਾਰ
ਵਿਕਸਤ ਭਾਰਤ ਰਨ ਡਵੈਲਪਿਡ ਇੰਡੀਆ 2047 ਤਹਿਤ ਇਟਲੀ ਰਾਜਧਾਨੀ ਹੋਇਆ ਵਿਸੇ਼ਸ ਪ੍ਰੋਗਰਾਮ ,ਸੈਂਕੜੇ ਭਾਰਤੀਆਂ ਕੀਤੀ ਸਿ਼ਕਰਤ