ਬਰੇਸੀਆ(ਕੈਂਥ)ਦੁਨੀਆਂ ਵਿੱਚ ਵਿਰਲੇ ਹੀ ਅਜਿਹੇ ਸਖ਼ਸ ਹੁੰਦੇ ਹਨ ਜਿਹੜੇ ਆਪਣੀ ਕਲਾ ਨਾਲ ਕੌਮ ਲਈ ਮਾਣ ਦਾ ਸਵੱਬ ਬਣਦੇ ਹਨ ਉਹਨਾਂ ਸਖ਼ਸੀਅਤਾਂ ਵਿੱਚ ਇੱਕ ਨਾਮ ਆਉਂਦਾ ਉੱਘੇ ਪੰਜਾਬੀ ਹਿੰਦੀ ਫਿਲਮਾਂ ਦੇ ਅਭਿਨੇਤਾ ਅੰਮ੍ਰਿਤਪਾਲ ਸਿੰਘ ਬਿੱਲਾ ਦਾ ਜਿਹਨਾਂ ਸਿੱਖੀ ਸਰੂਪ ਵਿੱਚ ਪੰਜਾਬੀ ਹਿੰਦੀ ਫਿਲਮਾਂ ਵਿੱਚ ਆਪਣੀ ਵੱਖਰੀ ਪ੍ਰਭਾਵਸ਼ਾਲੀ ਤੇ ਗੌਰਵਮਈ ਪਹਿਚਾਣ ਬਣਾਕੇ ਸਿੱਖ ਸਮਾਜ ਦੀ ਬੱਲੇ-ਬੱਲੇ ਕਰਾਈ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇਟਲੀ ਦੇ ਉੱਘੇ ਕਾਰੋਬਾਰੀ ਸਮਾਜ ਸੇਵਕ ਤੇ ਸ਼੍ਰੋਮਣੀ ਅਕਾਲੀ ਦਲ ਐਨ,ਆਰ,ਆਈ ਵਿੰਗ ਇਟਲੀ ਦੇ ਸਕੱਤਰ ਜਨਰਲ ਲਖਵਿੰਦਰ ਸਿੰਘ ਡੋਗਰਾ ਵਾਲਾ ਨੇ ਲੰਬਾਰਦੀਆਂ ਸੂਬੇ ਦੇ ਮਸ਼ਹੂਰ ਪੰਜਾਬੀ ਭਾਰਤੀ ਰੈਸਟੋਰੈਂਟ ਰੀਗਲ (ਬਰੇਸੀਆ)ਵਿਖੇ ਅੰਮ੍ਰਿਤਪਾਲ ਸਿੰਘ ਬਿੱਲਾ ਦਾ ਨਿੱਘਾ ਸਵਾਗਤ ਕਰਦਿਆਂ ਪ੍ਰੈੱਸ ਨਾਲ ਕੀਤਾ।ਡੋਗਰਾ ਵਾਲਾ ਨੇ ਕਿਹਾ ਕਿ ਬਿੱਲਾ ਨੂੰ ਸਿੱਖੀ ਸਰੂਪ ਵਿੱਚ ਅਭਿਨੈ ਕਰਦੇ ਦੇਖ ਹੋਰ ਵੀ ਬਹੁਤ ਸਾਰੇ ਸਿੱਖੀ ਸਰੂਪ ਵਾਲੇ ਕਲਾਕਾਰਾਂ ਦਾ ਹੌਸਲਾ ਵਧਿਆ ਹੈ।

ਇਸ ਮੌਕੇ ਅੰਮ੍ਰਿਤਪਾਲ ਸਿੰਘ ਬਿੱਲਾ ਨੇ ਰੀਗਲ ਰੈਸਟੋਰੈਂਟ ਬਰੇਸ਼ੀਆ ਪਹੁੰਚਣ ਮੌਕੇ ਹੋਏ ਸ਼ਾਨਦਰ ਨਿੱਘੇ ਸਵਾਗਤ ਲਈ ਕਿਹਾ ਕਿ ਉਹ ਬਹੁਤ ਮਸ਼ਕੂਰ ਹਨ ਇਸ ਮਹਿਮਾਨ ਨਿਵਾਜੀ ਲਈ ਤੇ ਨਾਲ ਹੀ ਇਹ ਵੀ ਇੱਕ ਫਖੱਰੀਆ ਗੱਲ ਵੀ ਹੈ ਕਿ ਪੰਜਾਬੀਆਂ ਨੇ ਇਟਲੀ ਦੀ ਧਰਤੀ ਪੰਜਾਬੀਅਤ ਤੇ ਪੰਜਾਬੀ ਭਾਈਚਾਰੇ ਦੀ ਰੰਗਤ ਨਾਲ ਰੰਗ ਦਿੱਤੀ ਹੈ।ਇਸ ਮੌਕੇ ਬਿੱਲਾ ਨੇ ਲਾਜਵਾਬ ਭਾਰਤੀ ਪੰਜਾਬੀ ਖਾਣਿਆ ਦਾ ਸੁਆਦ ਚਖ਼ਦਿਆ ਕਿਹਾ ਕਿ ਇਵੇਂ ਲੱਗਦਾ ਜਿਵੇਂ ਉਹ ਇਟਲੀ ਨਹੀਂ ਪੰਜਾਬ ਵਿੱਚ ਬੈਠੇ ਹਨ।ਇਸ ਮੌਕੇ ਜਗਬੀਰ ਸਿੰਘ ਡੋਗਰਾ ਵਾਲਾ,ਜਗਮੀਤ ਸਿੰਘ ਦੁਰਗਾਪੁਰ ਤੇ ਪਰਮਜੀਤ ਸਿੰਘ ਜੋਸਨ ਯੂ ਕੇ ਨੇ ਵੀ ਅੰਮ੍ਰਿਤਪਾਲ ਸਿੰਘ ਬਿੱਲਾ ਦਾ ਨਾਲ ਵਿਸੇ਼ਸ ਮਿਲਣੀ ਕੀਤੀ।

More Stories
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸ਼ੇਰ ਪੁਰ ਸੱਧਾ ਵਿਖੇ ਮਹਾਨ ਨਗਰ ਕੀਰਤਨ, ਜਗਜੀਵਨ ਸਿੰਘ
ਇਟਲੀ ਦੇ ਸਬਾਊਦੀਆ ਇਲਾਕੇ ਦੀਆਂ ਖੂਨੀ ਸੜਕਾਂ ਨੇ ਲਈ ਇੱਕ ਹੋਰ ਸਾਇਕਲ ਸਵਾਰ ਨਵਾਂ ਸ਼ਹਿਰ ਦੇ ਨੌਜਵਾਨ ਦੀ ਜਾਨ
STRUGGLE FOR SURVIVAL AND THE INSTINCT FOR ‘GIVE AWAY’ … Dr. Jernail Singh Anand