ਬਰੇਸ਼ੀਆ (ਕਲਤੂਰਾ ਸਿੱਖ) ਇਟਲੀ ਵਿੱਚ ਮਹਾਨ ਸਿੱਖ ਧਰਮ ਦੇ ਪ੍ਰਚਾਰ ‘ਤੇ ਪ੍ਰਸਾਰ ਲਈ ਮੋਹਰਲੀ ਕਤਾਰ ਦੀ ਸੰਸਥਾ ਕਲਤੂਰਾ ਸਿੱਖ ਇਟਲੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਇਟਲੀ ਵਿੱਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਅਨੇਕਾਂ ਕਿਤਾਬਾਂ ਵੱਖ ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕਰਕੇ ਮੁੱਫਤ ਵੰਡੀਆਂ ਗਈਆਂ ।ਇਸ ਸੰਸਥਾ ਦਾ ਮਕਸਦ ਹੈ ਸਿੱਖੀ ਦੇ ਬੂਟੇ ਨੂੰ ਇਟਲੀ ਵਿੱਚ ਪ੍ਰਫੁੱਲਤ ਕਰਨਾ ਤੇ ਸਿੱਖੀ ਸਿਧਾਂਤ ਉਪੱਰ ਪਹਿਰਾ ਦਿੰਦਿਆਂ ਬਾਣੀ ਤੇ ਬਾਣੇ ਦਾ ਪ੍ਰਚਾਰ ਕਰਨਾ ਆਪਣੇ ਇਸ ਮਿਸ਼ਨ ਨੂੰ ਅੱਗੇ ਤੋਰਦਿਆਂ ਸੰਸਥਾ ਵੱਲੋਂ ਇਸ ਸਾਲ ਲੰਗਰ ਪ੍ਰਥਾ ਤੇ ਵਿਸ਼ੇਸ਼ ਕਿਤਾਬ “ਮਨਮਤਿ ਤੋਂ ਗੁਰਮਤਿ” ਲੈਕੇ ਸੰਗਤਾਂ ਦੀ ਸੇਵਾ ਹਾਜ਼ਰ ਹੋਈ ਹੈ ਜਿਸ ਨੂੰ ਵੱਖ-ਵੱਖ ਨਗਰ ਕੀਰਤਨ ਅਤੇ ਸਮਾਗਮਾਂ ਤੇਂ ਮੁੱਫਤ ਤਕਸੀਮ ਕੀਤਾ ਜਾ ਰਿਹਾ ਹੈ।
ਜਿਕਰਯੋਗ ਹੈ ਕਿ ਪਿਛਲੇ ਇੱਕ ਸਾਲ ਤੋਂ ਸੰਸਥਾ ਵੱਲੋਂ ਵੱਖ ਵੱਖ ਸਮਾਗਮਾਂ ਅਤੇ ਨਗਰ ਕੀਰਤਨਾਂ ਵਿੱਚ ਗੁਰੂ ਕੇ ਲੰਗਰ ਪੰਗਤ ਵਿੱਚ ਛਕਾਉਣ ਲਈ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਗੁਰੂ ਸਾਹਿਬ ਦੀ ਮਰਿਆਦਾ ਨੂੰ ਬਹਾਲ ਕੀਤਾ ਜਾਵੇ ਲੰਗਰ ਕੇਵਲ ਪੰਗਤ ਵਿੱਚ ਛਕਾਏ ਜਾਣ ਤਾਂ ਜੋ ਯੂਰਪ ਦੇ ਲੋਕਾਂ ਨੂੰ ਸਿੱਖਾਂ ਦੀ ਵੱਖਰੀ ਪਹਿਚਾਣ ਸਿੱਖ ਸਿਥਾਤਾਂ ਬਾਰੇ ਜਾਣਓ ਕਰਵਾਇਆ ਜਾਵੇ ਕਿ ਸਿੱਖੀ ਵਿੱਚ ਉਚ ਨੀਚ ਨੂੰ ਖਤਮ ਕੀਤਾ ਗਿਆ ਸਾਰਿਆਂ ਨੂੰ ਬਰਾਬਰਤਾਂ ਦਾ ਸਨਮਾਨ ਹੈ। ਕਲਤੂਰਾ ਸਿੱਖ ਦੇ ਆਗੂਆਂ ਨੇ ਕਿਹਾ ਆਸ ਕਰਦੇ ਹਾਂ ਦੁਨੀਆਂ ਭਰ ਦੀਆਂ ਸਿੱਖ ਸੰਗਤਾਂ ਗੁਰੂ ਸਾਹਿਬ ਵੱਲੋਂ ਬਖਸ਼ੀ ਗੁਰਮਰਿਆਦਾ ਨੂੰ ਹਰ ਗੁਰਦੁਆਰਾ ਸਾਹਿਬਾਨਾਂ ਵਿੱਚ ਸਮਾਗਮ ਅਤੇ ਨਗਰ ਕੀਰਤਨਾਂ ਤੇ ਲੰਗਰ ਪੰਗਤ ਵਿੱਚ ਛਕਾਉਣ ਦਾ ਯਤਨ ਕਰੀਏ।ਸਿੱਖ ਸੰਸਥਾ ਦੀਆਂ ਸਿੱਖੀ ਨੂੰ ਪ੍ਰਫੁੱਲਤ ਕਰਨ ਵਾਲੀਆਂ ਸਰਗਰਮੀਆਂ ਦੀ ਸਿੱਖ ਸੰਗਤ
ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।


More Stories
ਸੱਤਵਾਂ ਸ਼ਾਨਦਾਰ ਫੁੱਟਬਾਲ ਕੱਪ ਲਾਇਨਸ ਆਫ ਪੰਜਾਬ ਆਜੋਲਾ ਵੱਲੋਂ ਕਸਤੀਲੀਉਨੇ ਦੈਲੇ ਸਤੀਵੀਏਰੇ(ਮਾਨਤੋਵਾ) ਵਿਖੇ
ਸ਼ਹੀਦ ਭਾਈ ਮਨੀ ਸਿੰਘ ਜੀ ਗੁਰਮਤਿ ਵਿਦਿਆਲੇ ਇਟਲੀ ਦੀ ਵਰੇ੍ਹਗੰਢ ਮਨਾਈ ਅਤੇ ਸ਼ਹੀਦ ਭਾਈ ਤਾਰੂ ਸਿੰਘ ਜੀ ਅਤੇ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਏ ਗੁਰਮਤਿ ਗਿਆਨ ਮੁਕਾਬਲੇ
ਗੁਰਦੁਆਰਾ ਸਿੰਘ ਸਭਾ ਰੋਦੀਗੋ ਮਾਨਤੋਵਾ ਵਿਖੇ 5 ਜੁਲਾਈ ਨੂੰ ਸ਼ਹੀਦੀ ਸਮਾਗਮ ਤੇ ਗੁਰਮਤਿ ਗਿਆਨ ਮੁਕਾਬਲੇ ਅਤੇ ਵਿਦਿਆਲੇ ਦੀ ਪਹਿਲੀ ਵਰ੍ਹੇਗੰਢ ਮਨਾਈ ਜਾ ਰਹੀ ਹੈ