ਰੇਮ (ਕੈਂਥ ) ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਆਗੂ ਕਾਮਰੇਡ ਬਲਵਿੰਦਰ ਪਾਲ ਬੰਗਾ 59 ਸਾਲ ਦੀ ਉਮਰ ਵਿੱਚ ਇਨਕਲਾਬੀ ਲਹਿਰ ਨੂੰ ਸਮਰਪਿਤ ਸੰਘਰਸ਼ਸ਼ੀਲ ਜੀਵਨ ਦਾ ਤਿਆਗ ਕਰਦੇ ਹੋਏ ਅਚਾਨਕ ਇਲਾਜ ਦੌਰਾਨ ਸਦੀਵੀਂ ਵਿਛੋੜਾ ਦੇ ਗਏ ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਮਿਹਨਤਕਸ਼ ਲੋਕਾਂ ਤੇ ਨੌਜਵਾਨਾਂ ਦੇ ਹੱਕਾਂ ਹਿੱਤਾਂ ਲਈ ਸੰਘਰਸ਼ ਦੇ ਲੇਖੇ ਲਾਇਆ। ਉਹ ਆਪਣੇ ਪਿੱਛੇ ਪਤਨੀ ਪ੍ਰਵੀਨ ਰਾਣੀ, ਪੁੱਤਰ ਪ੍ਰਿੰਸ ਪਾਲ, ਪ੍ਰਮੋਦ ਪਾਲ ਪੁੱਤਰੀ ਅਨੂੰ, ਭੈਣ ਭਰਾ ਅਤੇ ਵਿਰਧ ਮਾਂ-ਬਾਪ ਸਮੇਤ ਸਮੁੱਚੇ ਪ੍ਰੀਵਾਰ ਅਤੇ ਕਿਰਤੀ ਲਹਿਰ ਨੂੰ ਅਲਵਿਦਾ ਆਖ ਗਏ। ਸਾਥੀ ਬਲਵਿੰਦਰ ਦੇ ਇਸ ਦੁਖਦਾਈ ਵਿਛੋੜੇ ਤੇ ਪਾਰਟੀ ਦੇ ਵਿਦੇਸ਼ਾ ਵਿਚ ਵਸਦੇ ਆਗੂ ਅਤੇ ਹਮਦਰਦ ਵਰਕਰਾਂ ਵਲੋਂ ਕਨੇਡਾ ਤੋਂ ਸੁਰਿੰਦਰ ਸੰਘਾ, ਰਮਿੰਦਰਜੀਤ ਸੰਧੂ, ਮਾਸਟਰ ਪਰਮਜੀਤ ਗਾਂਧਰੀ, ਕੁਲਵੰਤ ਢੇਸੀ, ਬਹਾਦਰ ਮੱਲ੍ਹੀ, ਦਲਜੀਤ ਜੌਹਲ, ਹਰਦੇਵ ਸਿੰਘ,ਮਾਸਟਰ ਭਗਤ ਰਾਮ ਸਾਬਕਾ ਐਮ ਪੀ (ਫਿਲੌਰ) ਰਾਮਪਾਲ ਹੀਉਂ,ਦਿਲਬਾਗ ਸਿੰਘ, ਇੰਗਲੈਂਡ ਤੋਂ ਸਾਥੀ ਹਰਸੇਵ ਬੈਂਸ, ਰਜਿੰਦਰ ਬੈਂਸ, ਜੋਗਿੰਦਰ ਕੌਰ ਬੈਂਸ, ਮੱਖਣ ਸੰਧੂ, ਮਨਜੀਤ, ਗੁਰਮੇਲ ਪਠਲਾਵਾ, ਪਿਆਰ ਕੌਰ, ਰਿਸ਼ਵ ਪਾਲ, ਪਰਮਜੀਤ ਬੰਗਾ, ਇਟਲੀ ਤੋਂ ਸਾਥੀ ਦਵਿੰਦਰ ਹੀਉਂ, ਰਵਿੰਦਰ ਰਾਣਾ,ਅਨੀਤਾ ਰਾਣਾ, ਨਰਿੰਦਰ ਗੋਸਲ,ਮੁਕੇਸ਼ ਜਾਡਲਾ, ਰਾਜ ਸਰਹਾਲੀ, ਬਲਰਾਜ ਬੀਕਾ,ਤਜਿੰਦਰ ਗੋਸਲ, ਮਾਸਟਰ ਬਲਵੀਰ ਮੱਲ, ਅਜੇ ਕੁਮਾਰ ਬਿੱਟਾ, ਗੁਰਦੀਪ ਦੁਸਾਂਝ, ਭਾਈ ਰਣਧੀਰ ਸਿੰਘ, ਰਣਜੀਤ ਜੀਤਾ, ਜੋਗਿੰਦਰ ਸੁੰਮਨ,ਵਿਸ਼ਾਲ ਪਾਲ, ਪਰਮਜੀਤ ਦੁਸਾਂਝ, ਅਜੇ ਲੱਧੜ, ਅਮਰੀਕਾ ਤੋਂ ਨਿਰਮਲ ਪਠਲਾਵਾ, ਮਨਜੀਤ ਧਰਮਕੋਟ,ਵਿਵੇਕ ਪਾਲ, ਰੀਮਾ ਰਾਣੀ, ਜਪਾਨ ਤੋਂ ਰੁਪਿੰਦਰ ਯੋਧਾਂ, ਨਿਊਜ਼ੀਲੈਂਡ ਤੋਂ ਜਰਨੈਲ ਰਾਹੋਂ, ਅਸਟ੍ਰੇਲੀਆ ਤੋਂ ਸਰਬਜੀਤ ਸੋਹੀ, ਸੁਖਦੇਵ ਸਿੰਘ ਗਰਚਾ, ਪੁਰਤਗਾਲ ਤੋਂ ਸੋਮਨਾਥ ਛੋਕਰਾਂ, ਆਸਟਰੀਆ ਤੋਂ ਕਾਮਰੇਡ ਹੰਸਰਾਜ, ਬੈਲਜੀਅਮ ਤੋਂ ਦਵਿੰਦਰ ਯੋਧਾਂ, ਆਦਿ ਸਾਥੀਆਂ ਵਲੋਂ ਸਾਥੀ ਬਲਵਿੰਦਰ ਬੰਗਾ ਦੇ ਪਰਿਵਾਰ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਇਨਕਲਾਬੀ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਪਾਰਟੀ, ਜਮਹੂਰੀ ਲਹਿਰ ਅਤੇ ਸਮਾਜ ਸੇਵਾ ਵਿੱਚ ਪਾਏ ਅਥਾਹ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

More Stories
BOOBYTRAPS AND THE GLASS CEILING: THE COSMIC DETERMINANTS Dr Jernail Singh Anand
Dr. Shiv Sethi Highlights the Evolving Continuum of Indian Philosophy From Gandhi to Anand
ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਪਿਤਾ ਜੀ ਨੂੰ ਕੀਤਾ ਗਿਆ ਸਪੁਰਦੇ ਖ਼ਾਕ, ਪਿਤਾ ਜੀ ਯਾਦ ਵਿੱਚ ਲਗਾਏ ਬੂਟੇ