May 9, 2025

ਕੈਨੇਡਾ ਰਹਿੰਦੇ ਹੋਏ ਵੀ ਪੰਜਾਬ, ਪੰਜਾਬੀ ਪੰਜਾਬੀਅਤ ਨਾਲ ਜੁੜੇ ਹੋਏ ਹਨ ,ਗੀਤਕਾਰ ਨਿਰਵੈਲ ਮਾਲੂਪੁਰੀ

ਮਾਲੂਪਰ) ਜਲੰਧਰ , ਯਾਦਾਂ ਵਤਨ ਦੀਆਂ,ਬਚਾ ਲੳ ਵਾਤਾਵਰਨ, ਗ਼ਦਰੀ ਬਾਬੇ , ਸਰਦਾਰੀ ਵਰਗੇ ਮਹੱਤਵਪੂਰਨ ਵਿਸ਼ਿਆਂ ਅਤੇ ਪੰਜਾਬ ਪੰਜਾਬੀਅਤ ਦਾ ਕੈਨੇਡਾ ਦੀ ਧਰਤੀ ਤੇ ਰਹਿੰਦੇ ਹੋਏ ਵੀ ਝੰਡਾ ਬੁਲੰਦ ਕਰਨ ਵਾਲੇ ਪ੍ਰਸਿੱਧ ਗੀਤਕਾਰ ਨਿਰਵੈਲ ਮਾਲੂਪੁਰੀ ਅੱਜਕੱਲ ਪੰਜਾਬ ਫੇਰੀ ਤੇ ਆਏ ਹੋਏ ਹਨ। ਜਾਣਕਾਰੀ ਮੁਤਾਬਕ ਉਪਰੋਕਤ ਸ਼ਬਦ ਇੰਟਰਨੈਸ਼ਨਲ ਗਾਇਕ ਬਲਵੀਰ ਸ਼ੇਰਪੁਰੀ ਨੇ ਪਿੰਡ ਮਾਲੂਪੁਰ ਵਿਖੇ ਨਿਰਵੈਲ ਮਾਲੂਪੁਰੀ ਦਾ ਸਵਾਗਤ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਕਿ ਜਿਥੇ ਗੀਤਕਾਰ ਕੁਝ ਸਿੱਕਿਆਂ ਖਾਤਰ ਲੱਚਰਤਾ, ਨਸ਼ਿਆਂ, ਹੱਥਿਆਰਾਂ ਅਤੇ ਸਭਿਆਚਾਰ ਨਾਲ ਖਿਲਵਾੜ ਕਰਨ ਵਾਲੇ ਗੀਤਾਂ ਨੂੰ ਤਰਜੀਹ ਦਿੰਦੇ ਹਨ, ਉਥੇ ਮਾਲੂਪੁਰੀ ਵਰਗੇ ਸੱਚੇ ਸੁੱਚੇ ਨੇਕ ਇਨਸਾਨ ਰੋਜ਼ੀ ਰੋਟੀ ਲਈ ਜੂਝਣ ਦੇ ਬਾਵਜੂਦ ਵੀ ਸੱਭਿਆਚਾਰਕ, ਭਾਈਚਾਰਕ ਸਾਂਝਾਂ ਕਾਇਮ ਰੱਖਣ ਲਈ ਸਦਾ ਤੱਤਪਰ ਰਹਿੰਦੇ ਹਨ। ਪਿੰਡ ਵਿੱਚ ਛਿੰਝ ਮੇਲੇ ਅਤੇ ਸਰਵਪੱਖੀ ਵਿਕਾਸ ਲਈ ਵੀ ਵਧ ਚੜਕੇ ਹਿੱਸਾ ਲੈਂਦੇ ਹਨ। ਇਸ ਪਿਆਰੀ ਮਿਲਣੀ ਦੌਰਾਨ ਗੀਤ ਸੰਗੀਤ ਦਾ ਮਹੌਲ ਵੀ ਬਣਿਆ ਅਤੇ ਖੂਬ ਫ਼ਨਸਨ ਹੋਇਆ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਮਾਲੂਪੁਰ ਦਾ ਪ੍ਰਸਿਧ ਗਾਇਕ ਸੁਲਤਾਨ ਅਖ਼ਤਰ ਯੂ ਐਸ ਏ, ਗੀਤਕਾਰ ਪੱਮਾ ਮਾਲੂਪਰੀ ਯੂਕੇ, ਫੋਕ ਫਿਊਜਨ ਕੰਪਨੀ ਦੇ ਮਾਲਕ ਤੇ ਪ੍ਰਮੋਟਰ ਗਾਇਕ ਮੇਜਰ ਧੀਰਾ ਦੀ ਜੋੜੀ , ਐਡੀਟਰ ਡਰੈਕਟਰ ਕੁਲਦੀਪ ਸਿੰਘ ਸ਼ਾਹਕੋਟ ਇਕਬਾਲ ਸਿੰਘ,ਅਮਰੀਕ ਸਿੰਘ ਲੰਬੜਦਾਰ , ਜਸਪਾਲ ਸਿੰਘ ਚਾਹਲ, ਸੁਖਵਿੰਦਰ ਸਿੰਘ ਚਾਹਲ ਹਰਮਨ ਸ਼ੇਰਪੁਰੀ ਆਦਿ ਹੋਰ ਮੌਜੂਦ ਸਨ।