ਰੋਮ(ਦਲਵੀਰ ਸਿੰਘ ਕੈਂਥ)ਦੁਨੀਆਂ ਵਿੱਚ ਜਾਬਰ ਤੇ ਜੁਲਮ ਦੇ ਖਾਤਮੇ ਲਈ ਤੇ ਮਨੁੱਖਤਾ ਦੇ ਭਲੇ ਹਿੱਤ ਸਰਬੰਸ ਨਿਛਾਵਰ ਕਰਨ ਵਾਲੇ ਸੰਤ ਸਿਪਾਹੀ ਦਸਮੇਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦੁਨੀਆਂ ਦੇ ਵਿਲੱਖਣ ਤੇ ਨਿਰਾਲੇ ਸਾਜੇ ਖਾਲਸਾ ਪੰਥ ਦੇ 326ਵੇਂ ਪ੍ਰਗਟ ਦਿਵਸ ਨੂੰ ਸਮਰਪਿਤ ਪੂਰੀ ਦੁਨੀਆਂ ਵਿੱਚ ਖਾਲਸੇ ਦੀ ਚੜ੍ਹਦੀ ਕਲਾ ਦੇ ਵਿਸ਼ਾਲ ਨਗਰ ਕੀਰਤਨ ਤੇ ਗੁਰਮਤਿ ਸਮਾਗਮ ਬਹੁਤ ਹੀ ਜੋਸ਼ੀਲੇ ਢੰਗ ਨਾਲ ਸਜਾਏ ਜਾ ਰਹੇ ।ਇਟਲੀ ਵਿੱਚ ਵੀ ਸਿੱਖ ਸੰਗਤ ਵੱਲੋਂ ਖਾਲਸੇ ਦੇ ਪ੍ਰਗਟ ਦਿਹਾੜੇ ਸੰਬਧੀ ਵਿਸ਼ਾਲ ਨਗਰ ਕੀਰਤਨਾਂ ਤੇ ਗੁਰਮਤਿ ਸਮਾਗਮ ਦੁਆਰਾ ਇਟਲੀ ਨੂੰ ਚੋਜੀ ਪ੍ਰੀਤਮ ਦੇ ਸ਼੍ਰੀ ਆਨੰਦਪੁਰ ਸਾਹਿਬ ਦੇ ਕਿਲੇ ਵਾਂਗਰ ਸਜਾਇਆ ਜਾ ਰਿਹਾ ਹੈ।ਇਸ ਗੌਰਵਮਈ ਇਤਿਹਾਸਕ ਦਿਨ ਨੂੰ ਸਮਰਪਿਤ ਇਟਲੀ ਦੇ ਲਾਸੀਓ ਸੂਬੇ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਪੁਨਤੀਨੀਆ(ਪੁਰਾਣੀ ਇਮਾਰਤ)(ਲਾਤੀਨਾ)ਵਿਖੇ 3 ਮਈ ਦਿਨ ਸ਼ਨੀਵਾਰ ਤੇ 4 ਮਈ ਨੂੰ ਲੰਬਾਦਰਦੀਆ ਸੂਬੇ ਦੇ ਗੁਰਦੁਆਰਾ ਸਾਹਿਬ ਸ਼ਹੀਦਾਂ ਚਾਰ ਸਾਹਿਬਜ਼ਾਦੇ (ਲੋਧੀ)ਵਿਖੇ ਬਹੁਤ ਹੀ ਸ਼ਾਹੀ ਸ਼ਾਨੋ ਸੌਕਤ ਨਾਲ ਸਜਾਇਆ ਜਾ ਰਿਹਾ ਹੈ।ਇਹਨਾਂ ਨਗਰ ਕੀਰਤਨਾਂ ਸੰਬਧੀ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਪੁਰਾਣੀ ਇਮਾਰਤ ਪੁਨਤੀਨੀਆ(ਲਾਤੀਨਾ)ਦੀ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤ ਨੇ ਦੱਸਿਆ ਕਿ 3 ਮਈ ਨੂੰ ਪੁਨਤੀਨੀਆਂ ਸ਼ਹਿਰ ਵਿਸ਼ਾਲ ਸਜਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਦੇ ਪ੍ਰਸਿੱਧ ਕਵੀਸ਼ਰ ਜੱਥੇ ਭਾਈ ਅੰਗਰੇਜ਼ ਸਿੰਘ ਜਾਂਗਲਾ ਤੇ ਸਾਥੀ ,ਪੰਥਕ ਕਵੀਸ਼ਰ ਭਾਈ ਤਰਸੇਮ ਸਿੰਘ ਬੋਰਗੋ ਹਰਮਾਦਾ ਦਾ ਜੱਥਾ ਹਾਜ਼ਰੀ ਭਰ ਰਹੇ ਹਨ।ਦੂਜਾ ਨਗਰ ਕੀਰਤਨ ਜਿਹੜਾ 4 ਮਈ ਦਿਨ ਐਤਵਾਰ ਗੁਰਦੁਆਰਾ ਸਾਹਿਬ ਸ਼ਹੀਦਾਂ ਚਾਰ ਸਾਹਿਬਜਾਦੇ (ਲੋਧੀ)ਲੰਬਾਰਦੀਆਂ ਸੂਬੇ ਵਿੱਚ ਸਜ ਰਿਹਾ ਉਸ ਦੀ ਪ੍ਰਬੰਧਕ ਕਮੇਟੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮਹਾਨ ਨਗਰ ਕੀਰਤਨ ਵਿੱਚ ਪੰਥ ਦੀ ਸਿਰਮੌਰ ਹਸਤੀ ਢਾਡੀ ਜੱਥਾ ਭਾਈ ਗੁਰਪ੍ਰੀਤ ਸਿੰਘ ਲਾਂਡਰਾ ਵਾਲੇ ਤੇ ਸਾਥੀ ਤੇ ਕੀਰਤਨੀਏ ਜੱਥਾ ਭਾਈ ਗੁਰਦੀਪ ਸਿੰਘ ਯੂ ਕੇ ਵਾਲਿਆਂ ਦਾ ਜੱਥਾ ਹਾਜ਼ਰੀ ਭਰਨ ਲਈ ਪਹੁੰਚ ਰਿਹਾ ਹੈ।ਇਹਨਾਂ ਨਗਰ ਕੀਰਤਨਾਂ ਲਈ ਸੰਗਤਾਂ ਵਿੱਚ ਭਾਰੀ ਸ਼ਰਧਾ ਤੇ ਉਤਸ਼ਾਹ ਦੇਖਿਆ ਜਾ ਰਿਹਾ।



More Stories
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ ਦੀ 350 ਸਾਲਾ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਪੁਨਤੀਨੀਆ ਵਿਖੇ ਅੰਮ੍ਰਿਤ ਸੰਚਾਰ ਸਮਾਗਮ 22 ਨਵੰਬਰ ਨੂੰ
ਲੰਬਾਦਰੀਆ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੈਰੋ(ਬਰੇਸ਼ੀਆ)ਦੇ ਭਾਈ ਬਲਕਾਰ ਸਿੰਘ ਘੋੜੇਸ਼ਾਹਵਾਨ ਨੂੰ ਸੰਗਤਾਂ ਨੇ ਸਰਬਸੰਤੀ ਨਾਲ ਥਾਪਿਆ ਮੁੱਖ ਸੇਵਾਦਾਰ
ਹਰਜਿੰਦਰ ਸਿੰਘ ਧਾਮੀ ਨੇ 5ਵੀਂ ਵਾਰ ਐਸ ਜੀ ਪੀ ਸੀ ਦਾ ਪ੍ਰਧਾਨ ਬਣਕੇ ਰਚਿਆ ਇਤਿਹਾਸ,ਇਟਲੀ ਦੀ ਸਿੱਖ ਸੰਗਤ ਖੁਸ਼ੀ ਨਾਲ ਖੀਵੇ