
ਬਰੇਸ਼ੀਆ (ਕੈਂਥ)ਕਲਗੀਧਰ ਦਸ਼ਮੇਸ਼ ਪਿਤਾ ਧੰਨ ਸ਼੍ਰੀ ਗੁਰੁ ਗੋਬਿੰਦ ਸਾਹਿਬ ਜੀ ਦੁਆਰਾ ਸਿਰਜੇ ਖਾਲਸਾ ਪੰਥ ਦੀਆ ਬਾਤਾਂ ਪੂਰੀ ਦੁਨੀਆ ਵਿੱਚ ਪੈਂਦੀਆ ਹਨ। ਇਸ ਮਹਾਨ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਮ ਨਗਰ ਕੀਰਤਨ, ਗੁਰਮਤਿ ਸਮਾਗਮ ਅਤੇ ਅਮ੍ਰਿੰਤ ਸੰਚਾਰ ਇਟਲੀ ਦੀ ਧਰਤੀ ਤੇ ਵੱਸਦੀ ਸਿੱਖ ਸੰਗਤ ਦੁਆਰਾ ਬੜੇ ਜੋਸ਼ੋ ਖਰੋਸ਼ ਨਾਲ ਕਰਵਾਏ ਜਾ ਰਹੇ ਹਨ। ਇਟਲੀ ਦੇ ਕਸਤੇਨੇਦਲੋ ਵਿਖੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੈਂਟਰ ਕਸਤੇਨੇਦਲੋ ਦੁਆਰਾ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ । ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ 6 ਅਪ੍ਰੈਲ ਦਿਨ ਐਤਵਾਰ ਨੂੰ ਕਸਤੇਨੇਦਲੋ ਸ਼ਹਿਰ ਵਿੱਚ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਦੁਪਿਹਰ 12 ਵਜੇ ਆਰੰਭ ਹੋਵੇਗਾ। ਇਸ ਮੌਕੇ ਪੰਥ ਪ੍ਰਸਿੱਧ ਰਾਗੀ,ਢਾਡੀ ਸੰਗਤਾਂ ਨੂੰ ਖਾਲਸੇ ਦਾ ਗੌਰਵਮਈ ਇਤਿਹਾਸ ਸਰਵਣ ਕਰਾਉਣਗੇ। ਕਸਤੇਨੇਦਲੋ ਨਗਰ ਦੀ ਪਰਿਕਰਮਾ ਕਰਦਾ ਹੋਇਆ ਸ਼ਾਮ ਨੂੰ ਨਗਰ ਕੀਰਤਨ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ। ਸੰਗਤ ਨੂੰ ਨਗਰ ਕੀਰਤਨ ਵਿੱਚ ਹੁੰਮ -ਹੁੰਮਾਂ ਕੇ ਪਹੁੰਚਣ ਦੀ ਅਪੀਲ ਕਰਦਿਆ ਕਿਹਾ ਕਿ ਵੱਧ ਤੋ ਵੱਧ ਸਿੱਖ ਸੰਗਤਾਂ ਨਗਰ ਕੀਰਤਨ ਵਿੱਚ ਹਾਜ਼ਰੀ ਭਰਨ ਤਾਂ ਜੋ ਇਟਲੀ ਵਿੱਚ ਜਨਮੇ ਸਿੱਖ ਪਰਿਵਾਰ ਦੇ ਬੱਚੇ ਆਪਣੇ ਗੌਰਮਮਈ ਸਿੱਖ ਇਤਿਹਾਸ ਨੂੰ ਡੂੰਘਾਈ ਨਾਲ ਸਮਝਦੇ ਹੋਏ ਇਸ ਦੇ ਧਾਰਨੀ ਬਣਕੇ ਪੰਥ ਦੀ ਚੜ੍ਹਦੀ ਕਲਾ ਦੇ ਕਾਰਜਾਂ ਦਾ ਹਿੱਸਾ ਬਣਨ।
More Stories
ਜਦੋਂ ਪੁਨਤੀਨੀਆਂ ਦੀ ਧਰਤ ਉਪੱਰ ਸਿੱਖ ਸੰਗਤਾਂ ਚਾੜ ਦਿੱਤੀ ਖ਼ਾਲਸਾਈ ਪਰਤ,ਫਿਰ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਗੂੰਜੀ ਖਾਲਸੇ ਦੀ ਚੜ੍ਹਤ
ਮਹਿਲਾ ਕਾਵਿ ਮੰਚ (ਰਜਿ:) ਇਕਾਈ ਇਟਲੀ ਵੱਲੋਂ ਮਜ਼ਦੂਰ ਦਿਵਸ ਨੂੰ ਸਮਰਪਿਤ ਸੰਪਨ ਹੋਇਆ ਆਨ ਲਾਈਨ ਗਿਆਰਵਾਂ ਕਵੀ ਦਰਬਾਰ
ਸੱਭਿਆਚਾਰਕ , ਸਮਾਜਿਕ ਅਤੇ ਵਾਤਾਵਰਨ ਦੇ ਗੀਤਾਂ ਦਾ ਵਣਜਾਰਾ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਜਨਮ ਦਿਨ ਤੇ ਵਿਸ਼ੇਸ਼