ਰੋਮ (ਕੈਂਥ) ਮਹਾਨ ਤਪੱਸਵੀਂ ਰੱਬੀ ਜੋਤ ਧੰਨ ਨਾਭ ਕੰਵਲ ਰਾਜਾ ਸਾਹਿਬ ਜੀ ਜਿਹਨਾਂ ਨੇ ਸਾਰੀ ਜਿੰਦਗੀ ਪ੍ਰਭੂ ਬੰਦਗੀ ਵਿੱਚ ਸਾਦਗੀ ਨਾਲ ਗੁਜ਼ਾਰਦਿਆਂ ਮਨੁੱਖਤਾਂ ਦੇ ਭਲੇ ਦੇ ਅਨੇਕਾਂ ਕਾਰਜ਼ ਕੀਤੇ ਤੇ ਲੱਖਾਂ ਜੀਵਾਂ ਨੂੰ ਪ੍ਰਭੂ ਭਗਤੀ ਨਾਲ ਜੋੜਿਆ।ਰਾਜਾ ਸਾਹਿਬ ਜੀ ਦੇ ਸ਼ਰਧਾਲੂ ਪੂਰੀਆਂ ਦੁਨੀਆਂ ਵਿੱਚ ਰਹਿਣ ਬਸੇਰਾ ਕਰਦੇ ਹਨ ਤੇ ਹਰ ਸਾਲ ਰਾਜਾ ਸਾਹਿਬ ਜੀ ਨੂੰ ਯਾਦ ਕਰਦਿਆਂ ਉਹਨਾਂ ਦੀ ਯਾਦ ਵਿੱਚ ਵਿਸ਼ਾਲ ਸਮਾਗਮ ਕਰਵਾਉਂਦੇ ਹਨ।
ਇਟਲੀ ਵਿੱਚ ਵੀ ਰਾਜਾ ਸਾਹਿਬ ਜੀ ਨਾਲ ਜੁੜੀਆਂ ਸੰਗਤਾਂ ਅਨੇਕਾਂ ਸਮਾਗਮ ਉਹਨਾਂ ਦੀ ਯਾਦ ਵਿੱਚ ਕਰਵਾਉਂਦੀਆਂ ਹਨ। ਇਸੇ ਲੜੀ ਤਹਿਤ ਇਟਲੀ ਦੀ ਰਾਜਧਾਨੀ ਰੋਮ ਵਿਖੇ ਵੀ ਸਥਿਤ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਨਾਨਕ ਦਰਬਾਰ ਰੋਮ ਵਿਖੇ ਸਮੂਹ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ 85ਵੀਂ ਬਰਸੀ 21 ਸਤੰਬਰ 2025 ਬਹੁਤ ਹੀ ਸ਼ਰਧਾ ਤੇ ਸੇਵਾ ਭਾਵਨਾ ਨਾਲ ਮਨਾਈ ਜਾ ਰਹੀ ਹੈ।
ਪ੍ਰੈੱਸ ਨੂੰ ਇਹ ਜਾਣਕਾਰੀ ਸੇਵਾਦਾਰ ਸ਼੍ਰੀ ਸੁਸ਼ੀਲ ਕੁਮਾਰ ਰੋਮ ਦਿੰਦਿਆਂ ਹੋਇਆਂ ਦੱਸਿਆ ਕਿ ਇਸ ਮਹਾਨ ਦਿਵਸ ਮੌਕੇ ਆਰੰਭ ਕੀਤੇ ਹੋਏ ਸ਼੍ਰੀ ਸਹਿਜ ਸਾਹਿਬ ਜੀ ਦੇ ਪਾਠ ਦੇ ਭੋਗ ਉਪੰਰਤ ਹਜ਼ੂਰੀ ਰਾਗੀ ਭਾਈ ਮੰਗਲ ਸਿੰਘ ਦੇ ਕੀਰਤਨੀ ਜਥੇ ਵਲੋ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਜਾਵੇਗਾ ਜਿਸ ਵਿੱਚ ਮਹਾਨ ਤਪੱਸਵੀਂ ਰੱਬੀ ਜੋਤ ਧੰਨ ਧੰਨ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਜੀਵਨ ਸੰਬਧੀ ਵਿਸਥਾਰਪੂਰਵਕ ਚਾਨਣਾ ਪਾਉਣਗੇ।
ਇਸ ਸਮਾਗਮ ਦੇ ਪ੍ਰਬੰਧਕਾਂ ਵਲੋ ਸਮੂਹ ਸੰਗਤਾਂ ਨੂੰ ਇਸ ਬਰਸੀ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਸੰਗਤਾਂ ਲਈ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ।

More Stories
ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਵਾਸਤੇ ਇਟਲੀ ਦੇ ਵਿੱਚ ਮੋਹਰਲੀ ਕਤਾਰ ਵਿੱਚ ਜਾਣੀ ਜਾਂਦੀ ਸੰਸਥਾ ਕਲਤੂਰਾ ਸਿੱਖ ਇਟਲੀ
ਡਾ. ਜਰਨੈਲ ਸਿੰਘ ਆਨੰਦ ਦੀ ਪੋਸਟ-ਟਰੂਥ ਟ੍ਰਾਈਲੋਜੀ ਦਾ ਵਿਸ਼ਵ ਪ੍ਰੀਮੀਅਰ
ਸੱਤਵਾਂ ਸ਼ਾਨਦਾਰ ਫੁੱਟਬਾਲ ਕੱਪ ਲਾਇਨਸ ਆਫ ਪੰਜਾਬ ਆਜੋਲਾ ਵੱਲੋਂ ਕਸਤੀਲੀਉਨੇ ਦੈਲੇ ਸਤੀਵੀਏਰੇ(ਮਾਨਤੋਵਾ) ਵਿਖੇ