ਮਿਲਾਨ,ਇਟਲੀ(ਕਲਤੂਰਾ ਸਿੱਖ) ਇਟਲੀ ਵਿੱਚ ਮਹਾਨ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ ਸਿਰਮੌਰ ਧਰਮ ਪ੍ਰਚਾਰ ਸੰਸਥਾ ਕੁਲਤੂਰਾ ਸਿੱਖ ਇਟਲੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਇਟਲੀ ਵਿੱਚ ਗੁਰਮਤਿ ਗਿਆਨ ਮੁਕਾਬਲਿਆਂ ਦੁਆਰਾ ਬੱਚਿਆਂ ਵਿੱਚ ਗੁਰਬਾਣੀ ਨਾਲ ਜੁੜਨ ਦੀ ਰੁਚੀ ਪੈਦਾ ਕਰ ਰਹੀ ਹੈ। ਇਸ ਸੰਸਥਾ ਵੱਲੋਂ ਅੱਠਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਗੁਰਲਾਗੋ ਦੀਆ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਵਿਖੇ 8ਵੇਂ ਗੁਰਮਤਿ ਗਿਆਨ ਮੁਕਾਬਲੇ ਕਰਵਾਏ ਗਏ। ਜਿਹਨਾਂ ਵਿੱਚ 5 ਸਾਲ ਤੋਂ ਲੈ ਕੇ 14 ਸਾਲ ਜਾ ਇਸ ਤੋਂ ਉਪੱਰ ਦੇ ਬੱਚਿਆਂ ਨੇ ਭਾਗ ਲਿਆ। ਇਸਦਾ ਸਿਲੇਬਸ ਸੰਸਥਾ ਕਲਤੂਰਾ ਸਿੱਖ ਦੀ ਵੈੱਬਸਾਈਟ ਉਪੱਰ ਹੀ ਉਪਲੱਬਧ ਕਰਵਾਇਆਂ ਗਿਆ ਸੀ। ਇਹ ਮੁਕਾਬਲੇ ਚਾਰ ਵੱਖ ਵੱਖ ਗਰੁੱਪਾਂ ਵਿੱਚ ਲਿਖਤੀ ਰੂਪ ਵਿੱਚ ਕਰਵਾਏ ਗਏ। ਜਿਸ ਦਾ ਸਮਾਂ 40 ਮਿੰਟ ਨਿਰਧਾਰਿਤ ਕੀਤਾ ਗਿਆ ਸੀ। ਬੱਚਿਆਂ ਨੇ ਵੱਡੀ ਗਿਣਤੀ ਵਿੱਚ ਇਹਨਾਂ ਮੁਕਾਬਿਲਆਂ ਵਿੱਚ ਹਿੱਸਾ ਲਿਆ। ਨਤੀਜਾ ਇਸ ਪ੍ਰਕਾਰ ਰਿਹਾ। ਗਰੁੱਪ ਏ – ਪਹਿਲਾ ਸਥਾਨ- ਅਨਹਦ ਸਿੰਘ ਰੋਲ ਨੰਬਰ 1- 50/50 ਅੰਕ
ਦੂਜਾ ਸਥਾਨ- ਸਹਿਜਨੂਰ ਸਿੰਘ ਰੋਲ ਨੰਬਰ 10- 49/50ਅੰਕ
ਤੀਜਾ ਸਥਾਨ- ਗੁਰਫਤਿਹ ਸਿੰਘ ਰੋਲ ਨੰਬਰ-4 -48/50
ਗਰੁੱਪ ਬੀ – ਪਹਿਲਾ ਸਥਾਨ- ਜਪਜੀਤ ਕੌਰ ਰੋਲ ਨੰਬਰ 27- 70/70ਅੰਕ
ਦੂਜਾ ਸਥਾਨ- ਗੁਰਮਨ ਕੌਰ ਰੋਲ ਨੰਬਰ-33-69/70 ਅੰਕ , ਗੁਰਨਿਮਰਤ ਕੌਰ ਰੋਲ ਨੰਬਰ 1-69/70ਅੰਕ
ਤੀਜਾ ਸਥਾਨ- ਹਰਮਨਜੋਤ ਸਿੰਘ ਰੋਲ ਨੰਬਰ-25 -68/70
ਗਰੁੱਪ ਸੀ – ਪਹਿਲਾ ਸਥਾਨ- ਹਰਸ਼ਲੀਨ ਕੌਰ ਰੋਲ ਨੰਬਰ 2 -85/85ਅੰਕ , ਨਮਨਵੀਰ ਸਿੰਘ ਰੋਲ ਨੰਬਰ 16 -85/85ਅੰਕ
ਦੂਜਾ ਸਥਾਨ- ਹਰਰਾਜਪ੍ਰੀਤ ਸਿੰਘ ਰੋਲ ਨੰਬਰ-30 -84/85 ਅੰਕ , ਤਰਨਪ੍ਰੀਤ ਸਿੰਘ ਰੋਲ ਨੰਬਰ-33 84/85 ਅੰਕ
ਤੀਜਾ ਸਥਾਨ- ਸਿਮਰਨਜੀਤ ਸਿੰਘ ਰੋਲ ਨੰਬਰ-34 -83/85, ਨਵਜੋਤ ਕੌਰ ਰੋਲ ਨੰਬਰ-27 -83/85
ਗਰੁੱਪ ਡੀ – ਪਹਿਲਾ ਸਥਾਨ- ਜੈਸਿਕਾ ਕੌਰ ਰੋਲ ਨੰਬਰ 4 100/100 ਅੰਕ , ਤਰਨਪ੍ਰੀਤ ਸਿੰਘ ਰੋਲ ਨੰਬਰ ੫ 100/100 ਅੰਕ , ਸਹਿਜਪ੍ਰੀਤ ਸਿੰਘ ਰੋਲ ਨੰਬਰ 8 100/100 ਅੰਕ , ਖੁਸ਼ਦੀਪ ਕੌਰ ਰੋਲ ਨੰਬਰ 9 -100/100 ਅੰਕ , ਸਿਮਰਨਜੀਤ ਕੌਰ ਰੋਲ ਨੰਬਰ 10 100/100 ਅੰਕ , ਪ੍ਰਭਜੋਤ ਕੌਰ ਰੋਲ ਨੰਬਰ 11 100/100 ਅੰਕ , ਅਮਰਿੰਦਰਜੀਤ ਕੌਰ ਰੋਲ ਨੰਬਰ 13 100/100 ਅੰਕ , ਗਰਨੀਤ ਕੌਰ ਰੋਲ ਨੰਬਰ 19 100/100 ਅੰਕ ,
ਦੂਜਾ ਸਥਾਨ- ਅਵਨੀਤ ਕੌਰ ਰੋਲ ਨੰਬਰ-12 99/100ਅੰਕ
ਤੀਜਾ ਸਥਾਨ- ਪਰਮਜੀਤ ਕੌਰ ਰੋਲ ਨੰਬਰ-6 – 98/100 ਅੰਕ। ਜੇਤੂ ਬੱਚਿਆਂ ਨੂੰ ਟਰਾਫੀਆਂ ਦੇਕੇ ਸਨਮਾਨਿਤ ਕੀਤਾ। ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰਿਆਂ ਹੀ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਕਲਤੂਰਾ ਸਿੱਖ ਦੇ ਆਗੂਆਂ ਨੇ ਕਿਹਾ ਕਿ ਇਲਾਕੇ ਦੇ ਸਿੱਖ ਨੌਜਵਾਨਾਂ ਨੂੰ ਵੱਧ ਤੋਂ ਵੱਧ ਗੁਰਬਾਣੀ ਨਾਲ ਜੋੜਣ ਲਈ ਉਪਰਾਲਾ ਕੀਤਾ ਗਿਆ ਹੈ। ਜਿਸ ਵਿੱਚ ਬੱਚਿਆਂ ਦੇ ਮਾਪਿਆਂ ਦੁਆਰਾ ਵੱਡਮੁੱਲਾ ਯੋਗਦਾਨ ਦਿੱਤਾ ਗਿਆ ਹੈ ਅਤੇ ਸਾਰੇ ਬੱਚਿਆਂ ਦੇ ਮਾਤਾ ਪਿਤਾ ਦਾ ਧੰਨਵਾਦ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ। ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗ੍ਰੰਥੀ ਸਿੰਘ ਵੱਲੋ ਕੀਰਤਨ ਰਾਹੀ ਦੀਵਾਨਾਂ ਦੀ ਸ਼ੁਰੂਆਤ ਕੀਤੀ ਗਈ ਅਤੇ ਭਾਈ ਕੁਲਵੰਤ ਸਿੰਘ ਯੂ ਕੇ ਦੇ ਕਵੀਸ਼ਰੀ ਜੱਥੇ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਸਰਵਣ ਕਰਵਾਇਆ। ਇਹ ਸਾਰਾ ਸਮਾਗਮ ਕਲਤੂਰਾ ਸਿੱਖ ਟੀ ਵੀ ਤੇ ਲਾਈਵ ਦਿਖਾਇਆ ਗਿਆ। ਇਸ ਮੌਕੇ ਗੁਰੂ ਦਾ ਲੰਗਰ ਅਟੁੱਟ ਵਰਤਾਇਆ ਗਿਆ।

More Stories
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸ਼ੇਰ ਪੁਰ ਸੱਧਾ ਵਿਖੇ ਮਹਾਨ ਨਗਰ ਕੀਰਤਨ, ਜਗਜੀਵਨ ਸਿੰਘ
ਇਟਲੀ ਦੇ ਸਬਾਊਦੀਆ ਇਲਾਕੇ ਦੀਆਂ ਖੂਨੀ ਸੜਕਾਂ ਨੇ ਲਈ ਇੱਕ ਹੋਰ ਸਾਇਕਲ ਸਵਾਰ ਨਵਾਂ ਸ਼ਹਿਰ ਦੇ ਨੌਜਵਾਨ ਦੀ ਜਾਨ
STRUGGLE FOR SURVIVAL AND THE INSTINCT FOR ‘GIVE AWAY’ … Dr. Jernail Singh Anand