
ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੀ ਰਾਜਧਾਨੀ ਰੋਮ ਦੇ ਪ੍ਰਸਿੱਧ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਵਿਖੇ ਇਟਲੀ ਵਿੱਚ ਵੱਸਦੇ ਸਿੱਖਾਂ ਵੱਲੋਂ ਪਹਿਲੀ ਵਾਰੀ ਆਰੰਭ ਕੀਤੀ 101 ਇੱਕ ਸ਼੍ਰੀ ਆਖੰਡ ਪਾਠਾਂ ਦੀ ਲੜੀ ਦੀ ਸੰਪੂਰਨਤਾ ਕੀਤੀ ਗਈ। ਬੀਤੇ ਸਮੇ ਤੋ ਰੋਮ ਦੀਆਂ ਸੰਗਤਾਂ ਵੱਲੋ ਜਿਸ ਦਿਨ ਤੋ ਸ਼੍ਰੀ ਅਖੰਡ ਪਾਠ ਸਾਹਿਬਾਂ ਲੜੀ ਆਰੰਭ ਕੀਤੀ ਗਈ ਸੀ ਉਸੇ ਦਿਨ ਤੋ ਨਿਰਵਿਘਨ ਗੁਰਬਾਣੀ ਦੇ ਪ੍ਰਵਾਹ ਚੱਲਦੇ ਆ ਰਹੇ ਸਨ ਅਤੇ ਇੱਕ ਇੱਕ ਕਰਕੇ ਆਖੰਡ ਪਾਠਾਂ ਦੀ ਆਰੰਭਤਾ ਤੇ ਸਮਾਪਤੀ ਦੇ ਭੋਗ ਪਾਏ ਜਾਂਦੇ ਸਨ। ਸੰਗਤਾਂ ਦੇ ਸਹਿਯੋਗ ਨਾਲ ਆਖੰਡ ਪਾਠਾਂ ਦੀ ਲੜੀ ਦੀ ਆਰੰਭਤਾ ਸ੍ਰੀ ਗੁਰਵਿੰਦਰ ਕੁਮਾਰ ਬਿੱਟੂ ਅਤੇ ਉਨ੍ਹਾਂ ਦੇ ਨਾਲ ਜੁੜੇ ਸੇਵਾਦਾਰਾਂ ਵੱਲੋ ਸ਼ੁਰੂ ਕਰਵਾਈ ਗਈ ਸੀ ਅਤੇ ਇਟਲੀ ਦੇ ਵੱਖ ਵੱਖ-ਵੱਖ ਹਿੱਸਿਆਂ ਵਿਚ ਵੱਸਦੇ ਪਰਿਵਾਰਾਂ ਵੱਲੋ ਆਖੰਡ ਪਾਠਾਂ ਦੀ ਸੇਵਾ ਲੈਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਯੂਰਪ ਦੇ ਇਤਿਹਾਸ ਵਿਚ ਪਹਿਲੀ ਵਾਰੀ ਹੋਇਆ ਹੈ ਕਿ ਜਦੋਂ ਇਟਲੀ ਦੇ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਰੋਮ ਵਿਖੇ 101 ਸ਼੍ਰੀ ਆਖੰਡ ਪਾਠਾਂ ਦੀ ਲੜੀ ਦੀ ਬਹੁਤ ਹੀ ਸਰਧਾਂ ਨਾਲ ਸੰਨਪੂਰਨਤਾ ਹੋਈ ।ਭੋਗ ਉਪਰੰਤ ਭਾਈ ਸਰਬਜੀਤ ਸਿੰਘ ਮਾਣਕਪੁਰੀ ਅਤੇ ਭਾਈ ਗੁਰਮੀਤ ਸਿੰਘ ਗੁਰਦਾਸਪੁਰ ਵਾਲਿਆਂ ਦੇ ਜਥੇ ਵਲੋ ਸੰਗਤਾਂ ਨੂੰ ਕਵੀਸ਼ਰੀ ਵਾਰਾਂ ਨਾਲ ਗੁਰੂ ਜਸ ਸ਼ਰਵਣ ਕਰਵਾਇਆ ਗਿਆ। ਇਸ ਮੌਕੇ ਇਲਾਕੇ ਭਰ ਦੇ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਮੰਦਿਰ ਕਮੇਟੀ ਦੇ ਪ੍ਰਬੰਧਕ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਗਈ ਤੇ ਸਾਝੀ ਵਾਲਤਾਂ ਦਾ ਸੰਦੇਸ਼ ਦਿੰਦਿਆਂ ਹੋਇਆਂ ਇਸ ਸਮਾਗਮ ਮੌਕੇ ਹਾਜ਼ਰੀਆਂ ਭਰੀਆਂ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋ ਇਸ ਸਮਾਗਮ ਵਿੱਚ ਦੂਰੋਂ ਨੇੜਿਓਂ ਪਹੁੰਚੀਆਂ ਸੰਗਤਾਂ ਨੂੰ ਜੀ ਆਇਆ ਆਖਿਆ ਤੇ ਧੰਨਵਾਦ ਕੀਤਾ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੇਵਾਦਾਰਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਸੰਗਤਾਂ ਲਈ ਲੰਗਰ ਅਤੁੱਟ ਵਰਤਾਏ ਗਏ
More Stories
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੀ 350 ਸਾਲਾਂ ਸ਼ਹਾਦਤ ਸਤਾਬਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 19 ਅਕਤੂਬਰ ਐਤਵਾਰ ਨੂੰ ਨਗਰ ਕਾਜਲਮੋਰਾਨੋ ਵਿਖੇ ਸਜਾਇਆ ਜਾਵੇਗਾ
ਯੂਰਪ ਦੀ ਧਰਤੀ ਇਟਲੀ ਉਪੱਰ ਪਹਿਲੀ ਵਾਰ 19 ਅਕਤੂਬਰ ਨੂੰ ਹੋ ਰਿਹਾ “ਧੱਮ ਦੀਕਸ਼ਾ ਸਮਾਗਮ”,ਦੁਨੀਆਂ ਭਰ ਤੋਂ ਪਹੁੰਚ ਰਹੇ ਤਥਾਗਤ ਬੁੱਧ ਦੇ ਪੈਰੋਕਾਰ
ਵਿਕਸਤ ਭਾਰਤ ਰਨ ਡਵੈਲਪਿਡ ਇੰਡੀਆ 2047 ਤਹਿਤ ਇਟਲੀ ਰਾਜਧਾਨੀ ਹੋਇਆ ਵਿਸੇ਼ਸ ਪ੍ਰੋਗਰਾਮ ,ਸੈਂਕੜੇ ਭਾਰਤੀਆਂ ਕੀਤੀ ਸਿ਼ਕਰਤ