October 19, 2025

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਲਵੀਰ ਸ਼ੇਰਪੁਰੀ ਦਾ ਨਵਾਂ ਟਰੈਕ

ਸੁਲਤਾਨਪੁਰ ਲੋਧੀ 2 ਜਨਵਰੀ ਧੰਨ ਧੰਨ ਸਾਹਿਬ- ਏ – ਕਮਾਲ ਸ਼੍ਰੀ ਦਸਮੇਸ਼ ਪਿਤਾ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ ਸਵਰਨ ਸਿੰਘ ਖਾਲਸਾ ( ਦਸਮੇਸ਼ ਅਕੈਡਮੀ)ਸੁਲਤਾਨਪੁਰ ਲੋਧੀ, ਵੱਲੋਂ ਬੀ ਐੱਸ ਰਿਕਾਰਡਜ਼ ਕੰਪਨੀ ਦੇ ਬੈਨਰ ਹੇਠ ਇੰਟਰਨੈਸ਼ਨਲ ਗਾਇਕ ਬਲਵੀਰ ਸ਼ੇਰਪੁਰੀ ਦੀ ਬੁਲੰਦ ਆਵਾਜ਼ ਵਿੱਚ ਨਵਾਂ ਧਾਰਮਿਕ ਟਰੈਕ (ਗੋਬਿੰਦ ਨਾਲ ਅੱਲ੍ਹਾ)ਬਹੁਤ ਜਲਦ ਸੋਸ਼ਲ ਮੀਡੀਆ ਤੇ ਰੀਲੀਜ਼ ਹੋਣ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਇਸ ਟਰੈਕ ਦਾ ਮਿਊਜ਼ਿਕ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਅਤੇ ਇਸ ਦਾ ਵੀਡੀਓ, ਡਾਇਰੈਕਟਰ ਅਤੇ ਐਡੀਟਰ ਕੁਲਦੀਪ ਸਿੰਘ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਇਸ ਟਰੈਕ ਨੂੰ ਕਲਮਬੱਧ ਵੀ ਖੁਦ ਗਾਇਕ ਨੇ ਕੀਤਾ ਹੈ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਗਾਇਕ ਬਲਵੀਰ ਸ਼ੇਰਪੁਰੀ ਇਸ ਸਮੇਂ ਵਾਤਾਵਰਨ ਪ੍ਰਤੀ ਬੁੱਢਾ ਨਾਲਾ ਲੁਧਿਆਣਾ ਤੇ ਆਏ (ਕੁਦਰਤ ਦੇ ਕਾਤਲ) ਟਰੈਕ ਨਾਲ ਚਰਚਾ ਵਿਚ ਚੱਲ ਰਿਹਾ ਹੈ!

You may have missed