January 5, 2026

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸ਼ੇਰ ਪੁਰ ਸੱਧਾ ਵਿਖੇ ਮਹਾਨ ਨਗਰ ਕੀਰਤਨ, ਜਗਜੀਵਨ ਸਿੰਘ

ਸੁਲਤਾਨਪੁਰ ਲੋਧੀ ( 4 ਜਨਵਰੀ) ਰਾਜ ਹਰੀਕੇ ਪੱਤਣ! ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਸ਼ਰਧਾਲੂਆਂ ਵੱਲੋਂ ਹਰ ਸਾਲ ਤਰਾਂ ਵੱਖ ਵੱਖ ਪਿੰਡਾਂ ਸ਼ਹਿਰਾਂ ਅਤੇ ਦੇਸ਼ ਵਿਦੇਸ਼ ਵਿੱਚ ਵੀ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਇਸ ਸ਼ੁਭ ਦਿਹਾੜੇ ਪਿੰਡ ਸ਼ੇਰ ਪੁਰ ਸੱਧਾ ਗੁਰਦੁਆਰਾ ਵਿਖੇ ਸਿੱਖ ਸੰਗਤਾਂ ਵੱਲੋਂ ਮਹਾਨ ਨਗਰ ਕੀਰਤਨ ਸਜਾਇਆ ਗਿਆ। ਬਾਬਾ ਸੁਲੱਖਣ ਸਿੰਘ, ਜਰਨੈਲ ਸਿੰਘ ਬੇਰੀ ਵਾਲੇ, ਕੁਲਦੀਪ ਸਿੰਘ ਸਾਬਕਾ ਸਰਪੰਚ, ਕ੍ਰਿਸ਼ਨ ਕੁਮਾਰ, ਜਗਜੀਵਨ ਸਿੰਘ ਪੈਟਰੋਲ ਪੰਪ ਵਾਲੇ ਅਤੇ ਬਾਬਾ ਬਲਵਿੰਦਰ ਸਿੰਘ ਗ੍ਰੰਥੀ ਵੱਲੋਂ ਚਾਹ, ਦੁੱਧ,ਪਕੌੜੇ , ਕੇਲਿਆਂ ਦੇ ਲੰਗਰ ਲਗਾਏ ਗਏ।ਪੰਜ ਪਿਆਰਿਆਂ ਦੀ ਅਗਵਾਈ ਵਾਲੇ ਮਹਾਨ ਨਗਰ ਕੀਰਤਨ ਨੂੰ ਸੰਬੋਧਨ ਕਰਦਿਆਂ ਸ ਜਗਜੀਵਨ ਸਿੰਘ ਨੇ ਕਿਹਾ ਕਿ ਸਾਨੂੰ ਜਾਤਾਂ ਪਾਤਾਂ ਵਹਿਮਾਂ ਭਰਮਾਂ ਨੂੰ ਛੱਡ ਕੇ ਅਜਿਹੇ ਦਿਹਾੜੇ ਰਲ਼ ਮਿਲ਼ ਕੇ ਮਨਾਉਣੇ ਚਾਹੀਦੇ ਹਨ। ਇਸ ਮੌਕੇ ਸਰਪੰਚ ਹਰਜਿੰਦਰ ਕੌਰ,ਸ ਗੁਰਦੇਵ ਸਿੰਘ ਏ ਐਸ ਆਈ, ਸਾਬਕਾ ਸਰਪੰਚ ਗੁਰਮੀਤ ਸਿੰਘ ਹੈਪੀ, ਸਾਬਕਾ ਸਰਪੰਚ ਕੁਲਦੀਪ ਸਿੰਘ,ਸ ਚਰਨਜੀਤ ਸਿੰਘ, ਬਾਬਾ ਬਲਵਿੰਦਰ ਸਿੰਘ ਗ੍ਰੰਥੀ,ਸ ਗੁਰਮੀਤ ਸਿੰਘ ਏ ਐਸ ਆਈ ,ਸ ਸਤਨਾਮ ਸਿੰਘ ਦੋਧੀ, ਬਲਬੀਰ ਸਿੰਘ ਬਾਰੀਆ, ਗੁਰਮੁਖ ਸਿੰਘ ਫੌਜੀ, ਸੁਰਿੰਦਰ ਸਿੰਘ ਲਾਡੀ, ਗੁਰਵਿੰਦਰ ਸਿੰਘ, ਹਰਬਚਨ ਸਹੋਤਾ,ਦਿਲਬਾਗ ਸਿੰਘ ਬਾਗਾ,ਸ ਕਸ਼ਮੀਰ ਸਿੰਘ ਜਥੇਦਾਰ,ਸ ਲਸ਼ਮਣ ਸਿੰਘ,ਸ ਗੁਰਜੀਤ ਸਿੰਘ, ਮਨਦੀਪ ਸਿੰਘ ਡਰਾਈਵਰ ਅਤੇ ਲੋਕ ਗਾਇਕ ਬਲਵੀਰ ਸ਼ੇਰਪੁਰੀ ਆਦਿ ਹੋਰ ਬਹੁਤ ਸੰਗਤਾਂ ਮੌਜੂਦ ਸਨ।