February 3, 2025

ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਅਧਾਰਤ ਨਵਾਂ ਟਰੈਕ (ਕੁਦਰਤ ਦੇ ਕਾਤਲ ) ਰੀਲੀਜਿੰਗ ਲਈ ਤਿਆਰ,

ਸੁਲਤਾਨਪੁਰ ਲੋਧੀ,11 ਅਕਤੂਬਰ। ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੀ ਬੁਲੰਦ ਆਵਾਜ਼ ਵਿੱਚ,ਡਾ ਕੁਲਵੰਤ ਸਿੰਘ ਧਾਲੀਵਾਲ ਦੀ ਪਿਆਰੀ ਪੇਸ਼ਕਸ਼ ਅਤੇ (ਵਰਲਡ ਕੈਂਸਰ ਕੇਅਰ )ਦੇ ਬੈਨਰ ਹੇਠ ਇੱਕ ਨਵਾਂ ਟਰੈਕ (ਕੁਦਰਤ ਦੇ ਕਾਤਲ) ਜਲਦ ਰਿਲੀਜ਼ ਕਰਨ ਲਈ ਤਿਆਰ ਹਨ। ਜਾਣਕਾਰੀ ਅਨੁਸਾਰ ਇਸ ਟਰੈਕ ਦਾ ਮਿਊਜ਼ਿਕ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਨੇ ਤਿਆਰ ਕੀਤਾ ਹੈ ਅਤੇ ਕੈਮਰਾਮੈਨ ਮਨੀਸ਼ ਅੰਗੂਰਾਲ ਨੇ ਸੂਟ ਕੀਤਾ ਹੈ। ਵੀਡੀਓ ਐਡੀਟਰ ਕੁਲਦੀਪ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਟਰੈਕ ਨੂੰ ਬਲਵੀਰ ਸ਼ੇਰ ਪੁਰੀ ਨੇ ਕਲਮਬਧ ਕੀਤਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਗਾਇਕ ਬਲਵੀਰ ਸ਼ੇਰਪੁਰੀ ਪਹਿਲਾਂ ਵੀ ਵਰਲਡ ਕੈਂਸਰ ਕੇਅਰ ਦੇ ਬੈਨਰ ਹੇਠ ਦੋ ਟਰੈਕ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕਰ ਚੁੱਕੇ ਹਨ।