ਪਾਰਮਾ(ਦਲਵੀਰ ਸਿੰਘ ਕੈਂਥ)15ਵੀਂ ਸਦੀ ਵਿੱਚ ਅਵਤਾਰ ਧਾਰਕੇ ਸਮੁੱਚੀ ਕਾਇਨਾਤ ਲਈ ਦੁਨੀਆਂ ਦਾ ਵਿਲੱਖਣ ਤੇ ਨਿਰਾਲਾ ਧਰਮ ਸਥਾਪਿਤ ਕਰਨ ਵਾਲੇ ਮਹਾਨ ਸਿੱਖ ਧਰਮ ਦੇ ਮੋਢੀ ਸਤਿਗੁਰੂ ਨਾਨਕ ਦੇਵ ਜੀਓ ਜਿਹਨਾਂ ਆਪਣੀਆਂ 4 ਉਦਾਸੀਆਂ ਰਾਹੀ ਕੁਲ ਕਲਖਤ ਨੂੰ ਅਕਾਲ ਪੁਰਖ ਜੀਓ ਦੀ ਰਜਾ ਅੰਦਰ ਰਹਿਕੇ ਪਿਆਰ ਤੇ ਸਤਿਕਾਰ ਭਰੇ ਜੀਵਨ ਜਿਊਣ ਦਾ ਉਪਦੇਸ਼ ਦਿੱਤਾ ।ਗੁਰੂ ਸਾਹਿਬ ਦੇ ਇਸ ਉਪਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਹਰ ਸਿੱਖ ਲਾਮਬੰਦ ਹੋਵੇ ਇਸ ਲਈ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 555 ਵੇਂ ਪ੍ਰਕਾਸ਼ ਪੂਰਬ ਮੌਕੇ ਨਵੰਬਰ 2024 ਵਿੱਚ ਸ਼੍ਰੀ ਹਰਿਮੰਦਿਰ ਸਾਹਿਬ ਤੋਂ ਹਲੇਮੀਆਂ ਤੇ ਮੁਹੱਬਤਾਂ ਦੀ ਲਹਿਰ ਸ਼ੁਰੂਆਤ ਕੀਤੀ ਗਈ। ਉਸਦੇ ਅਗਲੇ ਪੜਾਅ ਲਈ ਇਹ ਲਹਿਰ ਯੂਰਪੀਅਨ ਦੇਸ਼ ਇਟਲੀ ਦੇ ਸ਼ਹਿਰ ਪਾਰਮਾ ਵਿਖੇ ਪਹੁੰਚੀ ।
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹਲੇਮੀਆਂ ਤੇ ਮੁਹੱਬਤਾਂ ਦੀ ਲਹਿਰ ਪਵਿੱਤਰ ਧਰਤੀ ਸ਼੍ਰੀ ਅਮ੍ਰਿੰਤਸਰ ਸਾਹਿਬ ਤੋਂ ਆਰੰਭ ਹੋਈ ਸੀ ਅਤੇ ਪੰਜ ਤਖਤਾਂ ਦੇ ਜੱਥੇਦਾਰ ਸਾਹਿਬਾਨ ਵੱਲੋਂ ਦੁਨੀਆਂ ਦੇ ਸਭ ਧਰਮਾਂ ਦੇ ਆਗੂਆ ਸਾਹਮਣੇ ਇਸ ਲਹਿਰ ਨੂੰ ਪੂਰੇ ਸੰਸਾਰ ਵਿੱਚ ਪਹੁੰਚਾਉਣ ਦਾ ਪ੍ਰਣ ਕੀਤਾ ਸੀ। ਜਿਸਦੇ ਤਹਿਤ ਹੁਣ ਇਹ ਲਹਿਰ ਇਟਲੀ ਦੇ ਸ਼ਹਿਰ ਪਾਰਮਾ ਜਿਸ ਵਿੱਚ ਦੁਨੀਆਂ ਭਰ ਤੋਂ ਜਿੱਥੇ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਹਾਜ਼ਰ ਭਰੀ ਉੱਥੇ ਸਿੱਖ ਸੰਗਤ ਵੱਡੇ ਹਜੂਮ ਵਿੱਚ ਇਸ ਮੁਹੱਬਤੀ ਸੱਦੇ ਵਿੱਚ ਸ਼ਰੀਕ ਹੋਈ । ਗੁਰੂ ਸਾਹਿਬ ਦੇ ਉਪਦੇਸ਼ ਅਨੁਸਾਰ ਸਮੁੱਚੀ ਕਾਇਨਾਤ ਨੂੰ ਮੁਹੱਬਤੀ ਤੇ ਹਲੇਮੀ ਰੰਗ ਵਿੱਚ ਰੰਗਣ ਲਈ ਸਾਬਕਾ ਜੱਥੇਦਾਰ ਗਿਆਨੀ ਰਘਵੀਰ ਸਿੰਘ ,ਸਾਬਕਾ ਜੱਥੇਦਾਰ ਗਿਆਨੀ ਸੁਲਤਾਨ ਸਮੇਤ ਵੱਖ ਵੱਖ ਧਰਮਾਂ ਦੇ ਪ੍ਰਤਿਨਿਧ ਪਹੁੰਚ ਪਹੁੰਚੇ।
ਜਿਹਨਾਂ ਵਿੱਚ ਭੈਣ ਐਟੋਨੇਲਾ ਫੇਰਾਰੀ ਇਟਲੀ,ਭਾਈ ਡੈਨੀਏਲੇ ਅਲਘੀਸੀ ,ਪਰਭਕਤੀ ਦਾਸਾ ਇਟਲੀ,ਰੈਵ ਕਾਜ ਨਕਾਣਾ ਅਮਰੀਕਾ,ਡਾ:ਅੰਨਾ ਸਟਿਊਅਰਟ ਇਬਾਰਾ ਪਨਾਮਾ,ਇਮਾਮ ਸੇਖ਼ ਅਬਦ ਅਲ ਹਾਮਿਦ ਸੈਦਾਵੀ ਤੋਂ ਇਲਾਵਾ ਇਟਲੀ ਦੀਆਂ ਕਈ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਆਪਣੀ ਤਕਰੀਰ ਵਿੱਚ ਗੁਰੂ ਨਾਨਕ ਸਾਹਿਬ ਜੀਓ ਦੇ ਉਪਦੇਸ਼ ਮੁਹੱਬਤਾਂ ਹਲੇਮੀਆਂ ਦੀ ਭਰਪੂਰ ਸਲਾਘਾਂ ਕਰਦਿਆਂ ਦੁਨੀਆਂ ਵਿੱਚ ਪਿਆਰ ਤੇ ਸਤਿਕਾਰ ਦੀ ਸੁਗੰਧੀ ਫੈਲਾਣ ਦੀ ਗੱਲ ਕਹੀ।ਇਸ ਮੌਕੇ ਭਾਈ ਰਘਬੀਰ ਸਿੰਘ ਸਾਬਕਾ ਜੱਥੇਦਾਰ ਸਾਹਿਬ ਨੇ ਕਿਹਾ ਮਹਾਨ ਸਿੱਖ ਧਰਮ ਦੁਨੀਆਂ ਦਾ ਅਜਿਹਾ ਧਰਮ ਹੈ ਜਿਸ ਵਿੱਚ ਸਰਬ ਸਾਂਝੀਵਾਲਤਾ ਦਾ ਸਬਕ ਹਰ ਸਿੱਖ ਨੂੰ ਲਾਜਮੀ ਹੈ।ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਾਰੀ ਲੋਕਾਈ ਨੂੰ ਪਿਆਰ ਭਰਿਆ ਸੰਦੇਸ਼ ‘ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆ ਤਤੁ’ ਲੈਕੇ ਸਾਰੀ ਦੁਨੀਆਂ ਵਿੱਚ ਫੈਲਾਉਣਾ ਹਰ ਸਿੱਖ ਦਾ ਇਖਲਾਕੀ ਫਰਜ ਅਤੇ ਜਿੰਮੇਵਾਰੀ ਹੈ।ਇਹ ਲਹਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਲੈਕੇ ਹਰ ਘਰ ਜਾਵੇਗੀ।ਇਸ ਲਈ ਇਸ ਦੀ ਖੁਸ਼ਬੂ ਸਾਰੇ ਸੰਸਾਰ ਵਿੱਚ ਪਹੁੰਚਣੀ ਚਾਹੀਦੀ ਹੈ।
ਇਸ ਲਹਿਰ ਦਾ ਕਾਮਯਾਬ ਹੋਣਾ ਅਤਿ ਜਰੂਰੀ ਹੈ।ਸਿੱਖ ਧਰਮ ਦੁਨੀਆਂ ਦੇ ਸਭ ਧਰਮਾਂ ਦਾ ਸਤਿਕਾਰ ਤੇ ਅਦਬ ਕਰਨਾ ਸਿਖਾਉਂਦਾ ਹੈ ਜਿਸ ਨੂੰ ਅਮਲੀ ਜਾਮਾਂ ਪਹਿਨਾਉਣਾ ਹਰ ਸਿੱਖ ਦਾ ਮੁੱਢਲਾ ਫਰਜ਼ ਹੈ ।ਇਸ ਮੁਹੱਬਤਾਂ ਤੇ ਹਲੇਮੀਆਂ ਲਹਿਰ ਪ੍ਰੋਗਰਾਮ ਨੂੰ ਸੰਗਤਾਂ ਵੱਲੋਂ ਇਟਲੀ ਵਿੱਚ ਭਰਪੂਰ ਹੁੰਗਾਰਾ ਮਿਲਿਆ ਤੇ ਆਈ ਸਭ ਸੰਗਤ ਲਈ ਬਾਬੇ ਨਾਨਕ ਦੇ ਲੰਗਰ ਅਟੁੱਟ ਵਰਤੇ।






More Stories
BOOBYTRAPS AND THE GLASS CEILING: THE COSMIC DETERMINANTS Dr Jernail Singh Anand
Dr. Shiv Sethi Highlights the Evolving Continuum of Indian Philosophy From Gandhi to Anand
ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਪਿਤਾ ਜੀ ਨੂੰ ਕੀਤਾ ਗਿਆ ਸਪੁਰਦੇ ਖ਼ਾਕ, ਪਿਤਾ ਜੀ ਯਾਦ ਵਿੱਚ ਲਗਾਏ ਬੂਟੇ