(ਮੁਹਾਲੀ ਚੰਡੀਗੜ੍ਹ) 31ਜਨਵਰੀ। ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ (ਗੁਰਪੁਰਬ ਦੀਆਂ ਵਧਾਈਆਂ)ਸਾਂਝਾ ਟੀਵੀ ਕਨੈਡਾ ਦੀ ਟੀਮ ਅਤੇ ਪ੍ਰਸਿੱਧ ਗੀਤਕਾਰ ਨਿਰਵੈਲ ਮਾਲੂਪੁਰੀ ਵੱਲੋਂ ਇੱਕ ਧਾਰਮਿਕ ਟਰੈਕ ਦਾ ਪੋਸਟਰ ਪ੍ਰਮੋਸ਼ਨ ਕੀਤਾ ਗਿਆ।
ਜਾਣਕਾਰੀ ਮੁਤਾਬਕ ਇਹ ਟਰੈਕ ਦੇ ਗੀਤਕਾਰ ਤੇ ਗਾਇਕ ਬਲਵੀਰ ਸ਼ੇਰਪੁਰੀ ਹਨ। ਸੰਗੀਤਕਾਰ ਹਰੀ ਅਮਿਤ ਅਤੇ ਵੀਡੀਓ ਕੁਲਦੀਪ ਸਿੰਘ ਨੇ ਤਿਆਰ ਕੀਤਾ ਹੈ। ਇਹ ਟਰੈਕ ਪ੍ਰਸ਼ੋਤਮ ਦਾਦਰਾ ਜੀ ਦੀ ਪੇਸ਼ਕਾਰੀ ਅਤੇ ਬੀ ਐੱਸ ਰਿਕਾਰਡਜ਼ ਕੰਪਨੀ ਦੇ ਬੈਨਰ ਹੇਠ ਸੋਸ਼ਲ ਮੀਡੀਆ ਤੇ ਰੀਲੀਜ਼ ਹੋ ਚੁੱਕਾ ਹੈ। ਗੀਤਕਾਰ ਨਿਰਵੈਲ ਮਾਲੂਪੁਰੀ ਨੇ ਗਾਇਕ ਬਲਵੀਰ ਸ਼ੇਰਪੁਰੀ ਨੂੰ ਵਧਾਈ ਦਿੰਦਿਆਂ ਕਿਹਾ ਕਿਹਾ ਕਿ ਸਾਨੂੰ ਸਾਡੇ ਰਹਿਬਰਾਂ ਦੇ ਦਿਹਾੜੇ ਸ਼ਰਧਾ ਪੂਰਵਕ ਮਨਾਉਣੇ ਚਾਹੀਦੇ ਹਨ।
ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਕਿਰਤ ਕਰਨ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ ਹੈ। ਇਸ ਮੌਕੇ ਇੰਟਰਨੈਸ਼ਨਲ ਗਾਇਕ ਸੁਲਤਾਨ ਅਖ਼ਤਰ ਯੂ ਐਸ ਏ,ਕੇ ਕੇ ਨਰੂਲਾ, ਰਿਦਮ ਸਾਂਝਾ ਟੀਵੀ ਅਤੇ ਗਾਇਕ ਬਲਵੀਰ ਸ਼ੇਰਪੁਰੀ ਮੌਜੂਦ ਸਨ।

More Stories
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸ਼ੇਰ ਪੁਰ ਸੱਧਾ ਵਿਖੇ ਮਹਾਨ ਨਗਰ ਕੀਰਤਨ, ਜਗਜੀਵਨ ਸਿੰਘ
ਇਟਲੀ ਦੇ ਸਬਾਊਦੀਆ ਇਲਾਕੇ ਦੀਆਂ ਖੂਨੀ ਸੜਕਾਂ ਨੇ ਲਈ ਇੱਕ ਹੋਰ ਸਾਇਕਲ ਸਵਾਰ ਨਵਾਂ ਸ਼ਹਿਰ ਦੇ ਨੌਜਵਾਨ ਦੀ ਜਾਨ
STRUGGLE FOR SURVIVAL AND THE INSTINCT FOR ‘GIVE AWAY’ … Dr. Jernail Singh Anand