ਰੋਮ (ਦਲਵੀਰ ਸਿੰਘ ਕੈਂਥ,ਟੇਕ ਚੰਦ ਜਗਤਪੁਰ) ਇਟਲੀ ਇਟਲੀ ਦੇ ਸੂਬੇ ਵੈਨੇਤੋ ਦੇ ਸ਼ਹਿਰ ਮੌਨਤੇਕਿਓ ਮਜੋਰੇ (ਵਿਚੈਂਸਾ)ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ,ਇਟਲੀ ਦੀਆˆ ਸਮੂਹ ਸਤਿਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀਆˆ ਅਤੇ ਸਤਿਗੁਰੂ ਰਵਿਦਾਸ ਨਾਮ ਲੇਵਾ ਇਟਲੀ ਦੀ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਮਹਾਨ ਕ੍ਰਾਂਤੀਕਾਰੀ, ਯੁੱਗ ਪੁਰਸ਼ ,ਸ਼੍ਰੌਮਣੀ ਸੰਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਦਿਹਾੜਾ ਬਹੁਤ ਧੂਮ ਧਾਮ ਅਤੇ ਸ਼ਰਧਾ ਪੂਰਵਕ ਮਨਾਇਆ ਗਿਆ ਜਿਸ ਵਿਚ ਹਜ਼ਾਰਾ ਸੰਗਤਾˆ ਗੁਰੂਘਰ ਵਿਖੇ ਨਤਮਸਤਕ ਹੋਈਆˆ ।”ਹਰਿ”ਦੇ ਨਿਸ਼ਾਨ ਸਾਹਿਬ ਦੀ ਰਸਮ ਸਮੁੱੱਚੀਆˆ ਸੰਗਤਾˆ ਵੱਲੋˆ ਗੁਰੂ ਜੀ ਦੇ ਜੈਕਾਰਿਆˆ ਨਾਲ ਸਾਝੈ ਤੌਰ ਉੱਤੇ ਨਿਭਾਈ ਗਈ।ਇਸ ਆਗਮਨ ਪੁਰਬ ਸਮਾਰੋਹ ਵਿਚ ਗਿਆਨੀ ਸਤਨਾਮ ਸਿੰਘ ਨੇ ਗੁਰੂ ਜੀ ਦੀ ਅੰਮ੍ਰਿਤਬਾਣੀ ਚੋ’ ਸ਼ਬਦ ਗਾਇਨ ਕਰਕੇ ਦਰਬਾਰ ਵਿੱਚ ਸ਼ਬਦਾਂ ਦੁਆਰਾ ਭਰਵੀਂ ਹਾਜ਼ਰੀ ਲਗਾਈ।ਇਸ ਮੌਕੇ 4 ਯੁੱਗੀ “ਹਰਿ” ਦੇ ਨਿਸ਼ਾਨੀਆˆ ਦੀ ਅਗਵਾਈ ਵਿੱਚ ਤੇ “ਅੰਮ੍ਰਿਤ ਬਾਣੀ ” ਦੀ ਛੱਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਹੜਾ ਕਿ ਕਿ ਗੁਰਦੁਆਰਾ ਸਾਹਿਬ ਤੋˆ ਸ਼ੁਰੂ ਹੋਕੇ ਸ਼ਹਿਰ ਮੌਨਤੇਕਿਓ ਦੀ ਪ੍ਰਕਿਰਮਾ ਕਰਦੀ ਵਾਪਸ ਸ਼ਾਮੀ ਗੁਰੂਘਰ ਪਹੁੱਚਿਆ।ਇਸ ਮੌਕੇ ਸੰਗਤਾˆ ਦੇ ਲਗਾਏ ਜੈਕਾਰੇ”ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੈ” ਨਾਲ ਗੂੰਜ ਉੱਠਿਆ।ਇਸ ਪ੍ਰਕਾਸ਼ ਦਿਵਸ ਸਮਾਗਮ ਵਿੱਚ ਇਟਲੀ ਦੇ ਵਿਰੋਨਾ,ਬੈਰਗਾਮੋ,ਬਰੇਸ਼ੀਆ,ਕਰੇਮੋਨਾ,ਮਾਨਤੋਵਾ,ਰਿਜੋਇਮਿਲੀਆ,ਤਰਵੀਜੋ,ਅਰੇਸ਼ੋ,ਅਲਸਾˆਦਰੀਆˆ,ਰੋਮ ਆਦਿ ਸ਼ਹਿਰਾˆ ਤੋˆ ਸੰਗਤਾˆ ਨੇ ਵੱਡੇ ਕਾਫ਼ਲਿਆˆ ਦੇ ਰੂਪ ਵਿੱਚ ਸ਼ਿਰਕਤ ਕੀਤੀ।ਨਗਰ ਕੀਰਤਨ ਦੇ ਵੱਖ-ਵੱਖ ਪੜਾਵਾˆ ਮੌਕੇ ਸੇਵਾਦਾਰਾˆ ਵੱਲੋˆ ਅਨੇਕਾˆ ਪ੍ਰਕਾਰ ਦੇ ਜਿੱਥੇ ਪ੍ਰਸ਼ਾਦ ਵਰਤਾਏ ਗਏ ਉੱਥੇ ਮਿਸ਼ਨਰੀ ਜੱਥਿਆˆ ਵੱਲੋˆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦੋ ਹੋਕਾ ਪੂਰੇ ਉਤਸਾਹ ਅਤੇ ਬੁਲੰਦ ਆਵਾਜ਼ ਵਿੱਚ ਦਿੱਤਾ ਗਿਆ।ਇਟਲੀ ਦੇ ਵਿਚੈਂਸਾ ਵਿਖੇ ਗੁਰਪੁਰਬ ਸੰਬਧੀ ਸਜਿਆ ਇਹ ਨਗਰ ਇਟਲੀ ਭਰ ਵਿੱਚ ਵਿਸੇ਼ਸ ਤੌਰ ਤੇ ਸਮੁੱਚੀਆਂ ਸੰਗਤਾਂ ਲਈ ਖਿੱਚ ਦਾ ਕੇਂਦਰ ਹੈ ਕਿਉਂਕਿ ਇਹ ਨਗਰ ਕੀਰਤਨ ਮਿਸ਼ਨਰੀਆਂ ਦਾ ਗੜ੍ਹ ਜਲੰਧਰ ਦੀ ਬੂਟਾ ਮੰਡੀ ਦਾ ਭੁਲੇਖਾ ਪਾਉਂਦਾ ਹੈ ਜਿਸ ਤਰ੍ਹਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਮੌਕੇ ਬੂਟਾਮੰਡੀ ਵਿੱਚ ਸੰਗਤਾਂ ਦੇ ਵੱਡੇ ਇੱਕਠ ਵੱਲੋਂ ਠਾਠਾਂ ਮਾਰਦੇ ਅਲੌਕਿਕ ਨਜ਼ਾਰਿਆ ਨਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ ਠੀਕ ਉਸੇ ਤਰ੍ਹਾਂ ਦਾ ਨਜ਼ਾਰਾ ਵਿਚੈਂਸਾ ਦੇ ਸ਼ਹਿਰ ਮੌਨਤੇਕਿਓ ਮਜੋਰੇ ਵਿਖੇ ਨਗਰ ਕੀਰਤਨ ਦਾ ਦੇਖਣ ਯੋਗ ਹੁੰਦਾ ਹੈ ਇਸ ਵਾਰ ਤਾਂ ਇਸ ਪ੍ਰਕਾਸ਼ ਦਿਵਸ ਸਮਾਗਮ ਨੂੰ ਹੋਰ ਵੀ ਚਾਰ ਚੰਦ ਉਂਦੋ ਲੱਗ ਗਏ ਜਦੋਂ ਪੰਜਾਬ ਦੀ ਧਰਤੀ ਤੋਂ ਤੋਂ ਅਵਾਜ਼ -ਏ-ਕੌਮ ਸੰਤ ਕ੍ਰਿਸ਼ਨ ਨਾਥ ,ਮਿਸ਼ਨਰੀ ਪ੍ਰਚਾਰਕ ਸਾਂਈ ਪੱਪਲ ਸਾਹ ਤੇ ਮਿਸ਼ਨਰੀ ਪ੍ਰਚਾਰਕ ਸੰਤ ਗੁਰਦੀਪ ਗਿਰੀ ਪਠਾਨਕੋਟ ਵਾਲਿਆਂ ਨੇ ਇਸ ਗੁਰਪੁਰਬ ਸਮਾਗਮ ਮੌਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿੱਤੇ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਆਪਣੀ ਇਨਕਲਾਬੀ ਇਲਾਹੀ ਬਾਣੀ ਦੁਆਰਾ ਅੰਡਬਰਵਾਦ,ਪਾਖੰਡਵਾਦ ,ਜਾਤਪਾਤ ਵਿਰੁੱਧ ਅਤੇ ਸਮਾਜਿਕ ਸਮਾਨਤਾ ਦੀ ਬਹਾਲੀ ਲਈ ਕੀਤੇ ਸੰਘਰਸ਼ ਤੋਂ ਜਾਣੂ ਕਰਵਾਇਆ ।ਇਸ ਮੌਕੇ ਸੰਤਾਂ ਨੇ ਆਪਣੀ ਬੁਲੰਦ ਅਵਾਜ਼ ਵਿੱਚ ਇਨਕਲਾਬੀ ਸ਼ਬਦ ਦੁਆਰਾ ਸੰਗਤਾਂ ਨੂੰ ਜਾਗਰੂਕ ਕਰਦਿਆਂ ਮਿਸ਼ਨ ਨਾਲ ਜੁੜਨ ਦਾ ਹੋਕਾ ਵੀ ਦਿੱਤਾ। ਇਸ ਆਗਮਨ ਪੁਰਬ ਸਮਾਗਮ ਵਿੱਚ ਪ੍ਰਸਿੱਧ ਲੋਕ ਗਾਇਕ ਬਲਰਾਜ ਬਿਲਗਾ ਤੇ ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ ਨੇ ਆਪਣੀ ਬੁਲੰਦ ਤੇ ਦਮਦਾਰ ਆਵਾਜ਼ ਵਿੱਚ ਆਪਣੀਆਂ ਧਾਰਮਿਕ ਰਚਨਾਵਾਂ ਨਾਲ ਸੰਗਤਾˆ ਵਿੱਚ ਮਿਸ਼ਨ ਪ੍ਰਤੀ ਨਵਾˆ ਜੋਸ਼ ਭਰਿਆ।ਇਸ ਪ੍ਰਕਾਸ਼ ਦਿਹਾੜੇ ਮੌਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇˆ ਆਗਮਨ ਪੁਰਬ ਦੇ ਸਮਾਰੋਹ ਮੌਕੇ ਹਾਜ਼ਰ ਸੰਗਤਾˆ ਨੂੰ ਗੁਰਪੁਰਬ ਦੀ ਵਧਾਈ ਦਿੰਦਿਆˆ ਸ਼੍ਰੀ ਗੁਰੂ ਰਵਿਦਾਸ ਟੈˆਪਲ ਮੋਨਤੈਕਿE(ਵਿਚੈˆਸਾ)ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝੈ ਤੌਰ ਤੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆˆ ਸਮਾਜ ਅੰਦਰ ਮੌਕੇ ਦੇ ਮਨੂੰਵਾਦੀ ਸਰਮਾਏਦਾਰਾˆ ਅਤੇ ਜਾਤੀ ਅਭਿਮਾਨੀ ਹਾਕਮਾˆ ਦੀਆˆ ਮਨੁੱਖਤਾ ਵਿਰੋਧੀ ਗਤੀਵਿਧੀਆˆ ਦੇ ਵਿਰੁੱਧ ਕੀਤੀਆˆ ਘਾਲਣਾਵਾˆ ਦੀ ਬਦੌਲਤ ਹੀ ਦੁਨੀਆˆ ਭਰ ਵਿੱਚ ਦਲਿਤ ਸਮਾਜ ਸਮਾਨਤਾ ਅਤੇ ਸਨਮਾਨਿਤ ਜਿੰਦਗੀ ਬਤੀਤ ਕਰ ਰਿਹਾ ਹੈ।ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਸਦਕਾ ਹੀ ਭਾਰਤ ਦਾ ਅਛੂਤ ਵਰਗ ਸਮਾਜ ਵਿੱਚ ਬਰਾਬਰਤਾ ਦੇ ਹੱਕ ਪ੍ਰਾਪਤ ਕਰ ਸਕਿਆ ਹੈ।ਇਸ ਆਗਮਨ ਪੁਰਬ ਮੌਕੇ ਸਮੂਹ ਸੇਵਾਦਾਰਾˆ ਅਤੇ ਭਾਰਤੀ ਅੰਬੈਂਸੀ ਮਿਲਾਨ ਦੇ ਸਟਾਫ਼ ਦਾ ਪ੍ਰਬੰਧਕ ਕਮੇਟੀ ਵੱਲੋˆ ਗੁਰੂ ਦੀ ਬਖ਼ਸੀਸ ਸਿਰੋਪਾਓ ਨਾਲ ਵਿਸ਼ੇਸ ਸਨਮਾਨ ਕੀਤਾ ਗਿਆ।



ਫੋਟੋ ਕੈਪਸ਼ਨ:-ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਆਗਮਨ ਪੁਰਬ ਸੰਬਧੀ ਇਟਲੀ ਵਿਖੇ ਦੇ ਵਿਚੈਂਸਾ ਵਿਖੇ ਸਜੇ ਵਿਸ਼ਾਲ ਨਗਰ ਕੀਰਤਨ ਤੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ
ਫੋਟੋ–ਕੈਂਥ

More Stories
BOOBYTRAPS AND THE GLASS CEILING: THE COSMIC DETERMINANTS Dr Jernail Singh Anand
Dr. Shiv Sethi Highlights the Evolving Continuum of Indian Philosophy From Gandhi to Anand
ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਪਿਤਾ ਜੀ ਨੂੰ ਕੀਤਾ ਗਿਆ ਸਪੁਰਦੇ ਖ਼ਾਕ, ਪਿਤਾ ਜੀ ਯਾਦ ਵਿੱਚ ਲਗਾਏ ਬੂਟੇ