January 22, 2025

ਜਿਹੜੇ ਲੋਕ ਲਗਨ ਤੇ ਇਮਾਨਦਾਰੀ ਨਾਲ ਕੰਮ ਕਰਦੇ ਹਨ ਕਾਮਯਾਬੀ ਆਪਣੇ ਆਪ ਉਹਨਾਂ ਦਾ ਵਰਤਨਮਾਨ ਤੇ ਭੱਵਿਖ ਰੁਸ਼ਨਾ ਦਿੰਦੀ ਹੈ :-ਰਾਜਬੀਰ ਸਿੰਘ ਗਿੱਲ

ਰੋਮ(ਕੈਂਥ)ਇਟਲੀ ਵਿੱਚ ਭਾਰਤੀ ਲੋਕਾਂ ਦੀ ਮਿਹਨਤ ਦੀ ਗੂੰਜ ਚੁਫੇਰਿਓ ਸੁਣਨ ਨੂੰ ਮਿਲ ਰਹੀ ਹੈ ਜਿਸ ਨਾਲ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕਾਂ ਵਿੱਚ ਇਹ ਗੱਲ ਪ੍ਰਮਾਣਿਤ ਹੁੰਦੀ ਜਾ ਰਹੀ ਹੈ ਕਿ ਭਾਰਤੀ ਲੋਕ ਆਪਣੇ ਫੌਲਾਦੀ ਹੌਸਲਿਆਂ ਤੇ ਦ੍ਰਿੜ ਇਰਾਦਿਆਂ ਨਾਲ ਹਰ ਕਾਰੋਬਾਰੀ ਖੇਤਰ ਵਿੱਚ ਕਾਮਯਾਬੀ ਦੀਆਂ ਧੁੰਮਾਂ ਪਾਉਂਦੇ ਜਾ ਰਹੇ ਹਨ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇਟਲੀ ਦੇ ਉੱਘੇ ਸਮਾਜ ਸੇਵਕ ਤੇ ਕਾਰੋਬਾਰੀ ਰਾਜਬੀਰ ਸਿੰਘ ਗਿੱਲ ਨੇ ਲਾਸੀਓ ਸੂਬੇ ਦੇ ਮਿੰਨੀ ਪੰਜਾਬ ਕਰਕੇ ਜਾਣੇ ਜਾਂਦੇ ਜਿਲ੍ਹਾ ਲਾਤੀਨਾ ਦੇ ਸ਼ਹਿਰ ਦੇ ਸੈਂਟਰ ਵਿੱਚ ਰੋਮਨ ਸੁਪਰ ਮਾਰਕੀਟ ਦਾ ਉਦਘਾਟਨ ਕਰਦਿਆਂ ਪ੍ਰੈੱਸ ਨਾਲ ਸਾਂਝੈ ਕਰਦਿਆਂ ਕਿਹਾ ਕਿ ਇਟਲੀ ਵਿੱਚ ਚੰਗੇ ਭੱਵਿਖ ਦੇ ਸੁਪਨੇ ਅੱਖਾਂ ਵਿੱਚ ਸਜਾ ਕੇ ਆਉਣ ਵਾਲੇ ਭਾਰਤੀ ਨੌਜਵਾਨ ਲਗਨ ਤੇ ਇਮਾਨਦਾਰੀ ਨਾਲ ਮਿਹਨਤ ਕਰਨ ਕਾਮਯਾਬੀ ਆਪਣੇ ਆਪ ਉਹਨਾਂ ਦੇ ਵਰਤਮਾਨ ਤੇ ਭੱਵਿਖ ਨੂੰ ਰੁਸ਼ਨਾ ਦੇਵੇਗੀ।ਗਿੱਲ ਨੇ ਕਿਹਾ ਕਿ ਕਾਮਯਾਬੀ ਦਾ ਫ਼ਲ ਉਹਨਾਂ ਹੀ ਮਿੱਠਾ ਤੇ ਸੁਆਦ ਹੁੰਦਾ ਹੈ ਜਿੰਨਾ ਤੁਸੀ ਉਸ ਦੇ ਬੂਟੇ ਨੂੰ ਸਖ਼ਤ ਮਿਹਨਤ ਤੇ ਸੰਜੀਦਗੀ ਨਾਲ ਸਿੰਜਿਆ ਹੋਵੇ।ਅੱਜ ਇਟਲੀ ਦੇ ਭਾਰਤੀ ਵੱਖ-ਵੱਖ ਕਾਰੋਬਾਰੀ ਖੇਤਰਾਂ ਵਿੱਚ ਨਵੀਆਂ ਪੈੜਾ ਪਾਉਂਦਿਆ ਭਾਰਤ ਦਾ ਤੇ ਭਾਈਚਾਰੇ ਦਾ ਨਾਮ ਚਮਕਾ ਰਹੇ ਹਨ ਜਿਹੜਾ ਸਭ ਲਈ ਮਾਣ ਵਾਲੀ ਗੱਲ ਹੈ।ਇਸ ਉਦਘਾਟਨੀ ਸਮਾਰੋਹ ਮੌਕੇ ਰੋਮਨ ਸੁਪਰ ਮਾਰਕੀਟ ਦੇ ਮਾਲਕ ਸਾਬੀ ਰੰਧਾਵਾ ਨੇ ਆਪਣੇ 2 ਦਹਾਕਿਆਂ ਦੇ ਸੰਘਰਸ਼ ਦੀ ਗੱਲ ਕਰਦਿਆਂ ਕਿਹਾ ਕਿ 20 ਸਾਲ ਪਹਿਲਾਂ ਉਹ ਡੇਰਾ ਬਾਬਾ ਨਾਨਕ (ਗੁਰਦਾਸਪੁਰ)ਤੋਂ ਇਟਲੀ ਭੱਵਿਖ ਬਿਹਤਰ ਬਣਾਉਣ ਆਏ ਸੀ ਇੱਥੇ ਆਕੇ ਉਹਨਾਂ ਮਿਹਨਤ ਨੂੰ ਹੀ ਪੂਜਾ ਸਮਝਿਆ ਤੇ ਕਦੀਂ ਪਿੱਛੇ ਮੁੜ ਨਹੀਂ ਦੇਖਿਆ ਤੇ ਅੱਜ ਅਕਾਲ ਪੁਰਖ ਦੀਆਂ ਰਹਿਮਤਾਂ ਨਾਲ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ।ਜਿਸ ਦਾ ਉਦਘਾਟਨ ਵੀ ਉਹ ਆਪਣੇ ਭੁਝੰਗੀ ਰੋਮਨ ਰੰਧਾਵਾ ਦੇ 7 ਜਨਮ ਦਿਨ ਮੌਕੇ ਕਰਕੇ ਆਪਣੀਆਂ ਖੁਸ਼ੀਆਂ ਸਮੁੱਚੇ ਭਾਈਚਾਰੇ ਨਾਲ ਸਾਂਝੀਆ ਕਰ ਰਹੇ ਹਨ।ਇਸ ਉਦਘਾਟਨੀ ਸਮਾਰੋਹ ਮੌਕੇ ਵਿਸੇ਼ਸ ਕੇਕ ਕੱਟਦਿਆਂ ਹਾਜ਼ਰੀਨ ਭਾਈਚਾਰੇ ਦਾ ਮੂੰਹ ਮਿੱਠਾ ਕਰਵਾਇਆ ਗਿਆ।

You may have missed