ਸੁਲਤਾਨਪੁਰ ਲੋਧੀ 10 ਫਰਵਰੀ ਰਾਜ ਹਰੀਕੇ। ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਆਸ਼ੀਰਵਾਦ ਅਤੇ ਪ੍ਰਸ਼ੋਤਮ ਦਾਦਰਾ ਦੇ ਵਿਸ਼ੇਸ਼ ਸਹਿਯੋਗ ਨਾਲ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਟਰਨੈਸ਼ਨਲ ਲੋਕ ਗਾਇਕ ਬਲਵੀਰ ਸ਼ੇਰਪੁਰੀ (ਗੁਰਪੁਰਬ ਦੀਆਂ ਵਧਾਈਆਂ) ਟਰੈਕ ਤੋਂ ਬਾਅਦ ਇਕ ਹੋਰ ਨਵੇਂ ਟਰੈਕ (ਤਕਦੀਰਾਂ) ਨਾਲ (ਬੀ ਐੱਸ ਰਿਕਾਰਡਜ਼) ਕੰਪਨੀ ਦੇ ਬੈਨਰ ਹੇਠ ਸੋਸ਼ਲ ਮੀਡੀਆ ਯੂਟਿਊਬ ਦੇ ਵੱਖ ਵੱਖ ਚੈਨਲਾਂ ਤੇ ਹਾਜ਼ਰ ਹੋਏ ਹਨ।
ਗਾਇਕ ਬਲਵੀਰ ਸ਼ੇਰਪੁਰੀ ਨੇ ਇਸ ਟਰੈਕ ਨੂੰ ਬੁਲੰਦ ਅਤੇ ਮਧੁਰ ਆਵਾਜ਼ ਵਿੱਚ ਗਾਇਆ ਹੈ। ਜਾਣਕਾਰੀ ਅਨੁਸਾਰ ਇਹ ਟਰੈਕ ਨੂੰ ਗੀਤਕਾਰ ਨਿੰਮਾ ਡੁਮਾਣਾ (ਫਰਾਂਸ) ਨੇ ਬਾਕਾਮਾਲ ਸ਼ਬਦਾਂ ਵਿਚ ਲਿਖਿਆ ਹੈ ਅਤੇ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਨੇ ਸੰਗੀਤਕ ਧੁਨਾਂ ਨਾਲ ਸ਼ੰਗਾਰਿਆਂ ਹੈ। ਵੀਡੀਓ ਐਡੀਟਰ ਡਰੈਕਟਰ ਕੁਲਦੀਪ ਸਿੰਘ ਸ਼ਾਹਕੋਟ ਵਲੋਂ ਬਹੁਤ ਹੀ ਵਧੀਆ ਤਿਆਰ ਕੀਤਾ ਗਿਆ ਹੈ। ਬਲਵੀਰ ਸ਼ੇਰ ਪੁਰੀ ਦੇ ਇਨ੍ਹਾਂ ਧਾਰਮਿਕ ਟਰੈਕਾ ਨੂੰ ਸਮੂਹ ਪੰਜਾਬੀ ਸਰੋਤਿਆਂ ਵੱਲੋਂ ਭਰਪੂਰ ਹੂੰਗਾਰਾ ਮਿਲ ਰਿਹਾ ਹੈ ।

More Stories
ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਵਾਸਤੇ ਇਟਲੀ ਦੇ ਵਿੱਚ ਮੋਹਰਲੀ ਕਤਾਰ ਵਿੱਚ ਜਾਣੀ ਜਾਂਦੀ ਸੰਸਥਾ ਕਲਤੂਰਾ ਸਿੱਖ ਇਟਲੀ
ਡਾ. ਜਰਨੈਲ ਸਿੰਘ ਆਨੰਦ ਦੀ ਪੋਸਟ-ਟਰੂਥ ਟ੍ਰਾਈਲੋਜੀ ਦਾ ਵਿਸ਼ਵ ਪ੍ਰੀਮੀਅਰ
ਸੱਤਵਾਂ ਸ਼ਾਨਦਾਰ ਫੁੱਟਬਾਲ ਕੱਪ ਲਾਇਨਸ ਆਫ ਪੰਜਾਬ ਆਜੋਲਾ ਵੱਲੋਂ ਕਸਤੀਲੀਉਨੇ ਦੈਲੇ ਸਤੀਵੀਏਰੇ(ਮਾਨਤੋਵਾ) ਵਿਖੇ