March 11, 2025

(ਦਾਜ) ਅੰਤਰਰਾਸ਼ਟਰੀ ਨਾਰੀ ਦਿਵਸ ਨੂੰ ਸਮਰਪਿਤ ਨਵੇਂ ਟਰੈਕ ਨਾਲ ਬਲਵੀਰ ਸ਼ੇਰਪੁਰੀ ਹਾਜ਼ਰ, ਸੁਖਦੇਵ ਸ਼ਰਮਾ

Oplus_131072

ਸੁਲਤਾਨਪੁਰ ਲੋਧੀ,5 ਮਾਰਚ ( ਰਾਜ ਹਰੀਕੇ ਪੱਤਣ) ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਅੰਤਰਰਾਸ਼ਟਰੀ ਨਾਰੀ ਦਿਵਸ ਨੂੰ ਸਮਰਪਿਤ ( ਨੈਸ਼ਨਲ ਵੋਮੈਨ ਡੇਅ) ਤੇ ਦਾਜ ਪ੍ਰਤੀ ਜਾਗਰੂਕ ਕਰਨ ਇੱਕ ਹੋਰ ਨਵਾਂ ਟਰੈਕ ਸਮਾਜ ਦੀ ਝੋਲੀ ਪਾਉਣ ਜਾ ਰਹੇ ਹਨ ,ਜੋ ਸਮਾਜ ਨੂੰ ਘੁਣ ਵਾਂਗ ਖੋਖਲਾ ਕਰ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਟਰੈਕ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਆਸ਼ੀਰਵਾਦ ਤੇ ਸੁਖਦੇਵ ਸ਼ਰਮਾ ( ਸ਼ਰਮਾ ਟਰਾਂਸਪੋਰਟ ਦੁਬਈ ) ਦੀ ਪੇਸ਼ਕਸ਼ ਅਤੇ ( ਬੀ ਐੱਸ ਰਿਕਾਰਡਜ਼ ) ਦੇ ਬੈਨਰ ਹੇਠ ਯੂਟਿਊਬ ਅਤੇ ਸੋਸ਼ਲ ਮੀਡੀਆ ਦੀ ਵੈੱਬਸਾਈਟਾਂ ਤੇ ਰੀਲੀਜ਼ ਕੀਤਾ ਜਾ ਰਿਹਾ ਹੈ। ਇਸ ਟਰੈਕ ਨੂੰ ਗੀਤਕਾਰ ਗੁਰਮੇਜ ਸਿੰਘ ਗੇਜ ਰਾਮਿਆਂਵਾਲਾ ਜੀ ਨੇ ਲਿਖਿਆ ਹੈ ਅਤੇ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਦੀ ਜੋੜੀ ਨੇ ਇਸ ਨੂੰ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ। ਇਸ ਦਾ ਵੀਡੀਓ, ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ।