September 25, 2025

ਨਿਊਯਾਰਕ ਵਿਖੇ ਡਾ:ਅੰਬੇਦਕਰ ਸਾਹਿਬ ਦਾ ਮਨਾਇਆ ਉਤਸ਼ਾਹ ਨਾਲ134ਵਾਂ ਜਨਮ ਦਿਨ ,ਚੰਦਰ ਸ਼ੇਖਰ ਅਜ਼ਾਦ ਮੈਂਬਰ ਪਾਰਲੀਮੈਂਟ ਨੇ ਭਰੀ ਵਿਸ਼ੇਸ਼ ਹਾਜ਼ਰੀ

ਨਿਊਯਾਰਕ (ਬਿਊਰੋ ) ਸ੍ਰੀ ਗੁਰੂ ਰਵਿਦਾਸ ਸਭਾ ਆਫ਼ ਨਿਊਯਾਰਕ ਗੁਰਦੁਆਰਾ ਸਾਹਿਬ ਵਿਖੇ ਭਾਰਤ ਰਤਨ,ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 134ਵਾਂ ਜਨਮ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ । ਸਵੇਰ ਤੋਂ ਆਸਾ ਦੀ ਵਾਰ ਦਾ ਕੀਰਤਨ ਗਾਇਨ ਉਪਰੰਤ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਹੋਏ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ ਅਤੇ ਦੂਰ ਦੁਰਾਡੇ ਤੋਂ ਉਚੇਚੇ ਤੌਰ ਤੇ ਪਹੁੰਚੇ ਬੁਲਾਰਿਆਂ ਨੇ ਸੰਗਤਾਂ ਨਾਲ ਬਾਬਾ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ । ਜਿਨ੍ਹਾਂ ‘ਚ ਇੰਡੀਆ ਤੋਂ ਅਮਰੀਕੀ ਦੌਰੇ ਦੌਰਾਨ ਆਏ ਚੰਦਰ ਸ਼ੇਖਰ ਅਜ਼ਾਦ ਮੈਂਬਰ ਪਾਰਲੀਮੈਂਟ ਨਗੀਨਾ ਯੂ.ਪੀ ਨੇ ਵੀ ਵਿਸ਼ੇਸ਼ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਬਾਬਾ ਸਾਹਿਬ ਦੇ ਜਨਮ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਦਲਿਤ ਸਮਾਜ ਦੇ ਹਿਤਾਂ ਦੀ ਰਾਖੀ ਲਈ ਬਚਨ ਬੰਧਤਾ ਦਿਖਾਈ । ਗੁਰੂ ਘਰ ਵਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਤੇ ਸਿਰੋਪਾ ਭੇਂਟ ਕੀਤੇ ਗਏ, ਇਸਤੋਂ ਇਲਾਵਾ ਵਿਨੋਦ ਚੁੰਬਰ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਸਭਾ ਬੇ-ਏਰੀਆ ਕੈਲੇਫੋਰਨੀਆ, ਉੱਘੇ ਪ੍ਰੋਮੋਟਰ ਜੱਸੀ ਬੰਗਾ ਫਾਉਡਰ ਸੈਕਰਾਮੈਟੋ ਗੁਰਦੁਆਰਾ ਰਿਓ ਲਿੰਡਾ ਦੇ ਟੀਮ ਮੈਂਬਰ, ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਉਪਰੰਤ ਕਨੇਡਾ ਤੋਂ ਮਿਸ਼ਨਰੀ ਗਾਇਕ ਕੁਲਦੀਪ ਚੁੰਬਰ ਨੇ ਆਪਣੇ ਮਿਸ਼ਨਰੀ ਗੀਤਾਂ ਰਾਹੀਂ ਸੰਗਤਾਂ ਨਾਲ ਸਾਂਝ ਪਾਈ । ਜਿੱਥੇ ਗੁਰੂ ਘਰ ਦੇ ਕੀਰਤਨੀ ਜੱਥੇ ਭਾਈ ਦਿਲਬਾਗ ਸਿੰਘ ਭਾਈ ਰੂਪ ਸਿੰਘ ਭਾਈ ਸਰਬਜੀਤ ਸਿੰਘ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਜੋੜਿਆ ਉਥੇ ਇੰਡੀਆ ਤੋਂ ਆਏ ਸੰਤ ਜੀਤ ਦਾਸ ਤੇ ਉਨ੍ਹਾਂ ਨਾਲ ਗਿਆਨੀ ਪ੍ਰਿਤਪਾਲ ਤੇ ਭਾਈ ਸੰਦੀਪ ਕੁਮਾਰ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਅਤੇ ਕਥਾ ਵਿਚਾਰਾਂ ਨਾਲ ਨਿਹਾਲ ਕੀਤਾ । ਇਸ ਮੌਕੇ ਮਿਸ਼ਨਰੀ ਲੇਖਕ ਰਾਜੇਸ਼ ਭਬਿਆਣਾ ਦੀ ਨਵਪ੍ਰਕਾਸ਼ਤ ਕਿਤਾਬ “ ਸਾਹਿਬ ਕਾਸ਼ੀ ਰਾਮ ਜੀ, ਜੀਵਨੀ ਤੇ ਸੰਘਰਸ਼ ਵੀ ਰੀਲੀਜ਼ ਕੀਤੀ ਗਈ । ਗੁਰੂ ਘਰ ਦੇ ਪ੍ਰਧਾਨ ਪਰਮਜੀਤ ਕਮਾਮ ਨੇ ਸੰਖੇਪ ਸ਼ਬਦਾਂ ਵਿੱਚ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਮਾਗਮ ਆਪ ਸੰਗਤਾਂ ਦੇ ਸਹਿਯੋਗ ਨਾਲ ਹੀ ਵਧੀਆ ਹੋ ਸਕਦੇ ਹਨ । ਸਮਾਗਮ ਦੀ ਸਟੇਜ ਸੰਚਾਲਨਾਂ ਜੁਆਇੰਟ ਸੈਕਟਰੀ ਬਲਵਿੰਦਰ ਭੌਰਾ ਨੇ ਬਾਖੂਬੀ ਨਿਭਾਈ ।

You may have missed