March 11, 2025

ਪ੍ਰਸਿੱਧ ਲੋਕ ਗਾਇਕ ਬਲਰਾਜ ਬਿਲਗਾ ਤੇ ਗੀਤਕਾਰ ਸੱਤੀ ਖੋਖੇਵਾਲੀਆ ਮਾਰਚ ਵਿੱਚ ਯੂਰਪ ਦੇ ਮਨਾਏ ਜਾ ਰਹੇ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਭਰਨਗੇ ਹਾਜ਼ਰੀ

ਰੋਮ(ਕੈਂਥ)ਆਪਣੀ ਬੁਲੰਦ ਤੇ ਦਮਦਾਰ ਆਵਾਜ਼ ਨਾਲ ਮਹਾਨ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦਾ ਝੰਡਾ ਬੁਲੰਦ ਕਰਨ ਪ੍ਰਸਿੱਧ ਲੋਕ ਗਾਇਕ ਬਲਰਾਜ ਬਿਲਗਾ ਤੇ ਆਪਣੀ ਕਲਮ ਨਾਲ ਗੁਰੂ ਸਾਹਿਬ ਦੇ ਮਿਸ਼ਨ ਦੀ ਗੱਲ ਕਰਨ ਵਾਲੇ ਪ੍ਰਸਿੱਧ ਗੀਤਕਾਰ ਤੇ ਗਾਇਕ ਸੱਤੀਖੋਖੇਵਾਲੀਆ ਮਾਰਚ ਵਿੱਚ ਯੂਰਪ ਦੇ ਵੱਖ-ਵੱਖ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿੱਚ ਹੋ ਰਹੇ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਵਿੱਚ ਭਰਵੀਂ ਹਾਜ਼ਰੀ ਲੁਆਉਣ ਲਈ ਮਾਰਚ ਦੇ ਪਹਿਲੇ ਹਫ਼ਤੇ ਤੋਂ ਯੂਰਪ ਫੇਰੀ ਤੇ ਹਨ। 9 ਮਾਰਚ ਨੂੰ ਇਹ ਜੋੜੀ ਲਾਸੀਓ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ)ਵਿਖੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੀ ਮਹਿਮਾ ਸਰਵਣ ਕਰਵਾਉਣਗੇ।ਇਸ ਤੋਂ ਇਲਾਵਾ ਇਟਲੀ ਤੇ ਸਪੇਨ ਤੇ ਹੋਰ ਕਈ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਇਹ ਗਾਇਕ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਪ੍ਰਤੀ ਜਾਗਰੂਕ ਕਰਨਗੇ।ਪ੍ਰੈੱਸ ਨਾਲ ਸੱਤੀ ਖੋਖੇਵਾਲੀਆ ਨੇ ਆਪਣੀ ਯੂਰਪ ਫੇਰੀ ਸੰਬਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹ ਮਾਰਚ ਦਾ ਸਾਰਾ ਮਹੀਨਾ ਹੀ ਯੂਰਪ ਦੀਆਂ ਸੰਗਤਾਂ ਦੀ ਸੇਵਾ ਕਰਨਗੇ।ਉਹਨਾਂ ਵੱਲੋਂ ਇਸ ਸਾਲ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਪ੍ਰਕਾਸ਼ ਪੁਰਬ ਸਬੰਧੀ ਗਾਏ ਤੇ ਲਿਖੇ ਮਿਸ਼ਨਰੀ ਗੀਤਾਂ ਨੂੰ ਸੰਗਤਾਂ ਨੇ ਮਣਾਮੂੰਹੀ ਪਿਆਰ ਤੇ ਸਤਿਕਾਰ ਬਖ਼ਸੀਆ ਹੈ ਉਹ ਸਦਾ ਹੀ ਸੰਗਤਾਂ ਵੱਲੋਂ ਮਿਲ ਰਹੇ ਪਿਆਰ ਲਈ ਰਿਣੀ ਰਹਿਣਗੇ ਤੇ ਭੱਵਿਖ ਵਿੱਚ ਵੀ ਇਸ ਇਸ ਤਰ੍ਹਾਂ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦੇ ਦੀਵੇ ਨੂੰ ਦੁਨੀਆਂ ਭਰ ਵਿੱਚ ਰੁਸ਼ਨਾਉਣ ਲਈ ਤੱਤਪਰ ਰਹਿਣਗੇ।