September 25, 2025

ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ ਦੁਬਈ -2 ਦੀ ਸ਼ੂਟਿੰਗ ਮੁਕੰਮਲ,ਜਲਦ ਰਿਲੀਜ਼

ਸੁਲਤਾਨਪੁਰ ਲੋਧੀ 13 ਮਈ ਵਾਤਾਵਰਨ ਸੱਭਿਆਚਾਰ ਲੋਕ ਗਾਇਕ ਬਲਵੀਰ ਸ਼ੇਰਪੁਰੀ ਦਾ ਨਵਾਂ ਟਰੈਕ ਦੁਬਈ -2 ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ਅਤੇ ਜਲਦ ਰਿਲੀਜ਼ ਹੋਵੇਗਾ। ਜਾਣਕਾਰੀ ਅਨੁਸਾਰ ਗਾਇਕ ਬਲਵੀਰ ਸ਼ੇਰਪੁਰੀ ਨੇ ਦੱਸਿਆ ਕਿ ਇਸ ਟਰੈਕ ਦੀ ਸ਼ੂਟਿੰਗ ਦੁਬਈ ਦੇ ਵੱਖ ਵੱਖ ਸ਼ਹਿਰਾਂ ਵਿੱਚ ਕੀਤੀ ਗਈ। ਜਿਸ ਟਰੈਕ ਨੂੰ ਗੀਤਕਾਰ ਜੱਸਾ ਲੋਹੀਆਂ ਖਾਸ ਵਾਲਾ ਨੇ ਲਿਖਿਆ ਅਤੇ ਇਸ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਨੇ ਤਿਆਰ ਕੀਤਾ ਹੈ। ਵੀਡੀਓ ਐਡੀਟਰ ਡਰੈਕਟਰ ਕੁਲਦੀਪ ਸਿੰਘ ਸ਼ਾਹਕੋਟ ਨੇ ਤਿਆਰ ਕੀਤਾ ਹੈ। ਬਲਵੀਰ ਸ਼ੇਰਪੁਰੀ ਨੇ ਦੱਸਿਆ ਕਿ ਇਸ ਟਰੈਕ ਦੀ ਸ਼ੂਟਿੰਗ ਦੀ ਰਸਮ ਭਗਵਾਨ ਵਾਲਮੀਕਿ ਬ੍ਰਹਮ ਗਿਆਨ ਜਾਗ੍ਰਿਤੀ ਸੰਸਥਾ ਦੁਬਈ ਯੂ ਏ ਈ ਦੇ ਪ੍ਰਧਾਨ ਸੱਤਪਾਲ ਹੰਸ ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪਹਿਲੇ ਦੁਬਈ ਟਰੈਕ ਨੂੰ ਸਰੋਤਿਆਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ।ਇਸ ਮੌਕੇ ਰਣਜੀਤ ਨਾਹਰ , ਪੰਮਾ ਨਾਹਰ,ਸੋਨੀ ਸਹੋਤਾ, ਸੁਖਦੇਵ ਹੰਸ ਅਤੇ ਹਰਦੀਪ ਆਦਿ ਮੌਜੂਦ ਸਨ।

You may have missed