
ਰੋਮ(ਦਲਵੀਰ ਸਿੰਘ ਕੈਂਥ) ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਨੇ ਆਪਣੀ ਸਾਰੀ ਜਿੰਦਗੀ ਸਮਾਜ ਦੇ ਉਹਨਾਂ ਲੋਕਾਂ ਲਈ ਸੰਘਰਸ ਕੀਤਾ ਜਿਹਨਾਂ ਦੀ ਗਿਣਤੀ ਉਸ ਸਮੇਂ ਸਮਾਜ ਵਿੱਚ ਨਾਂਹ ਦੇ ਬਰਾਬਰ ਸੀ।ਇਹਨਾਂ ਲੋਕਾਂ ਨੂੰ ਨਾਂਹੀ ਪੜ੍ਹਨ ਦਾ ਅਧਿਕਾਰ ਸੀ ਅਤੇ ਨਾਂਹੀ ਚੰਗਾ ਜੀਵਨ ਜਿਊਣ ਦਾ ਅਧਿਕਾਰ ਸੀ ਹੋਰ ਤਾਂ ਹੋਰ ਕਿਸਾਨ ਭਰਾਵਾਂ ਨੂੰ ਉਹਨਾਂ ਦੀਆਂ ਹੀ ਜ਼ਮੀਨਾਂ ਦੀ ਮਲਕੀਅਤ ਨਹੀਂ ਸੀ ਮਿਲਦੀ
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਰਪ ਦੀ ਸਮਾਜ ਸੇਵੀ ਸੰਸਥਾ ਭਾਰਤ ਰਤਨ ਡਾਕਟਰ ਭੂਮ ਰਾਓ ਅੰਬੇਦਕਰ ਵੈਲਫੇਅਰ ਐਸੋਸੀਏਸ਼ਨ (ਰਜਿ:)ਇਟਲੀ ਨੇ ਪ੍ਰੈੱਸ ਨਾਲ ਬਾਬਾ ਸਾਹਿਬ ਅੰਬੇਦਕਰ ਜੀ ਦੇ 134ਵੇਂ ਜਨਮ ਦਿਨ ਮੌਕੇ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਅਜਿਹੇ ਲੋਕਾਂ ਨੂੰ ਸਮਾਜ ਵਿੱਚ ਬਰਾਬਰਤਾ ਦੇ ਹੱਕ ਲੈਕੇ ਦੇਣ ਲਈ ਆਪਣਾ ਜੀਵਨ ਤੇ ਪਰਿਵਾਰ ਖੁਸ਼ੀ-ਖੁਸ਼ੀ ਨਿਸ਼ਾਵਰ ਕਰ ਦਿੱਤੇ ਜਿਹਨਾਂ ਨੂੰ ਮੌਕੇ ਦੇ ਹਾਕਮੀ ਜਾਨਵਰਾਂ ਬਰਾਬਰ ਸਮਝਦੇ ਸਨ।
ਇਤਿਹਾਸ ਗਵਾਹ ਹੈ ਕਿ ਜੇਕਰ ਭਾਰਤੀ ਇਤਿਹਾਸ ਵਿੱਚ ਬਾਬਾ ਸਾਹਿਬ ਅੰਬੇਡਕਰ ਨਾ ਹੁੰਦੇ ਤਾਂ ਉਹ ਲੋਕ ਗੁਲਾਮੀ ਵਾਲਾ ਜੀਵਨ ਬਸਰ ਕਰਦੇ ਹੋਣੇ ਸਨ ਜੋ ਵਿਦੇਸ਼ਾਂ ‘ਚ ਬਾਬਾ ਸਾਹਿਬ ਨੂੰ ਹੀ ਅੱਜ-ਕੱਲ੍ਹ ਹੁੱਜਤਾਂ ਕਰਕੇ ਦੱਸਦੇ ਹਨ ।ਅਜਿਹੇ ਲੋਕ ਆਪਣੀ ਨਿੱਜੀ ਸੁਆਰਥਾਂ ਲਈ ਸਮਾਜ ਨੂੰ ਦੋ ਫਾੜ ਕਰਨ ਵਿੱਚ ਲੱਗੇ ਹੋਏ ਹਨ।ਭਾਰਤੀ ਸੰਵਿਧਾਨ ਦੀ ਬਦੌਲਤ ਹੀ ਸਾਡਾ ਸਿੱਖ ਭਾਈਚਾਰਾ ਪੰਜ ਕਰਾਰਾ ਵਿੱਚੋਂ ਇੱਕ ਕਕਾਰ ਸਿਰੀ ਸਾਹਿਬ ਵੱਡੇ ਸਾਇਜ ਦਾ ਵੀ ਲੈਕੇ ਪੂਰੇ ਦੇਸ ਵਿੱਚ ਬਿਨਾਂ ਰੋਕ-ਟੋਕ ਘੁੰਮ ਸਕਦਾ ਹੈ।
ਬਾਬਾ ਸਾਹਿਬ ਨੂੰ ਸਿੱਖੀ ਨਾਲ ਬਹੁਤ ਲਗਾਓ ਸੀ ਜਿਸ ਲਈ ਉਹਨਾਂ ਮਹਾਰਾਸ਼ਟਰ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਲਈ ਮਹਿੰਗੀ ਜ਼ਮੀਨ ਦਾਨ ਦਿੱਤੀ ਉੱਥੇ ਗੁਰੂ ਨਾਨਕ ਖਾਲਸਾ ਕਾਲਜ ਬੰਬੇ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ।ਇਸ ਮੌਕੇ ਹਾਜ਼ਰੀਨ ਸਾਥੀਆਂ ਨੇ ਇਹ ਵੀ ਵਚਨਬੱਧਤਾ ਪ੍ਰਗਟਾਈ ਕਿ ਉਹ ਆਉਣ ਵਾਲੇ ਸਮੇ ਵਿਚ ਬਾਬਾ ਸਾਹਿਬ ਜੀ ਦੇ ਮਿਸ਼ਨ ਨੂੰ ਪਹਿਲਾਂ ਨਾਲੋਂ ਵੀ ਹੋਰ ਪ੍ਰਫੁਲੱਤ ਕਰਨ ਲਈ ਜੰਗੀ ਪੱਧਰ ਤੇ ਯਤਨਸ਼ੀਲ ਰਹਿਣਗੇ ਤੇ ਉਹਨਾਂ ਦੇ ਮਿਸ਼ਨ ਦਾ ਦੀਵਾ ਘਰ -ਘਰ ਲੈਕੇ ਜਾਵਾਂਗੇ ।
ਜਿਹੜੇ ਲੋਕ ਬਾਬਾ ਸਾਹਿਬ ਦੀਆਂ ਸਮਾਜ ਲਈ ਕੀਤੀਆਂ ਘਾਲਣਾਵਾਂ ਜਾਂ ਉਹਨੇ ਦੀਆਂ ਬਣੀਆਂ ਯਾਦਗਾਰਾਂ ਨਾਲ ਕਿਸੇ ਵੀ ਪੱਖੋਂ ਗ਼ਲਤ ਕਰਨਾ ਚਾਹੁੰਦੇ ਉਹ ਹਾਲੇ ਵੀ ਸਮਾਂ ਹੈ ਸੁਧਰ ਜਾਣ ਨਹੀਂ ਤਾਂ ਸਿਵਾਏ ਪਛਤਾਵੇ ਦੇ ਉਹਨਾਂ ਕੋਲ ਕੁਝ ਨਹੀਂ ਹੋਣਾ।ਬਾਬਾ ਸਾਹਿਬ ਦੇ ਪੈਰੋਕਾਰ ਸਭ ਦਾ ਸਤਿਕਾਰ ਕਰਦੇ ਹਨ ਤੇ ਆਸ ਪ੍ਰਗਟਾਉਂਦੇ ਹਾਂ ਕਿ ਉਹਨਾਂ ਦਾ ਇਸ ਫ਼ਲਸਫ਼ੇ ਲਈ ਸਾਰੇ ਸਾਥ ਦੇਣਗੇ ।
More Stories
ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਵਿਖੇ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੁਲਤੂਰਾ ਸਿੱਖ ਇਟਲੀ ਦੇ ਸਹਿਯੋਗ ਨਾਲ ਕਰਵਾਏ ਗਏ 8ਵੇਂ ਗੁਰਮਤਿ ਗਿਆਨ ਮੁਕਾਬਲੇ।
ਨੇਤਰਹੀਣ ਹੋਣ ਦੇ ਬਾਵਜੂਦ ਮੁਨੀਸ਼ਾ ਰਾਣੀ ਨੇ ਯੂਨੀਵਰਸਿਟੀ ਆਫ ਪੀਜ਼ਾ ਤੋਂ ਅੰਤਰਰਾਸ਼ਟਰੀ ਪੋਲੀਟੀਕਲ ਸਾਇੰਸ ਦੀ ਡਿਗਰੀ 110/105 ਅੰਕ ਪ੍ਰਾਪਤ ਕਰਕੇ ਕਰਾਈ ਮਾਪਿਆਂ ਸਮੇਤ ਭਾਰਤ ਦੀ ਬੱਲੇ ਬੱਲੇ
ਭਾਰਤੀ ਲੇਖਕ ਡਾ. ਜਰਨੈਲ ਆਨੰਦ ਵੱਲੋਂ ਸਰਬੀਆ ਨੂੰ 12 ਮਹਾਂਕਾਵਿ ਸਮਰਪਿਤ